ਬੋਲੀਆਂ ਦਾ ਪਾਵਾਂ ਬੰਗਲਾ/ਗੁਰੂ ਧਿਆ ਕੇ ਪਾਵਾਂ ਬੋਲੀ

ਗੁਰੂ ਧਿਆ ਕੇ ਪਾਵਾਂ ਬੋਲੀ
ਨਾਮ ਅੱਲ੍ਹਾ ਦਾ ਸਭ ਤੋਂ ਚੰਗਾ
ਸਭ ਨੂੰ ਇਹੋ ਸੁਹਾਏ
ਗਿੱਧੇ ‘ਚ ਉਸ ਦਾ ਕੰਮ ਕੀ ਵੀਰਨੋ
ਜਿਹੜਾ ਅੱਲ੍ਹਾ ਦਾ ਨਾਉਂ ਭੁਲਾਏ
ਦੋਹਾਂ ਜਹਾਨਾਂ ਦਾ ਅੰਲ੍ਹਾ ਹੀ ਵਾਲੀ
ਉਹਦੀ ਸਿਫਤ ਕਰੀ ਨਾ ਜਾਏ
ਅੱਲ੍ਹਾ ਦਾ ਨਾਉਂ ਲੈ ਲਏ-
ਜਿਹੜਾ ਗਿੱਧੇ ਵਿਚ ਆਏ
Page ਫਰਮਾ:Custom rule/styles.css has no content.Script error: No such module "Custom rule".ਗੁਰੂ ਧਿਆ ਕੇ ਮੈਂ ਪਾਵਾਂ ਬੋਲੀ
ਸਭ ਨੂੰ ਫਤਿਹ ਬੁਲਾਵਾਂ
ਬੇਸ਼ਕ ਮੈਨੂੰ ਮਾੜਾ ਆਖੋ
ਮੈਂ ਮਿੱਠੇ ਬੋਲ ਸੁਣਾਵਾਂ
ਭਾਈ-ਵਾਲੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿਚ ਆਵਾਂ
ਗੁਰੂ ਦਿਆਂ ਸ਼ੇਰਾਂ ਦਾ-
ਮੈਂ ਵਧ ਕੇ ਜਸ ਗਾਵਾਂ
Page ਫਰਮਾ:Custom rule/styles.css has no content.Script error: No such module "Custom rule".ਦੇਵੀ ਮਾਤਾ ਗੌਣ ਬਖਸ਼ਦੀ
ਨਾਮ ਲਏ ਜਗ ਤਰਦਾ
ਬੋਲੀਆਂ ਪਾਉਣ ਦੀ ਹੋਗੀ ਮਨਸ਼ਾ
ਆ ਕੇ ਗਿੱਧੇ ਵਿਚ ਬੜਦਾ
ਨਾਲ਼ ਸ਼ੌਕ ਦੇ ਪਾਵਾਂ ਬੋਲੀਆਂ
ਮੈਂ ਨਹੀਂ ਕਿਸੇ ਤੋਂ ਡਰਦਾ
ਦੇਵੀ ਦੇ ਚਰਨਾਂ ਤੇ-
ਸੀਸ ਮੈਂ ਆਪਣਾ ਧਰਦਾ
Page ਫਰਮਾ:Custom rule/styles.css has no content.Script error: No such module "Custom rule".ਧਿਆਵਾਂ ਧਿਆਵਾਂ ਧਿਆਵਾਂ ਦੇਵੀਏ
ਵਿਚ ਖਾੜੇ ਦੇ ਖੜ੍ਹਕੇ
ਸਭ ਤੋਂ ਵੱਡੀ ਤੂੰ ਅਕਲ ਸ਼ਕਲ ਦੀ ਰਾਣੀ

ਗਾਉਣ ਵਾਲ਼ੇ ਨੂੰ ਗਾਉਣ ਬਖਸ਼ੇਂ
ਪੜ੍ਹਨ ਵਾਲ਼ੇ ਨੂੰ ਬਾਣੀ
ਭੁੱਖਿਆਂ ਨੂੰ ਜਲ ਭੋਜਨ ਬਖਸ਼ੇਂ
ਪਿਆਸਿਆਂ ਨੂੰ ਜਲ ਪਾਣੀ
ਖੂਨੀਆਂ ਨੂੰ ਤੂੰ ਜੇਲ੍ਹੋਂ ਕੱਢੇਂ
ਦੁੱਧੋਂ ਨਤਾਰੇਂ ਪਾਣੀ
ਮਰਦੀ ਕਾਕੋ ਦੇ-
ਮੂੰਹ ਵਿਚ ਪਾ ਦੇ ਪਾਣੀ
Page ਫਰਮਾ:Custom rule/styles.css has no content.Script error: No such module "Custom rule".ਦੇਵੀ ਮਾਤਾ ਨੂੰ ਪਹਿਲਾਂ ਧਿਆ ਕੇ
ਵਿਚ ਭਾਈਆਂ ਦੇ ਖੜ੍ਹੀਏ
ਉੱਚਾ ਬੋਲ ਨਾ ਬੋਲੀਏ ਭਰਾਵੋ
ਮਹਾਰਾਜ ਤੋਂ ਡਰੀਏ
ਰੰਨਾਂ ਦੇਖ ਕੇ ਦਿਲ ਨਾ ਛੱਡੀਏ
ਪੈਰ ਸੰਭਲ ਕੇ ਧਰੀਏ
ਗੂੰਗਾ, ਕਾਣਾ, ਅੰਨਾ, ਬੋਲ਼ਾ
ਟਿਚਰ ਜਮਾ ਨਾ ਕਰੀਏ
ਮਾਈ ਬਾਪ ਦੀ ਕਰੀਏ ਸੇਵਾ
ਮਾਂ ਦੇ ਨਾਲ਼ ਨਾ ਲੜੀਏ
ਸੇਵਾ ਸੰਤਾਂ ਦੀ-
ਮਨ ਚਿੱਤ ਲਾ ਕੇ ਕਰੀਏ
Page ਫਰਮਾ:Custom rule/styles.css has no content.Script error: No such module "Custom rule".ਪਹਿਲਾਂ ਨਾਂ ਹਰੀ ਦਾ ਲੈਂਦਾ
ਪਿਛੋਂ ਹੋਰ ਕੰਮ ਕਰਦਾ
ਡੇਰੇ ਸੋਹਣੇ ਸੰਤਾਂ ਦੇ
ਮੈਂ ਰਿਹਾ ਗੁਰਮੁਖੀ ਪੜ੍ਹਦਾ
ਜਿਹੜਾ ਫਲ਼ ਕੇਰਾਂ ਟੁੱਟਿਆ
ਉਹ ਮੁੜ ਨਾ ਵੇਲ ਤੇ ਚੜ੍ਹਦਾ
ਕਹਿਣਾ ਸੋਹਣੇ ਸੰਤਾਂ ਦਾ
ਮਾੜੇ ਬੰਦੇ ਦੇ ਕੋਲ਼ ਨਾ ਖੜ੍ਹਦਾ
ਨਾਂ ਸੱਚੇ ਗੁਰ ਪੀਰ ਦਾ-
ਲੈ ਕੇ ਗਿੱਧੇ ਵਿਚ ਬੜਦਾ
Page ਫਰਮਾ:Custom rule/styles.css has no content.Script error: No such module "Custom rule".

