ਸਮੇਤ ਮਹਿਲਾਂ ਵਿਚ ਭੇਜ ਦਿਓ।

ਵਜ਼ੀਰ-ਹਜ਼ੂਰ! ਇਤਨੀ ਸਖ਼ਤੀ ਇਨ੍ਹਾਂ ਨਾਲ ਕੀਤੀ, ਪੁੱਤ ਮਾਰੇ, ਕਿਸੇ ਨੇ ਦੀਨ ਕਬੂਲ ਨਹੀਂ ਕੀਤਾ, ਇਹ ਕਿੱਕਰ ਕਬੂਲ ਕਰੇਗੀ ?

ਮੰਨੂੰ-ਤੈਨੂੰ ਕੀ ਖ਼ਬਰ, ਇਹ ਤ੍ਰੀਮਤਾਂ ਤੂੰ ਜਾਣਦਾ ਹੈ ਕਿ ਆਪਣਾ ਦੀਨ ਛੱਡਣੋਂ ਬਚ ਰਹਿਣਗੀਆਂ । ਮੈਂ ਤਾਂ ਨਿਰਾ ਇਹ ਚਾਹੁੰਦਾ ਸਾਂ ਕਿ ਇਹ ਆਪਣੇ ਮੂੰਹੋਂ ਆਪ ਹੀ ਕਹਿ ਦੇਣ। ਥੋੜੇ ਦਿਨ ਹੋਰ ਸੂਲਾਂ ਚੋਭਾਂਗਾ, ਜੇ ਫੇਰ ਵੀ ਹਨ ਰਿਹਾ, ਤਦ ਬਦੋਬਦੀ ਢਾਹ ਕੇ ਜੂਠੇ ਪਾਣੀ ਮੂੰਹ ਵਿਚ ਪਾਕੇ ਮੋਮਨਾਂ ਨਾਲ ਵਿਆਹ ਦਿਆਂਗਾ, ਪਰ ਇਸ ਚਾਂਦ ਬੀਬੀ ਨਾਲ ਅੱ ਹੀ ਇਹ ਸਲੂਕ ਹੋਵੇਗਾ। ਇਸ ਨੂੰ ਮਹਿਲੀਂ ਦਾਖਲ ਕੀਤਾ ਜਾਏਗਾ।

ਅੱਛਾ ਹੁਣ ਚਲੋ ਇਨ੍ਹਾਂ ਤ੍ਰੀਮਤਾਂ ਦੇ ਬੱਚਿਆਂ ਦੇ ਟੋਟੇ ਇਨ੍ਹਾਂ ਦੀ ਝੋਲੀ ਪਾਓ ਅਰ ਰਾਤ ਭਰ ਭੁੱਖਿਆਂ ਰੱਖੋ, ਫੇਰ ਮੇਰੇ ਪਾਸ ਖਬਰ ਕਰੋ।

