ਬੋਲੀਆਂ ਦਾ ਪਾਵਾਂ ਬੰਗਲਾ/ਵੇ ਮੁੰਡਿਆ ਕੰਠੇ ਵਾਲਿਆ

ਵੇ ਮੁੰਡਿਆ ਕੰਠੇ ਵਾਲਿਆ

ਸੁਣ ਵੇ ਮੁੰਡਿਆ ਕੰਠੇ ਵਾਲ਼ਿਆ
ਕੰਠਾ ਤੇਰਾ ਅੱਗ ਵਾਂਗੂੰ ਦਗਦਾ
ਨੱਤੀਆਂ ਤੇਰੀਆਂ ਛੱਡਣ ਚੰਗਿਆੜੇ
ਇਕ ਦਿਲ ਕਹਿੰਦਾ ਲਾ ਲੈ ਕੁਸ਼ਤੀ
ਦੂਜਾ ਡਰ ਮਾਪਿਆਂ ਦਾ ਮਾਰੇ
ਕੱਚੀਆਂ ਕੈਲਾਂ ਤੇ-
ਡਿਗ ਡਿਗ ਪੈਣ ਕੰਵਾਰੇ
Page ਫਰਮਾ:Custom rule/styles.css has no content.Script error: No such module "Custom rule".ਸੁਣ ਵੇ ਮੁੰਡਿਆ ਕੰਠੇ ਵਾਲ਼ਿਆ
ਕੰਠਾ ਦਵੇ ਚਮਕਾਰੇ
ਮੈਂ ਤਾਂ ਤੈਨੂੰ ਖੜੀ ਬੁਲਾਵਾਂ
ਤੂੰ ਲੰਘ ਗਿਆ ਚੁੱਪ ਕੀਤਾ
ਜੋੜੀ ਨਾ ਮਿਲਦੀ-
ਪਾਪ ਜਿਨ੍ਹਾਂ ਨੇ ਕੀਤਾ
Page ਫਰਮਾ:Custom rule/styles.css has no content.Script error: No such module "Custom rule".ਸੁਣ ਵੇ ਮੁੰਡਿਆ ਕੰਠੇ ਵਾਲ਼ਿਆ
ਕੰਠਾ ਰੋਗਨ ਕੀਤਾ
ਮੈਂ ਤੈਨੂੰ ਖੜੀ ਬੁਲਾਵਾਂ
ਤੂੰ ਬੜ ਗਿਆ ਬਾਗ ਦੇ ਬਾੜੇ
ਜੋੜੀ ਨਾ ਮਿਲਦੀ-
ਕਰਮ ਜਿਨ੍ਹਾਂ ਦੇ ਮਾੜੇ
Page ਫਰਮਾ:Custom rule/styles.css has no content.Script error: No such module "Custom rule".ਸੁਣ ਵੇ ਮੁੰਡਿਆ ਗਾਉਣ ਵਾਲ਼ਿਆ
ਗਾਉਣ ਸੁਣਾ ਦੇ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਰਹਿ ਗਏ ਗੋਡੇ
ਪੈਰਾਂ ਦੀਆਂ ਰਹਿ ਗਈਆਂ ਤਲ਼ੀਆਂ
ਟਿਕਟਾਂ ਦੇ ਬਾਬੂ-
ਦੋ ਮੁਟਿਆਰਾਂ ਖੜੀਆਂ
Page ਫਰਮਾ:Custom rule/styles.css has no content.Script error: No such module "Custom rule".