ਮੇਰਿਓ ਭਰਾਵੋ ਮੇਰਿਓ ਵੀਰਨੋ
ਖਾੜੇ ਦੇ ਵਿਚ ਦਾਸ ਖੜੋਤਾ
ਬੋਲੀ ਕਿਹੜੀ ਪਾਵਾਂ
ਮੇਰਿਆ ਸਤਗੁਰੂਆ
ਲਾਜ ਰੱਖੀਂ ਤੂੰ ਮੇਰੀ
ਮੇਰਿਆ ਜੀ ਸਾਹਿਬਾ
ਲਾ ਦੇ ਬੋਲੀਆਂ ਦੀ ਢੇਰੀ
ਰੱਖਿਆ ਗੋਰਖ ਨੇ-
ਕਰਲੀ ਪੂਰਨਾ ਤੇਰੀ
Page ਫਰਮਾ:Custom rule/styles.css has no content.Script error: No such module "Custom rule".ਦੇਵੀ ਦੀ ਮੈਂ ਕਰਾਂ ਕੜਾਹੀ
ਪੀਰ ਫਕੀਰ ਧਿਆਵਾਂ
ਹੈਦਰ ਸ਼ੇਖ ਦਾ ਦੇਵਾਂ ਬੱਕਰਾ
ਨੰਗੇ ਪੈਰੀਂ ਜਾਵਾਂ
ਹਨੂੰਮਾਨ ਦੀ ਦੇਵਾਂ ਮੰਨੀ
ਰਤੀ ਫਰਕ ਨਾ ਪਾਵਾਂ
ਨੀ ਮਾਤਾ ਭਗਵਤੀਏ-
ਮੈਂ ਤੇਰਾ ਜਸ ਗਾਵਾਂ
Page ਫਰਮਾ:Custom rule/styles.css has no content.Script error: No such module "Custom rule".ਦੇਵੀ ਦੀ ਮੈਂ ਕਰਾਂ ਕੜਾਹੀ
ਪੀਰ ਫਕੀਰ ਧਿਆਵਾਂ
ਹੈਦਰ ਸ਼ੇਖ ਦਾ ਦੇਵਾਂ ਬੱਕਰਾ
ਨੰਗੇ ਪੈਰੀਂ ਜਾਵਾਂ
ਹਨੂੰਮਾਨ ਦੀ ਦੇਵਾਂ ਮੰਨੀ
ਰੇਤੀ ਫਰਕ ਨਾ ਪਾਵਾਂ
ਜੇ ਸੁਰਮਾ ਤੂੰ ਬਣਜੇਂ ਸੋਹਣੀਏਂ
ਮੈਂ ਲੈ ਅੱਖਾਂ ਵਿਚ ਪਾਵਾਂ
ਮੇਰੇ ਹਾਣਦੀਏ-
ਮੈਂ ਤੇਰਾ ਜਸ ਗਾਵਾਂ
Page ਫਰਮਾ:Custom rule/styles.css has no content.Script error: No such module "Custom rule".ਧਰਤੀ ਜੇਡ ਗ਼ਰੀਬ ਨਾ ਕੋਈ
ਇੰਦਰ ਜੇਡ ਨਾ ਦਾਤਾ

ਬ੍ਰਹਮਾ ਜੇਡ ਨਾ ਪੰਡਿਤ ਕੋਈ
ਸੀਤਾ ਜੇਡ ਨਾ ਮਾਤਾ
ਲਛਮਣ ਜੇਡ ਜਤੀ ਨਾ ਕੋਈ
ਰਾਮ ਜੇਡ ਨਾ ਭਰਾਤਾ
ਬਾਬੇ ਨਾਨਕ ਜੇਡਾ ਭਗਤ ਨਾ ਕੋਈ
ਜਿਸ ਹਰਕਾ ਨਾਮ ਪਛਾਤਾ
ਦੁਨੀਆਂ ਮਾਣ ਕਰਦੀ-
ਰੱਬ ਸਭਨਾਂ ਦਾ ਦਾਤਾ
Page ਫਰਮਾ:Custom rule/styles.css has no content.Script error: No such module "Custom rule".
ਉੱਚਾ ਦਰ ਬਾਬੇ ਨਾਨਕ ਦਾ
ਮੈਂ ਸੋਭਾ ਸੁਣ ਕੇ ਆਇਆ
Page ਫਰਮਾ:Custom rule/styles.css has no content.Script error: No such module "Custom rule".