੧੪. ਕਾਂਡ।

ਸ਼ੀਲ ਕੌਰ ਤੇ ਭੁਜੰਗੀ ਮੁਸ਼ਕਾਂ ਕੱਸੀਆਂ ਹੋਈਆਂ ਵਿਚ ਮਹਿਲੀਂ ਪਹੁੰਚੇ। ਪਾਤਸ਼ਾਹੀ ਸਜਾਉਂਟਾਂ ਵਾਲੇ ਮਕਾਨ ਵਿਚ ਉਤਾਰਾ ਮਿਲਿਆ। ਮੁਸ਼ਕਾਂ ਖੋਹਲੀਆਂ ਗਈਆਂ, ਗੋਲੀਆਂ ਬਾਂਦੀਆਂ ਹਾਜ਼ਰ ਹੋ ਗਈਆਂ, ਸੁਖ ਭੋਗਣ ਦੇ ਸਾਰੇ ਸਾਮਾਨ ਮੌਜੂਦ ਹੋ ਗਏ। ਰੇਸ਼ਮੀ ਪੁਸ਼ਾਕਾਂ ਹਾਜ਼ਰ ਹੋਈਆਂ ਗਹਿਣਿਆਂ ਦੇ ਡੱਬੇ ਅੱਗੇ ਧਰੇ ਗਏ। ਕਈ ਸਿਆਣੀਆਂ ਤਰੀਮਤਾਂ ਸਮਝਾਉਣ ਵਾਸਤੇ ਹਾਜ਼ਰ ਹੋਈਆਂ ਕਿ ਹੁਣ ਹਠ ਛੱਡ ਕੇ ਪੰਜਾਬ ਦੀ ਮਹਾਰਾਣੀ ਬਣੋਂ, ਅਟਕ ਤੋਂ ਲੈ ਕੇ ਸਤਲੁਜ ਤੋੜੀ ਤੁਹਾਡਾ ਸਿੱਕਾ ਚੱਲੇ ਅਰ ਤੁਹਾਡੇ ਨਾਉਂ ਤੋਂ ਦੇਸ਼ ਥਰ ਥਰ ਕੰਬੇ । ਸ਼ੀਲ ਕੌਰ ਇਉਂ ਸਿਰ ਨਿਹੜਾਏ ਦਿਲ ਵਿਚ ਕੰਡਿਆਂ ਦੀਆਂ ਚੋਭਾਂ ਵਰਗੇ ਸੱਲ ਭੋਗਦੀ ਬੈਠੀ ਹੈ ਜਿੱਕਰ ਬੇਰੀਆਂ ਦੇ ਵਿਚਕਾਰ ਚੰਬੋਲੀ ਹੁੰਦੀ ਹੈ। ਜਿਸਦੇ ਅੰਦਰ ਬੇਰੀਆਂ ਦੇ ਕੰਡੇ ਡਿੱਗ ਡਿੱਗ ਕੇ ਕੱਠੇ ਹੋ ਜਾਂਦੇ ਅਰ ਚੀਰ ਪਾ ਦੇਂਦੇ ਹਨ


ਹਿਸਟੋਰੀਅਨ ਭਾਈ ਕਰਮ ਸਿੰਘ ਜੀ ਨੇ ਅਪਣੀ ਖੋਜ ਦ ਬਾਦ ਸੰਮਤ ੧੯੮੫ ਬਿ: ਵਿਚ ਇਸ ਸਾਕੇ ਬਾਬਤ ਇਹ ਕੁਛ ਛਾਪਿਆ ਸੀ :-- ਬਾਕੀ ਟੂਕ ਦੇਖੋ ਸਫਾ ੯੫ ਦੇ ਹੇਠ ਤੇ ਉਤੋਂ ਬਾਗ਼ ਦਾ ਮਾਲੀ, ਸਾਰੇ ਕੰਡੇ ਤੇ ਕੰਡੋਲੇ ਤਾਂ ਚੁੱਕ ਦਿੰਦਾ ਹੈ, ਪਰ ਅੰਦਰਲੇ ਕੰਡਿਆਂ ਨੂੰ ਨਹੀਂ ਕੱਢ ਸਕਦਾ।