ਜੇ ਮੁੰਡਿਆ ਤੈਨੂੰ ਪਾਲ਼ਾ ਲਗਦਾ
ਡੱਬਾ ਖੇਸ ਵਛਾਵਾਂ
ਜੇ ਮੁੰਡਿਆ ਤੈਨੂੰ ਆਵੇ ਗਰਮੀ
ਚੰਬਾ ਬਾਗ ਲਗਾਵਾਂ
ਚੰਬੇ ਬਾਗ ਵਿਚ ਕੋਲਾਂ ਕੂਕਣ
ਕਰਦੀਆਂ ਜੀਰੀ ਜੀਰੀ
ਭੁਲਿਆ ਵੇ ਕੰਤਾ-
ਨਾਰਾਂ ਬਾਝ ਫਕੀਰੀ
Page ਫਰਮਾ:Custom rule/styles.css has no content.Script error: No such module "Custom rule".ਜੇ ਤੂੰ ਮੁੰਡਿਆ ਯਾਰੀ ਲਾਉਣੀ
ਬਹਿ ਵੇ ਸਰ੍ਹੋਂ ਦਾ ਰਾਖਾ
ਆਉਂਦੀ ਜਾਂਦੀ ਨੂੰ ਹੱਥ ਨਾ ਪਾਵੀਂ
ਲੋਕ ਬਣਾਉਂਦੇ ਡਾਕਾ
ਕੱਚੀਆਂ ਕੈਲਾਂ ਦਾ-
ਬਹਿ ਕੇ ਲੈ ਲੀਏ ਝਾਕਾ
Page ਫਰਮਾ:Custom rule/styles.css has no content.Script error: No such module "Custom rule".ਕੱਦ ਸਰੂ ਦੇ ਬੂਟੇ ਵਰਗਾ
ਤੁਰਦਾ ਨੀਵੀਂ ਪਾ ਕੇ
ਨੀ ਬੜਾ ਮੋੜਿਆ
ਨਹੀਂ ਜੇ ਮੁੜਦਾ
ਦੇਖ ਲਿਆ ਸਮਝਾ ਕੇ
ਸਈਓ ਨੀ ਮੈਨੂੰ ਰਖਣਾ ਪਿਆ-
ਮੁੰਡਾ ਹਿੱਕ ਦਾ ਤਵੀਤ ਬਣਾ ਕੇ
Page ਫਰਮਾ:Custom rule/styles.css has no content.Script error: No such module "Custom rule".ਰੁਲ਼ ਗਈ ਰੁਲ਼ ਗਈ
ਰੁਲ਼ ਗਈ ਨੀ
ਤੇਰੇ ਚਿੱਟਿਆਂ ਦੰਦਾਂ ਤੇ
ਡੁਲ੍ਹ ਗਈ ਨੀ
Page ਫਰਮਾ:Custom rule/styles.css has no content.Script error: No such module "Custom rule".ਕਦੇ ਆਉਣ ਨ੍ਹੇਰੀਆਂ
ਕਦੇ ਜਾਣ ਨ੍ਹੇਰੀਆਂ
ਸਿੰਘਾ ਵਿਚ ਦਰਵਾਜ਼ੇ
ਗੱਲਾਂ ਹੋਣ ਤੇਰੀਆਂ
Page ਫਰਮਾ:Custom rule/styles.css has no content.Script error: No such module "Custom rule".

ਕੋਈ ਇਕ ਪਿਆਲਾ
ਕੋਈ ਦੋ ਪਿਆਲਾ
ਤੀਜਾ ਪਿਆਲਾ ਦਾਰੂ ਦਾ
ਗਲ਼ੀਆਂ ਵਿਚ ਫਿਰਨਾ ਛਡਦੇ
ਕੋਈ ਲੂਣ ਘੋਟਣਾ ਮਾਰੂਗਾ
Page ਫਰਮਾ:Custom rule/styles.css has no content.Script error: No such module "Custom rule".ਜੱਟਾ ਵੇ ਜੱਟਾ
ਲੈ ਦੇ ਰੇਸ਼ਮੀ ਦੁਪੱਟਾ
ਨਾਲ਼ੇ ਸੂਟ ਸਮਾ ਦੇ ਨਸਵਾਰੀ ਵੇ
ਲੱਕ ਪਤਲਾ ਚਰ੍ਹੀ ਦੀ ਪੰਡ ਭਾਰੀ ਵੇ
Page ਫਰਮਾ:Custom rule/styles.css has no content.Script error: No such module "Custom rule".ਜੱਟੀਏ ਨੀ ਜੱਟੀਏ
ਲੈ ਦੂੰ ਰੇਸ਼ਮੀ ਦੁਪੱਟਾ
ਨਾਲ਼ੇ ਸੂਟ ਸਮਾਦੂੰ ਨਸਵਾਰੀ ਨੀ
ਗੋਰੇ ਰੰਗ ਨੇ ਜੱਟਾਂ ਦੀ ਮੱਤ ਮਾਰੀ ਨੀ
Page ਫਰਮਾ:Custom rule/styles.css has no content.Script error: No such module "Custom rule".ਜਦ ਮੁੰਡਿਆ ਮੈਂ ਪਾਣੀ ਭਰਦੀ
ਤੂੰ ਸਾਧਾਂ ਦੇ ਡੇਰੇ
ਹੋਰਨਾਂ ਮੁੰਡਿਆਂ ਦੇ ਨਾਭੀ ਸਾਫੇ
ਕੱਚਾ ਗੁਲਾਬੀ ਤੇਰੇ
ਚੱਕ ਕੇ ਤੌੜਾ ਤੁਰਪੀ ਢਾਬ ਨੂੰ
ਨਜ਼ਰ ਨਾ ਆਵੇਂ ਮੇਰੇ
ਚਾਂਦੀ ਬਣ ਮਿੱਤਰਾ-
ਬੰਦ ਕਰਵਾਵਾਂ ਤੇਰੇ
Page ਫਰਮਾ:Custom rule/styles.css has no content.Script error: No such module "Custom rule".ਜੇ ਮੁੰਡਿਆ ਤੈਂ ਨੌਕਰ ਹੋਣਾ
ਹੋ ਜੀਂ ਬਾਗ ਦਾ ਮਾਲੀ
ਬੂਟੇ ਬੂਟੇ ਪਾਣੀ ਦੇਈਂ
ਕੋਈ ਨਾ ਛੱਡੀਂ ਖਾਲੀ
ਰੂਪ ਕੁਮਾਰੀ ਦਾ-
ਦਿਨ ਚੜ੍ਹਦੇ ਦੀ ਲਾਲੀ
Page ਫਰਮਾ:Custom rule/styles.css has no content.Script error: No such module "Custom rule".