ਹੱਟ ਖੁੱਲ੍ਹਗੀ ਬਾਬੇ ਨਾਨਕ ਦੀ
ਸੌਦਾ ਲੈਣਗੇ ਨਸੀਬਾਂ ਵਾਲ਼ੇ
Page ਫਰਮਾ:Custom rule/styles.css has no content.Script error: No such module "Custom rule".
ਜ਼ਾਹਰੀ ਕਲਾ ਦਖਾਈ
ਬਾਬੇ ਨੇ ਮੱਕਾ ਫੇਰਿਆ
Page ਫਰਮਾ:Custom rule/styles.css has no content.Script error: No such module "Custom rule".
ਬਾਬੇ ਨਾਨਕ ਨੇ
ਪੌੜੀਆਂ ਸੁਰਗ ਨੂੰ ਲਾਈਆਂ
Page ਫਰਮਾ:Custom rule/styles.css has no content.Script error: No such module "Custom rule".
ਬਾਣੀ ਧੁਰ ਦਰਗਾਹੋਂਂ ਆਈ
ਪਾਪੀਆਂ ਦੇ ਤਾਰਨੇ ਨੂੰ
Page ਫਰਮਾ:Custom rule/styles.css has no content.Script error: No such module "Custom rule".
ਮਿੱਠੀ ਲਗਦੀ ਗੁਰੂ ਜੀ ਤੇਰੀ ਬਾਣੀ
ਵੇਲੇ ਅੰਮ੍ਰਿਤ ਦੇ
Page ਫਰਮਾ:Custom rule/styles.css has no content.Script error: No such module "Custom rule".
ਕਾਨਾ ਕਾਨਾ ਕਾਨਾ
ਨਦੀਓਂ ਪਾਰ ਖੜ੍ਹੇ
ਗੁਰੂ ਨਾਨਕ ਤੇ ਮਰਦਾਨਾ
ਇਕ ਮੇਰੀ ਨਣਦ ਬੁਰੀ
ਦੂਜਾ ਜੇਠ ਬੜਾ ਭਗਵਾਨਾ

ਬਾਹਰੋਂ ਆਉਂਦਾ ਦੁੱਧ ਕੱਢ ਲੈਂਦਾ
ਅਸੀਂ ਵਿਚ ਮੁੱਠ ਮਿਸ਼ਰੀ ਦੀ ਮਾਰੀ
ਡਲ਼ੀਆਂ ਨਾ ਖੁਰੀਆਂ
ਜਦ ਆਗੀ ਨਣਦ ਕਮਾਰੀ
ਮੁੰਡਿਆਂ ਨੇ ਘੇਰ ਲਿਆ
ਉਹ ਤੇਰੀ ਕੀ ਲਗਦੀ
ਜੀਹਨੂੰ ਖੂਹ ਤੇ ਖੜੀ ਨੂੰ ਅੱਖ ਮਾਰੀ
ਅੱਧੀ ਮੇਰੀ ਰੰਨ ਲਗਦੀ
ਅੱਧੀ ਲਗਦੀ ਧਰਮ ਦੀ ਸਾਲ਼ੀ
ਬੋਚੀਂ ਵੇ ਮਿੱਤਰਾ-
ਡੁਲ੍ਹਗੀ ਖੀਰ ਦੀ ਥਾਲ਼ੀ
Page ਫਰਮਾ:Custom rule/styles.css has no content.Script error: No such module "Custom rule".
ਹਰੀ ਦੇ ਨਾਮ ਦੀ ਫੇਰਦੇ ਮਾਲ਼ਾ
ਡਿਗਦੇ ਠਣ ਠਣ ਮਣਕੇ
ਬਿਨ ਮੁਕਲਾਈ ਕੁੜੀਏ
ਮੌਜਾਂ ਮਾਣ ਲੈ ਪਟ੍ਹੋਲਾ ਬਣ ਕੇ
ਰੰਗਲੀ ਦੁਨੀਆਂ 'ਚੋਂ –
ਚਲਣਾ ਮੁਸਾਫਰ ਬਣ ਕੇ
Page ਫਰਮਾ:Custom rule/styles.css has no content.Script error: No such module "Custom rule".
ਰਾਮ ਨਾਮ ਨੂੰ ਧਿਆਲੋ ਵੀਰਨੋ
ਕਿਉਂ ਰੌਲ਼ੇ ਨੂੰ ਪਾਇਆ
ਪਹਿਲਾਂ ਧਿਆਲੋ ਮਾਤ ਪਿਤਾ ਨੂੰ
ਜਿਸ ਨੇ ਜਗਤ ਵਖਾਇਆ
ਫੇਰ ਧਿਆ ਲੋ ਧਰਤੀ ਮਾਤਾ ਨੂੰ
ਜਿਸ ਤੇ ਪੈਰ ਟਕਾਇਆ
ਧੰਨੇ ਭਗਤ ਨੇ ਕੀਤੀ ਭਗਤੀ
ਪਥਰਾਂ 'ਚੋਂ ਪ੍ਰੱਭੁ ਪਾਇਆ
ਪੂਰਨ ਭਗਤ ਨੇ ਕੀਤੀ ਭਗਤੀ
ਸੇਜ ਨਾ ਕਬੂਲੀ ਸਿਰ ਵਢਵਾਇਆ
ਮੋਰਧਜ ਰਾਜੇ ਨੇ
ਪੁੱਤ ਵੱਢ ਸ਼ੇਰ ਨੂੰ ਪਾਇਆ
ਹਰੀ ਚੰਦ ਰਾਜੇ ਨੇ

ਸੋਨੇ ਦਾ ਬੋਹਲ਼ ਲੁਟਾਇਆ
ਸ਼ਿਵਕਾਂ ਰਾਣੀ ਨੇ
ਰੌਣ ਬੜਾ ਸਮਝਾਇਆ
ਰੌਣ ਪਾਪੀ ਨਾ ਸਮਝਿਆ
ਮੱਥਾ ਰਾਮ ਚੰਦਰ ਨਾਲ਼ ਲਾਇਆ
ਛਲ਼ ਕੇ ਸੀਤਾ ਨੂੰ-
ਵਿਚ ਲੰਕਾ ਦੇ ਲਿਆਇਆ
Page ਫਰਮਾ:Custom rule/styles.css has no content.Script error: No such module "Custom rule".