ਬਿਨ ਸੱਦੀਆਂ ਸਹੇਲੀਆਂ ਸਮਝਾਉਂਦੀਆਂ ਹਨ, ਉਹ ਸ਼ਰਮਾਉਂਦੀ ਹੈ।ਅਣ ਬੁਲਾਈਆਂ ਸਖੀਆਂ ਸਿਖ੍ਯਾ ਦੇਂਦੀਆਂ ਹਨ, ਉਹ ਤਪ-ਤਪ ਹੰਝੂ ਕੇਰਦੀ ਹੈ; ਧਿਙਾਣੀਆਂ ਬੁਲਾਵੀਆਂ ਲਾਲਚ ਤੇ ਐਜ਼ੂਰਜ ਦੇ ਨਕਸ਼ੇ ਬੰਨ੍ਹਕੇ ਭੁਲਾਉਂਦੀਆਂ ਹਨ, ਸ਼ੀਲਾ ਦਾ ਰੰਜ ਹਟਕੋਰੇ ਬਣ ਬਣ ਉਸਦਾ ਗਲ ਘੁੱਟਣ ਨੂੰ ਪੈਂਦਾ ਹੈ ਕਿ ਮਾਰ ਹੀ ਦਿਆਂ। ਬਿਪਤਾ ਨੇ ਸ਼ੀਲਾ ਨੂੰ ਨਹੀਂ ਘਬਰਾਇਆ, ਅਪਦਾ ਨੇ ਨਹੀਂ ਡੋਲਣ ਦਿੱਤਾ, ਤਸੀਹਿਆਂ ਹੌਸਲਾ ਨਹੀਂ ਹਾਰਨ ਦਿੱਤਾ, ਕਸ਼ਟਾਂ ਨੇ ਦਿਲ ਨੂੰ ਨਹੀਂ ਛੱਡਣ, ਦਿੱਤਾ, ਪਰ ਇਸ ਐਰਜ ਧਨ ਦੌਲਤ ਨੇ ਇਸ ਖੁਸ਼ਾਮਦ ਤੇ ਅਮੀਰੀ ਨੇ, ਹੱਥ ਬੰਨ੍ਹਕੇ ਸਾਹਮਣੇ ਖੜੋਣੇ ਨੇ, ਇਸ ਮਹਾਰਾਣੀ ਬਣਨ ਦੀ ਪ੍ਰੇਰਨਾ ਨੇ ਘਬਰਾਇਆ ਹੈ। ਹਾਂ, ਪਰ ਝੁਲਾਇਆ ਨਹੀਂ, ਭੈ-ਭੀਤ ਵਧੇਰੇ ਕੀਤਾ ਹੈ, ਪਰ ਇਸ ਭੈ ਨੇ ਇਸ ਨਵੇਂ ਆ ਬਣੇ ਸਮੇਂ ਦਾ ਵਧੀਕ ਬਲਵਾਨ ਹੋ ਕੇ ਟਾਕਰਾ ਕਰਨ ਦਾ ਹਠ ਪੈਦਾ ਕਰ ਦਿੱਤਾ ਹੈ। ਪਹਿਲੇ ਤਾਂ ਪੈਰਾਂ ਹੇਠਾਂ ਮਿੱਟੀ ਨਿਕਲਦੀ ਜਾ ਰਹੀ ਸੀ, ਸਿਰ ਵਿਚੋਂ ਮਗਜ਼ ਦੇ ਤੌਰਨੇ ਵਾਲੀ ਸੂਖਮ ਪਰ ਬਲਵਾਨ ਸਤ੍ਯਾ ਗੁੰਮ ਹੋ ਰਹੀ ਸੀ। ਨਿਰਾਸਤਾ ਤੇ ਨਾ ਉਮੈਦੀ ਇਸ ਤਰ੍ਹਾਂ ਸਰੀਰ ਨੂੰ ਸੱਖਣਾ ਕਰੀ ਤੁਰੀ ਜਾਂਦੀ ਦਿੱਸਦੀ ਸੀ ਕਿ ਜਿਵੇਂ ਦੇਹ ਨੂੰ ਆਤਮਾ ਛੱਡ ਕੇ ਸੁੰਝਿਆਂ ਕਰ ਜਾਂਦੀ ਹੈ। ਇਹ ਨਹੀਂ ਕਿ ਸ਼ੀਲਾ ਤੇ ਲਾਲਚ ਅਸਰ ਕਰ ਗਿਆ ਸੀ, ਕਦੇ ਨਹੀਂ ਸ਼ੀਲਾ


(ਸਫਾ ੯੪ ਦੀ ਟੂਕ ਦੀ ਬਾਕੀ)