ਕਣਕ ਵੰਨਾ ਤੇਰਾ ਰੰਗ ਵੇ ਚੋਬਰਾ
ਨਜ਼ਰ ਫਜ਼ਰ ਤੋਂ ਡਰਦੀ
ਇਕ ਚਿੱਤ ਕਰਦਾ ਤਬੀਤ ਬਣਾ ਦਿਆਂ
ਇਕ ਚਿੱਤ ਕਰਦਾ ਧਾਗਾ
ਬਿਨ ਮੁਕਲਾਈਆਂ ਨੇ-
ਢਾਹ ਸੁੱਟਿਆ ਦਰਵਾਜ਼ਾ
Page ਫਰਮਾ:Custom rule/styles.css has no content.Script error: No such module "Custom rule".ਚਿੱਟੇ ਚਿੱਟੇ ਦੰਦ
ਲਾਈਆਂ ਸੋਨੇ ਦੀਆਂ ਮੇਖਾਂ
ਵੇ ਬੈਠ ਦਰਵਾਜ਼ੇ
ਮੈਂ ਘੁੰਡ ਵਿਚੋਂ ਦੇਖਾਂ
Page ਫਰਮਾ:Custom rule/styles.css has no content.Script error: No such module "Custom rule".ਅੱਧੀ ਰਾਤੋਂ ਆਉਨੈਂ ਚੋਬਰਾ
ਜਾਨੈ ਪਹਿਰ ਦੇ ਤੜਕੇ
ਜੇ ਮੈਂ ਤੈਨੂੰ ਲਗਦੀ ਪਿਆਰੀ
ਲੈ ਜਾ ਬਾਹੋਂ ਫੜਕੇ
ਭਾਈਆਂ ਮੇਰਿਆਂ ਨੂੰ ਖ਼ਬਰਾਂ ਹੋ ਗਈਆਂ
ਆਉਣ ਗੰਡਾਸੇ ਫੜ ਕੇ
ਭੀੜੀ ਗਲ਼ੀ ਵਿਚ ਹੋਣ ਟਾਕਰੇ
ਡਾਂਗਾਂ ਦੇ ਪੈਣ ਜੜਾਕੇ
ਰੂਪ ਗੁਆ ਲਿਆ ਨੀ-
ਉਤਲੇ ਚੁਬਾਰੇ ਚੜ੍ਹਾਕੇ
Page ਫਰਮਾ:Custom rule/styles.css has no content.Script error: No such module "Custom rule".ਸੁਣ ਵੇ ਗਭਰੂਆ ਚੀਰੇ ਵਾਲ਼ਿਆ
ਛੈਲ ਛਬੀਲਿਆ ਸ਼ੇਰਾ
ਤੇਰੇ ਬਾਝੋਂ ਘਰ ਵਿਚ ਮੈਨੂੰ
ਦਿਸਦਾ ਘੁੱਪ ਹਨੇਰਾ
ਹੋਰ ਹਾਲ਼ੀ ਤਾਂ ਘਰ ਨੂੰ ਆ ਗੇ
ਤੈਂ ਵਲ ਲਿਆ ਕਿਉਂ ਘੇਰਾ
ਤੈਨੂੰ ਧੁੱਪ ਲੱਗਦੀ-
ਮੱਚੇ ਕਾਲਜਾ ਮੇਰਾ
Page ਫਰਮਾ:Custom rule/styles.css has no content.Script error: No such module "Custom rule".