ਵਾਜਾਂ ਮਾਰਦੀ ਕੁਸ਼ੱਲਿਆ ਮਾਈ
ਰਾਮ ਚੱਲੇ ਬਣਵਾਸ ਨੂੰ
Page ਫਰਮਾ:Custom rule/styles.css has no content.Script error: No such module "Custom rule".
ਕੱਲੀ ਹੋਵੇ ਨਾ ਬਣਾਂ ਵਿਚ ਲੱਕੜੀ
ਰਾਮ ਕਹੇ ਲਛਮਣ ਨੂੰ
Page ਫਰਮਾ:Custom rule/styles.css has no content.Script error: No such module "Custom rule".
ਜੂਠੇ ਬੇਰ ਭੀਲਣੀ ਦੇ ਖਾ ਕੇ
ਭਗਤਾਂ ਦੇ ਵਸ ਹੋ ਗਿਆ
Page ਫਰਮਾ:Custom rule/styles.css has no content.Script error: No such module "Custom rule".
ਤੇਰੇ ਨਾਮ ਦੀ ਬੈਰਾਗਣ ਹੋਈ
ਬਣ ਬਣ ਫਿਰਾਂ ਢੂੰਡਦੀ
Page ਫਰਮਾ:Custom rule/styles.css has no content.Script error: No such module "Custom rule".
ਯੁੱਧ ਲੰਕਾ ਵਿਚ ਹੋਇਆ
ਰਾਮ ਤੇ ਲਛਮਣ ਦਾ
Page ਫਰਮਾ:Custom rule/styles.css has no content.Script error: No such module "Custom rule".
ਕੱਚੇ ਧਾਗੇ ਦਾ ਸੰਗਲ ਬਣ ਜਾਵੇ
ਭਗਤੀ ਤੇਰੀ ਪੂਰਨਾ
Page ਫਰਮਾ:Custom rule/styles.css has no content.Script error: No such module "Custom rule".
ਖੜੀ ਰੋਂਦੀ ਐ ਕਬੀਰਾ ਤੇਰੀ ਮਾਈ
ਤਾਣਾ ਮੇਰਾ ਕੌਣ ਤਣੂੰ
Page ਫਰਮਾ:Custom rule/styles.css has no content.Script error: No such module "Custom rule".
ਜਾਤ ਦਾ ਜੁਲਾਹਾ
ਲਾਹਾ ਨਾਮ ਵਾਲ਼ਾ ਲੈ ਗਿਆ
Page ਫਰਮਾ:Custom rule/styles.css has no content.Script error: No such module "Custom rule".

ਜਦੋਂ ਸਧਨੇ ਨੇ ਨਾਮ ਉਚਾਰਿਆ
ਧੜਾ ਧੜ ਕੰਧਾਂ ਡਿਗੀਆਂ
Page ਫਰਮਾ:Custom rule/styles.css has no content.Script error: No such module "Custom rule".
ਨਾਮ ਦੇਵ ਦੀ ਬਣਾਈ ਬਾਬਾ ਛੱਪਰੀ
ਧੰਨੇ ਦੀਆਂ ਗਊਆਂ ਚਾਰੀਆਂ
Page ਫਰਮਾ:Custom rule/styles.css has no content.Script error: No such module "Custom rule".
ਰੱਬ ਫਿਰਦਾ ਧੰਨੇ ਦੇ ਖੁਰੇ ਵੱਢਦਾ
ਉਹਨੇ ਕਿਹੜਾ ਕੱਛ ਪਾਈ ਸੀ
Page ਫਰਮਾ:Custom rule/styles.css has no content.Script error: No such module "Custom rule".
ਪਾਪੀ ਲੋਕ ਨਰਕ ਨੂੰ ਜਾਂਦੇ
ਕਹਿੰਦੇ ਲੋਕ ਸਿਆਣੇ
ਨੰਗੇ ਪਿੰਡੇ ਤੁਰਦੇ ਜਾਂਦੇ
ਕਿਆ ਰਾਜੇ ਕਿਆ ਰਾਣੇ
ਕੰਸ, ਰੌਣ, ਹਰਨਾਕਸ਼ ਵਰਗੇ
ਕਰਗੇ ਸਭ ਚਲਾਣੇ
ਖਾਲੀ ਹੱਥੀਂ ਤੋਰ ਦੇਣਗੇ
ਛਡਕੇ ਤਸੀਲਾਂ ਥਾਣੇ
ਨੇਕੀ ਖੱਟ ਬੰਦਿਆ-
ਧਰਮ ਰਾਜ ਦੇ ਭਾਣੇ
Page ਫਰਮਾ:Custom rule/styles.css has no content.Script error: No such module "Custom rule".
ਚਲ ਵੇ ਮਨਾਂ ਬਿਗਾਨਿਆਂ ਧਨਾਂ
ਕਾਹਨੂੰ ਪ੍ਰੀਤਾਂ ਜੜੀਆਂ
ਓੜਕ ਏਥੋਂ ਚਲਣਾ ਇਕ ਦਿਨ
ਕਬਰਾਂ ਉਡੀਕਣ ਖੜੀਆਂ
ਉਤੋਂ ਦੀ ਤੇਰੇ ਵਗਣ ਨ੍ਹੇਰੀਆਂ
ਲੱਗਣ ਸਾਉਣ ਦੀਆਂ ਝੜੀਆਂ
ਅੱਖੀਆਂ ਮੋੜ ਰਿਹਾ
ਨਾ ਮੁੜੀਆਂ ਜਾ ਲੜੀਆਂ
ਛੁਪ ਜਾਊ ਕੁਲ ਦੁਨੀਆਂ
ਏਥੇ ਨਾਮ ਸਾਈਂ ਦਾ ਰਹਿਣਾ
ਸੋਹਣੀ ਜਿੰਦੜੀ ਨੇ-
ਰਾਹ ਮੌਤਾਂ ਦੇ ਪੈਣਾ
Page ਫਰਮਾ:Custom rule/styles.css has no content.Script error: No such module "Custom rule".