ਮੀਰ ਮੰਨੂੰ ਨੇ ਸਿੰਘਣੀਆਂ ਨੂੰ ਪੁੱਜ ਪੁੱਜ ਕੇ ਦੁਖ ਦਿਤੇ, ਉਨ੍ਹਾਂ ਪਾਸੋਂ ਚੱਕੀਆਂ ਪਿਹਾਈਆਂ, ਮੁਸ਼ੱਕਤਾਂ ਲਈਆਂ, ਡੂਮ ਡਰਾਵੇ ਦਿੱਤੇ, ਲਾਲਚ ਦਿਤੇ, ਪਰ ਉਹ ਧਰਮ ਤੋਂ ਨਾ ਡੋਲੀਆ, ਤਾਂ ਉਹਨਾਂ ਦੀਆਂ ਝੋਲੀਆਂ ਵਿਚੋਂ ਉਹਨਾਂ ਦੇ ਬਾਲ ਖੋਹ ਕੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਕੋਹ ਕੇ ਮਾਰੋ ਤੇ ਫੇਰ ਉਨ੍ਹਾਂ ਦੀਆਂ ਝੋਲੀਆਂ ਵਿਚ ਹੀ ਪਾ ਕੇ ਮੁਸ਼ੱਕਤਾਂ ਲੈਂਦੇ ਰਹੇ। ਅਤੇ ਕਦੀ ਕਦੀ ਸਿੰਘਣੀਆਂ ਸ਼ਹੀਦ ਵੀ ਕੀਤੀਆ ਜਾਂਦੀਆਂ। ਮੁਗਲ ਹਕੂਮਤ ਵਲੋਂ ਇਹ ਅਤਿ ਦਾ ਕਹਿਰ ਸੀ। ਪਰ ਸ਼ੁਕਰ ਹੈ ਕਿ ਬਦਲ ਦੀ ਅੱਗ ਵਿਚ ਸੜਦਿਆਂ ਹੋਇਆਂ ਵੀ ਕਿਸੇ ਸਿੰਘ ਨੇ ਕਦੇ ਕਿਸੇ ਵਕਤ ਇਸਤ੍ਰੀ ਤੇ ਹੱਥ ਨਹੀਂ ਚੁੱਕਿਆ। [ ਸਫਾ ੩੯੫] ਇਸ ਡੂੰਘੀ ਸੋਚ ਵਿਚ ਪੈਂਦੀ ਹੀ ਨਿਰਾਸਤਾ ਵਿਚ ਡੁੱਬ ਗਈ ਸੀ ਕਿ ਹਾਏ! ਵੈਰੀਆਂ ਦੇ ਜ਼ੁਲਮਾਂ ਦਾ ਅਸਰ ਤਾਂ ਸਰੀਰਕ ਮੌਤ ਹੋਇਆ ਕਰਦਾ ਹੈ, ਜੋ ਬੰਦਾ ਸਹਿ ਗੁਜ਼ਰਦਾ ਹੈ, ਪਰ ਵੈਰੀ ਦਾ ਪਿਆਰ ਮਨ ਨੂੰ ਵਿਹੁ ਹੈ। ਹਾਂ ਜੀ ਸ਼ੀਲਾ ਸ਼ਸਤਾਂ ਤੋਂ ਨਹੀਂ ਡਰੀ, ਸ਼ੀਲਾ ਵੈਰੀਆਂ ਦੇ ਤੋਪਖਾਨੇ ਤੋਂ ਨਹੀਂ ਕੰਬੀ। ਸ਼ੀਲਾ ਉਨ੍ਹਾਂ ਦੇ ਪਿਆਰ ਤੋਂ ਬੀ ਡੋਲੀ ਨਹੀਂ, ਪਰ ਕੰਬੀ ਹੈ ਤੇ ਸੋਚਾਂ ਦੇ ਖੂਹ ਵਿਚ ਲਹਿ ਗਈ ਹੈ ਅਰ ਸੌਚ ਕਰ ਰਹੀ ਹੈ ਬਚਾਉ ਦੀ । ਸ਼ੀਲਾ ਉਨ੍ਹਾਂ ਦੀ ਦਯਾ ਦ੍ਰਿਸ਼ਟੀ ਤੋਂ ਬਚਣੇ ਦੇ ਉਪਾਉ ਲੱਭ ਰਹੀ ਹੈ, ਉਨ੍ਹਾਂ ਦੀ ਮਿੱਠਤ ਨੂੰ ਮਿੱਠੀ ਛੁਰੀ-ਆਤਮਾ ਨੂੰ ਘਾਇਲ ਕਰਨੇ ਵਾਲੀ ਜਾਣਕੇ ਉਸ ਅਯਾਸੀ ਵਾਂਗੂੰ ਸੋਚ ਵਿਚ ਗੁੰਮ ਹੁੰਦੀ ਜਾਂਦੀ ਹੈ ਜੋ ‘ਓਅਮ’ ਨੂੰ ਲੰਮਾ ਕਰਕੇ ਉਚਾਰਦਾ ਤੇ ਸ੍ਵਾਸ ਨੂੰ ਚਿੱਤ ਬ੍ਰਿਤੀ ਵਿਖੇ ਪ੍ਰੋ ਕੇ ਚੜਾਂਦਾ ‘ਅਹੋਮ' ਤੇ ਪਹੁੰਚ ਐਉਂ ਗੁੰਮ ਹੋ ਜਾਂਦਾ ਹੈ ਜਿੱਕਰ ਟੋਭਾ ਨਵੇਂ ਖੂਹ ਦੀ ਗਾਰ ਕੱਢਦਾ 'ਅਹੋਮ' ਦੀ ਅਵਾਜ਼ ਦੇ ਕੇ ਚੁੱਭੀ ਲਾ ਜਾਂਦਾ ਹੈ। ਕਦੇ ਤਾਂ ਮਲੂਮ ਹੁੰਦਾ ਸੀ ਕਿ ਮੈਂ ਜੀਉਂਦੀ ਹਾਂ । ਕਦੇ ਨਿਰਾਸਤਾ ਵਿਚ ਬੇਸੁਧ ਹੋ ਜਾਂਦੀ ਸੀ, ਮਾਨੋਂ ਉਸ ਦੇ ਮਨ ਤੋਂ ਸੰਕਲਪਾਂ ਵਿਕਲਪਾਂ ਦੀ ਸਾਰੀ ਲਿਖਤ ਧੋਤੀ ਜਾ ਕੇ ਕੋਰੇ ਕਾਗਤ ਵਾਂਗੂ, ਸੱਖਣਾਪਨ ਹੀ ਭਾਸਦੀ ਸੀ।