ਅਕਲ ਕਹਿੰਦੀ ਮੈਂ ਸਭ ਤੋਂ ਵੱਡੀ
ਵਿਚ ਕਚਿਹਰੀ ਲੜਦੀ
ਮਾਇਆ ਕਹਿੰਦੀ ਮੈਂ ਤੇਥੋਂ ਵੱਡੀ
ਦੁਨੀਆਂ ਪਾਣੀ ਭਰਦੀ
ਮੌਤ ਕਹਿੰਦੀ ਮੈਂ ਸਭ ਤੋਂ ਵੱਡੀ
ਮਨ ਆਈਆਂ ਮੈਂ ਕਰਦੀ
ਅੱਖੀਆਂ ਜਾ ਭਿੜੀਆਂ-
ਜਿਹੜਿਆਂ ਕੰਮਾਂ ਤੋਂ ਡਰਦੀ
Page ਫਰਮਾ:Custom rule/styles.css has no content.Script error: No such module "Custom rule".
ਹਰਾ ਮੂੰਗੀਆ ਬੰਨ੍ਹਦਾ ਏਂ ਸਾਫਾ
ਬਣਿਆਂ ਫਿਰਦਾ ਏਂ ਜਾਨੀ
ਭਾੜੇ ਦੀ ਹੱਟੀ ਵਿਚ ਰਹਿਕੇ ਬੰਦਿਆ
ਤੈਂ ਮੌਜ ਬਥੇਰੀ ਮਾਣੀ
ਵਿਚ ਕਾਲ਼ਿਆਂ ਦੇ ਆ ਗੇ ਧੌਲ਼ੇ
ਆ ਗਈ ਮੌਤ ਨਸ਼ਾਨੀ
ਬਦੀਆਂ ਨਾ ਕਰ ਵੇ-
ਕੈ ਦਿਨ ਦੀ ਜਿੰਦਗਾਨੀ
Page ਫਰਮਾ:Custom rule/styles.css has no content.Script error: No such module "Custom rule".
ਅਮਲਾਂ ਤੇ ਹੋਣਗੇ ਨਬੇੜੇ
ਜ਼ਾਤ ਕਿਸੇ ਪੁਛਣੀ ਨਹੀਂ
Page ਫਰਮਾ:Custom rule/styles.css has no content.Script error: No such module "Custom rule".
ਐਵੇਂ ਭੁੱਲਿਆ ਫਿਰੇਂ ਅਣਜਾਣਾ
ਗੁਰੂ ਬਿਨਾਂ ਗਿਆਨ ਨਹੀਂ
Page ਫਰਮਾ:Custom rule/styles.css has no content.Script error: No such module "Custom rule".
ਸਿਰ ਧਰ ਕੇ ਤਲ਼ੀ ਤੇ ਆ ਜਾ
ਲੰਘਣਾਂ ਜੇ ਪ੍ਰੇਮ ਦੀ ਗਲ਼ੀ
Page ਫਰਮਾ:Custom rule/styles.css has no content.Script error: No such module "Custom rule".
ਹੀਰਾ ਜਨਮ ਅਮੋਲਕ ਤੇਰਾ
ਕੌਡੀਆਂ ਦੇ ਜਾਵੇ ਬਦਲੇ
Page ਫਰਮਾ:Custom rule/styles.css has no content.Script error: No such module "Custom rule".
ਹਉਮੇ ਵਾਲ਼ਾ ਰੋਗ ਬੁਰਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
Page ਫਰਮਾ:Custom rule/styles.css has no content.Script error: No such module "Custom rule".

ਕਿਤੇ ਡੁਲ੍ਹ ਨਾ ਜਾਈਂ ਮਨਾ ਮੇਰਿਆ
ਮੋਤੀਆਂ ਦੇ ਮੰਦਰ ਦੇਖ ਕੇPage ਫਰਮਾ:Custom rule/styles.css has no content.Script error: No such module "Custom rule".ਕਿਕੱਰਾਂ ਦੇ ਬੀਜ ਬੀਜ ਕੇ
ਕਿਥੋਂ ਮੰਗਦੈਂ ਦਸੌਰੀ ਦਾਖਾਂPage ਫਰਮਾ:Custom rule/styles.css has no content.Script error: No such module "Custom rule".ਕਾਲ਼ੇ ਬੀਤਗੇ ਧੌਲ਼ਿਆਂ ਦੀ ਵਾਰੀ ਆਈ
ਅਜੇ ਵੀ ਨਾ ਨਾਮ ਜਪਦਾPage ਫਰਮਾ:Custom rule/styles.css has no content.Script error: No such module "Custom rule".ਕਾਹਨੂੰ ਚੱਕਦੈਂ ਬਗਾਨੇ ਭੂਰੇ
ਆਪੇ ਤੈਨੂੰ ਰੱਬ ਦੇਊਗਾPage ਫਰਮਾ:Custom rule/styles.css has no content.Script error: No such module "Custom rule".ਖਿਹ ਮਰਦੇ ਬਾਹਮਣ ਮੁਲਾਣੇ
ਸੱਚ ਤਾਂ ਕਿਨਾਰੇ ਰਹਿ ਗਿਆPage ਫਰਮਾ:Custom rule/styles.css has no content.Script error: No such module "Custom rule".ਖਾਲੀ ਜਾਂਦੇ ਨਾਮ ਦੇ ਬਿਨਾਂ
ਮੰਦਰਾਂ ਹਵੇਲੀਆਂ ਵਾਲ਼ੇPage ਫਰਮਾ:Custom rule/styles.css has no content.Script error: No such module "Custom rule".ਚੜ੍ਹ ਜਾ ਨਾਮ ਦੇ ਬੇੜੇ
ਜੇ ਤੈਂ ਪਾਰ ਲੰਘਣਾPage ਫਰਮਾ:Custom rule/styles.css has no content.Script error: No such module "Custom rule".ਚਿੱਟੇ ਦੰਦਾਂ ਦੇ ਬਣਨਗੇ ਕੋਲੇ
ਹੱਡੀਆਂ ਦੀ ਰਾਖ ਬਣਜੂPage ਫਰਮਾ:Custom rule/styles.css has no content.Script error: No such module "Custom rule".ਚੰਨਣ ਦੇਹ ਮੱਚਗੀ
ਕੇਸ ਮੱਚਗੇ ਦਹੀਂ ਦੇ ਪਾਲ਼ੇPage ਫਰਮਾ:Custom rule/styles.css has no content.Script error: No such module "Custom rule".ਜਿੰਦੇ ਮੇਰੀਏ ਖਾਕ ਦੀਏ ਢੇਰੀਏ
ਖਾਕ ਵਿਚ ਰੁਲਜੇਂਗੀPage ਫਰਮਾ:Custom rule/styles.css has no content.Script error: No such module "Custom rule".ਜਿੰਦੇ ਹੰਸਣੀਏਂ
ਤੇਰੀ ਕੱਲਰ ਮਿੱਟੀ ਦੀ ਢੇਰੀPage ਫਰਮਾ:Custom rule/styles.css has no content.Script error: No such module "Custom rule".

ਜਾਗੋ ਜਾਗੋ ਜਮੀਂਦਾਰ ਭਰਾਵੋ
ਲਾਗੀਆਂ ਨੇ ਰੱਬ ਲੁੱਟਿਆ
Page ਫਰਮਾ:Custom rule/styles.css has no content.Script error: No such module "Custom rule".
ਜਿਹੜੇ ਚੜ੍ਹਗੇ ਨਾਮ ਦੇ ਬੇੜੇ
ਸੋਈ ਲੋਕੋ ਪਾਰ ਲੰਘਣੇ
Page ਫਰਮਾ:Custom rule/styles.css has no content.Script error: No such module "Custom rule".
ਜਿਹੜੀ ਸੰਤਾਂ ਨਾਲ਼ ਵਿਹਾਵੇ
ਸੋਈ ਹੈ ਸੁਲੱਖਣੀ ਘੜੀ
Page ਫਰਮਾ:Custom rule/styles.css has no content.Script error: No such module "Custom rule".
ਤੇਰਾ ਚੰਮ ਨਾ ਕਿਸੇ ਕੰਮ ਆਵੇ
ਪਸ਼ੂਆਂ ਦੇ ਹੱਡ ਵਿਕਦੇ
Page ਫਰਮਾ:Custom rule/styles.css has no content.Script error: No such module "Custom rule".
ਤੇਰੇ ਦਿਲ ਦੀ ਮੈਲ਼ ਨਾ ਜਾਵੇ
ਨ੍ਹਾਉਂਦਾ ਫਿਰੇਂ ਤੀਰਥਾਂ ਤੇ
Page ਫਰਮਾ:Custom rule/styles.css has no content.Script error: No such module "Custom rule".
ਤੈਨੂੰ ਰੋਗ ਦਾ ਪਤਾ ਨਾ ਕੋਈ
ਵੈਦਾ ਮੇਰੀ ਬਾਂਹ ਛੱਡ ਦੇ
Page ਫਰਮਾ:Custom rule/styles.css has no content.Script error: No such module "Custom rule".
ਤੇਰੀ ਚੁੱਕ ਨਾ ਮਸੀਤ ਲਜਾਣੀ
ਰਾਹੀਆਂ ਨੇ ਰਾਤ ਕੱਟਣੀ
Page ਫਰਮਾ:Custom rule/styles.css has no content.Script error: No such module "Custom rule".
ਤੇਰੇ ਘਰ ਪਰਮੇਸ਼ਰ ਆਇਆ
ਸੁੱਤਿਆ ਤੂੰ ਜਾਗ ਬੰਦਿਆ
Page ਫਰਮਾ:Custom rule/styles.css has no content.Script error: No such module "Custom rule".
ਤੂੰ ਕਿਹੜਿਆਂ ਰੰਗਾਂ ਵਿਚ ਖੇਡੇਂਂ
ਮੈਂ ਕੀ ਜਾਣਾ ਤੇਰੀ ਸਾਰ ਨੂੰ
Page ਫਰਮਾ:Custom rule/styles.css has no content.Script error: No such module "Custom rule".
ਧਨ ਜੋਬਨ ਫੁੱਲ਼ਾਂ ਦੀਆਂ ਬਾੜੀਆਂ
ਸਦਾ ਨਾ ਅਬਾਦ ਰਹਿਣੀਆਂ
Page ਫਰਮਾ:Custom rule/styles.css has no content.Script error: No such module "Custom rule".
ਕਬਰਾਂ ਉਡੀਕ ਦੀਆਂ
ਜਿਉਂ ਪੁੱਤਰਾਂ ਨੂੰ ਮਾਵਾਂ
Page ਫਰਮਾ:Custom rule/styles.css has no content.Script error: No such module "Custom rule".

ਪਾਪੀ ਰੋਂਦੇ ਨੇ ਛੱਪੜ ਤੇ ਖੜ੍ਹਕੇ
ਧਰਮੀ ਬੰਦੇ ਪਾਰ ਲੰਘਗੇ
Page ਫਰਮਾ:Custom rule/styles.css has no content.Script error: No such module "Custom rule".