ਅੱਜ ਕਲ ਦੇ ਸਿੰਘਾਂ ਸਿੰਘਣੀਆਂ ਨੂੰ ਸ਼ੀਲਾ ਦੀ ਇਸ ਦਸ਼ਾ ਤੋਂ ਸਿਖ੍ਯਾ ਲੈਣੀ ਚਾਹੀਏ। ਤੁਰਕਾਂ ਦੇ ਵੈਰ ਤੋਂ ਸਿਖਾਂ ਦਾ ਉਸ ਸਮੇਂ ਕੁਝ ਨਹੀਂ ਵਿਗੜਿਆ, ਪਰ ਹੁਣ ਅੱਜ ਕੱਲ ਹੋਰ ਤਰ੍ਹਾਂ ਦੇ ਧਰਮ ਆਏ ਹਨ, ਜੋ ਮਿੱਠਤ ਨਾਲ, ਲੋਭ ਨਾਲ ਧਰਮ ਹਾਨ ਕਰਨ ਦੀ ਕਰ ਰਹੇ ਹਨ, ਇਨ੍ਹਾਂ ਤੋਂ ਡਰੋਂ, ਇਹ ਬੁਰਾ ਅਸਰ ਕਰਦੇ ਹਨ। ਉਨ੍ਹਾਂ ਦੇ ਪਿਆਰ ਪੁਰ ਨਾ ਭੁੱਲੋ, ਉਹਨਾਂ ਦੇ ਤੋਹਫੇ, ਉਨ੍ਹਾਂ ਦੇ ਮਿੱਠੇ ਬਚਨ, ਉਨ੍ਹਾਂ ਦੇ ਆਦਰ ਤੁਹਾਨੂੰ ਖਾ ਜਾਣਗੇ । ਸਤਵੰਤੀ ਸ਼ੀਲਾ ਨੇ ਸੌ ਵਰ੍ਹੇ ਤੋਂ ਬੀ ਪਹਿਲੇ ਜੋ ਸੋਚਿਆ ਅਰ ਸਮਝਿਆ ਸੀ ਸੋ ਅੱਜ ਸਾਰੇ ਪੰਥ ਲਈ ਗੁਣਕਾਰ ਹੈ। ਉਸ ਸੱਚੀ ਸਿੰਘਣੀ ਦੇ ਪੂਰਨਿਆਂ ਤੇ ਧਰਮ ਦੀ ਮੁਹਾਰਨੀ ਸਿੱਖੋ ਅਰ ਧਰਮ ਵਿਚ ਪੱਕੇ ਰਹੋ, ਲਾਲਚ, ਪਿਆਰ, ਧੱਕਾ, ਮਾਰ ਆਪ ਉਤੇ ਕਿਸੇ ਪ੍ਰਕਾਰ ਦਾ ਧਰਮ ਖੀਣ ਕਰਨ ਦਾ ਕੋਈ ਅਸਰ ਨਾ ਕਰੇ।*