ਫਲ਼ ਨੀਵਿਆਂ ਰੁੱਖਾਂ ਨੂੰ ਲੱਗਦੇ
ਸਿੰਬਲਾ ਤੂੰ ਮਾਣ ਨਾ ਕਰੀਂ
Page ਫਰਮਾ:Custom rule/styles.css has no content.Script error: No such module "Custom rule".
ਬਾਝ ਪੁੱਤਰਾਂ ਗਤੀ ਨੀ ਹੋਣੀ
ਪੁੱਤਰੀ ਮੈਂ ਰਾਜੇ ਰਘੂ ਦੀ
Page ਫਰਮਾ:Custom rule/styles.css has no content.Script error: No such module "Custom rule".
ਬਾਹਲੀਆਂ ਜਗੀਰਾਂ ਵਾਲ਼ੇ
ਖਾਲੀ ਹੱਥ ਜਾਂਦੇ ਦੇਖ ਲੈ
Page ਫਰਮਾ:Custom rule/styles.css has no content.Script error: No such module "Custom rule".
ਜੀਹਨੇ ਕਾਲ਼ ਪਾਵੇ ਨਾਲ਼ ਬੰਨ੍ਹਿਆ
ਇਕ ਦਿਨ ਚਲਦਾ ਹੋਇਆ
Page ਫਰਮਾ:Custom rule/styles.css has no content.Script error: No such module "Custom rule".
ਮੇਲੇ ਹੋਣਗੇ ਸੰਜੋਗੀ ਰਾਮਾਂ
ਨਦੀਆਂ ਦੇ ਨੀਰ ਵਿਛੜੇ
Page ਫਰਮਾ:Custom rule/styles.css has no content.Script error: No such module "Custom rule".
ਮਿੱਠੇ ਬੇਰ ਨੇ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ
Page ਫਰਮਾ:Custom rule/styles.css has no content.Script error: No such module "Custom rule".
ਰੋਟੀ ਦਿੰਦਾ ਹੈ ਪੱਥਰ ਵਿਚ ਕੀੜੇ ਨੂੰ
ਤੈਨੂੰ ਕਿਉਂ ਨਾ ਦੇਵੇ ਬੰਦਿਆ
Page ਫਰਮਾ:Custom rule/styles.css has no content.Script error: No such module "Custom rule".
ਲੁੱਟ ਲੁੱਟ ਲੋ ਨਸੀਬਾਂ ਵਾਲ਼ਿਓ
ਲੁੱਟ ਪੈਗੀ ਰਾਮ ਨਾਮ ਦੀ
Page ਫਰਮਾ:Custom rule/styles.css has no content.Script error: No such module "Custom rule".
ਵੇਲ਼ਾ ਬੀਤਿਆ ਹੱਥ ਨੀ ਜੇ ਆਉਣਾ
ਪੁੱਛ ਲੈ ਸਿਆਣਿਆ ਨੂੰ
Page ਫਰਮਾ:Custom rule/styles.css has no content.Script error: No such module "Custom rule".
ਨਾ ਮੈਂ ਮੇਲਣੇ ਪੜ੍ਹੀ ਗੁਰਮੁੱਖੀ
ਨਾ ਬੈਠਾ ਸੀ ਡੇਰੇ
Page ਫਰਮਾ:Custom rule/styles.css has no content.Script error: No such module "Custom rule".

ਨਿਤ ਨਵੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਸੁਣਾਂ ਅੰਦਰੋਂ
ਕੁਝ ਵਸ ਹੈ ਨੀ ਮੇਰੇ
ਮੇਲਣੇ ਨੱਚ ਲੈ ਨੀ-
ਦੇ ਕੇ ਸ਼ੌਕ ਦੇ ਗੇੜੇ
Page ਫਰਮਾ:Custom rule/styles.css has no content.Script error: No such module "Custom rule".
ਚਲ ਵੇ ਮਨਾ ਬਿਗਾਨਿਆ ਧਨਾ
ਕੀ ਲੈਣਾ ਈ ਜਗ ਵਿਚ ਰਹਿ ਕੇ
ਚੰਨਣ ਦੇਹੀ ਆਪ ਗਵਾ ਲਈ
ਬਾਂਸਾਂ ਵਾਂਗੂੰ ਖਹਿਕੇ
ਧਰਮ ਰਾਜ ਅੱਗੇ ਲੇਖਾ ਮੰਗਦਾ
ਲੰਘ ਜਾਂ ਗੇ ਕੀ ਕਹਿ ਕੇ
ਦੁਖੜੇ ਭੋਗਾਂਗੇ-
ਵਿਚ ਨਰਕਾਂ ਦੇ ਰਹਿ ਕੇ
Page ਫਰਮਾ:Custom rule/styles.css has no content.Script error: No such module "Custom rule".
ਲੰਮਿਆ ਵੇ ਤੇਰੀ ਕਬਰ ਪਟੀਂਦੀ
ਨਾਲ਼ੇ ਪਟੀਂਂਦਾ ਖਾਤਾ
ਭਰ ਭਰ ਚੇਪੇ ਹਿੱਕ ਤੇ ਰਖਦਾ
ਹਿੱਕ ਦਾ ਪਵੇ ਤੜਾਕਾ
ਸੋਹਣੀ ਸੂਰਤ ਦਾ-
ਵਿਚ ਕੱਲਰਾਂ ਦੇ ਵਾਸਾ
Page ਫਰਮਾ:Custom rule/styles.css has no content.Script error: No such module "Custom rule".
ਬਾਹੀਂ ਤੇਰੇ ਸੋਂਹਦਾ ਚੂੜਾ
ਵਿਚ ਗਲ਼ੀਆਂ ਦੇ ਗਾਂਦੀ
ਇਕ ਦਿਨ ਐਸਾ ਆਊ ਕੁੜੀਏ
ਲੱਦੀ ਸਿੜ੍ਹੀ ਤੇ ਜਾਂਦੀ
ਅਧ ਵਿਚਾਲੇ ਕਰਦਿਆਂ ਲਾਹਾ
ਘਰ ਤੋਂ ਦੂਰ ਲਿਆਂਦੀ
ਗੇੜਾ ਦੇ ਕੇ ਭੰਨ ਲਈ ਸੰਘੀ
ਕੁੱਤੀ ਪਿੰਨਾਂ ਨੂੰ ਖਾਂਦੀ
ਆਊ ਵਰੋਲਾ ਲੈ ਜੂ ਤੈਨੂੰ

ਸੁਆਹ ਛਪੜਾਂ ਨੂੰ ਜਾਂਦੀ
ਧੀਏ ਕਲਬੂਤਰੀਏ-
ਸੋਨਾ ਰੇਤ ਰਲ਼ ਜਾਂਦੀ
Page ਫਰਮਾ:Custom rule/styles.css has no content.Script error: No such module "Custom rule".
ਤਾਵੇ ਤਾਵੇ ਤਾਵੇ
ਨਾਲ਼ ਸਮੁੰਦਰ ਦੇ
ਕਾਹਨੂੰ ਬੰਨ੍ਹਦੀ ਛਪੜੀਏ ਦਾਅਵੇ
ਭਰਕੇ ਸੁਕਜੇਂ ਗੀ
ਤੇਰੇ ਕੋਲ਼ ਚੀਂਂ ਲੰਘਿਆ ਜਾਵੇ
ਧਮਕ ਜੁਆਨਾਂ ਦੀ-
ਕੱਲਰ ਬੌਹੜੀਆਂ ਪਾਵੇ
Page ਫਰਮਾ:Custom rule/styles.css has no content.Script error: No such module "Custom rule".
ਸੱਜਣ ਸੁਆਮੀ ਮੇਰਾ
ਮਿੱਠੇ ਮਿੱਠੇ ਬੋਲ ਬੋਲਦਾ
Page ਫਰਮਾ:Custom rule/styles.css has no content.Script error: No such module "Custom rule".
ਸਾਡੇ ਜਲਣ ਪ੍ਰੇਮ ਦੇ ਦੀਵੇ
ਰੱਤੀ ਆਂ ਮੈਂ ਤੇਰੇ ਨਾਮ ਦੀ
Page ਫਰਮਾ:Custom rule/styles.css has no content.Script error: No such module "Custom rule".
ਸਿਰ ਵਢ੍ਹਕੇ ਬਣਾ ਦਿਆਂ ਮੂਹੜਾ
ਸੰਗਤਾਂ ਦੇ ਬੈਠਣੇ ਨੂੰ
Page ਫਰਮਾ:Custom rule/styles.css has no content.Script error: No such module "Custom rule".
ਸਾਥੋਂ ਭੁੱਖਿਆਂ ਨਾ ਭਗਤੀ ਹੋਵੇ
ਆਹ ਲੈ ਸਾਂਭ ਮਾਲ਼ਾ ਅਪਣੀ
Page ਫਰਮਾ:Custom rule/styles.css has no content.Script error: No such module "Custom rule".
ਜਿੱਥੇ ਮਨ ਡੋਲਦਾ ਦਿਸੇ
ਓਥੇ ਦੇ ਲਈਏ ਨਾਮ ਦਾ ਹੋੜਾ
Page ਫਰਮਾ:Custom rule/styles.css has no content.Script error: No such module "Custom rule".
ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ
ਖੈਰ ਪਾ ਦੇ ਬੰਦਗੀ ਦਾ
Page ਫਰਮਾ:Custom rule/styles.css has no content.Script error: No such module "Custom rule".
ਢੇਰੀਆਂ ਮੈਂ ਸੱਭੇ ਢਾਹ ਕੇ
ਇਕ ਰੱਖ ਲੀ ਗੁਰੂ ਜੀ ਤੇਰੇ ਨਾਮ ਦੀ
Page ਫਰਮਾ:Custom rule/styles.css has no content.Script error: No such module "Custom rule".

ਤੇਰੇ ਨਾਮ ਬਰਾਬਰ ਹੈਨੀ
ਖੰਡ ਮਖਿਆਲ਼ ਮਿਸ਼ਰੀ
Page ਫਰਮਾ:Custom rule/styles.css has no content.Script error: No such module "Custom rule".
ਤੇਰੇ ਨਾਮ ਬਿਨਾਂ ਨਾ ਗੱਤ ਹੋਵੇ
ਆਸਰਾ ਤੇਰੇ ਚਰਨਾਂ ਦਾ
Page ਫਰਮਾ:Custom rule/styles.css has no content.Script error: No such module "Custom rule".
ਤੇਰੇ ਦਰ ਤੋਂ ਬਿਨਾਂ ਨਾ ਦਰ ਕੋਈ
ਕੀਹਦੇ ਦੁਆਰੇ ਜਾਵਾਂ ਦਾਤਿਆ
Page ਫਰਮਾ:Custom rule/styles.css has no content.Script error: No such module "Custom rule".
ਦੋ ਨੈਣ ਲੋਚਦੇ ਮੇਰੇ
ਗੁਰੂ ਜੀ ਤੇਰੇ ਦਰਸ਼ਨ ਨੂੰ
Page ਫਰਮਾ:Custom rule/styles.css has no content.Script error: No such module "Custom rule".
ਪਿੰਗਲਾ ਪਹਾੜ ਚੜ੍ਹ ਜਾਵੇ
ਕਿਰਪਾ ਹੋਵੇ ਤੇਰੀ ਦਾਤਾ ਜੀ
Page ਫਰਮਾ:Custom rule/styles.css has no content.Script error: No such module "Custom rule".
ਮੇਰੇ ਵਿਚ ਨਾ ਗੁਰੁ ਜੀ ਗੁਣ ਕੋਈ
ਔਗੁਣਾਂ ਦਾ ਮੈਂ ਭਰਿਆ