ਪਿਆਰੀਓ ਸਿੰਘਣੀਓ! ਅਰ ਦੁਖੀ ਵਿਧਵਾ ਸਿੰਘ ਇਸਤ੍ਰੀਓ! ਅਰ ਡਾਢੇ ਪਤੀਆਂ ਦੀਓ ਵਹੁਟੀਓ! ਇਸ ਸੰਸਾਰ ਵਿਚ (ਜੋ ਛਲਾਂ ਅਰ ਦਗਿਆਂ ਨਾਲ ਪੂਰਤ ਹੈ) ਤੁਹਾਨੂੰ ਬੜਾ ਸੰਭਲ ਕੇ ਚਲਣਾ ਚਾਹੀਦਾ ਹੈ । ਸੁੰਦਰੀ ਅਰ ਹੋਰ ਪੁਸਤਕ ਪੜ੍ਹਕੇ ਤੁਸੀਂ ਕਸ਼ਟਾਂ ਵਿਚ ਧਰਮ ਬਚਾਉਣ ਦਾ ਹੌਸਲਾ ਕਰਨਾ ਤਾਂ ਸਿੱਖਸੋ, ਪਰ ਮਿੱਠੀਆਂ ਛੁਰੀਆਂ ਤੋਂ ਬਚਣਾ ਬੀ ਸਿਖ ਲੈਣਾ ਚਾਹੀਦਾ ਹੈ। ਇਹ ਮਨੁਖਾ ਜਨਮ ਬੜਾ ਦੁਰਲੱਭ ਹੈ, ਇਸ ਵਿਚ ਧਰਮ ਦਾ ਬਚਾਉਣਾ ਹੀ ਸਾਡਾ ਭਾਰੀ ਕੰਮ ਹੈ। ਹੇ ਨਰਮ ਚਿਤ ਵਾਲੀਓ ਬੀਬੀਓ! ਠੱਗ ਪੁਰਸ਼ ਸੁਹਣੀਆਂ ਸੂਰਤਾਂ ਬਣਾ ਕੇ ਕਈ ਪ੍ਰਕਾਰ ਦੇ ਦਾਓ ਪੇਚ ਖੇਡਦੇ ਹਨ; ਮਿਠੇ ਬਣਕੇ ਸਤਿਕਾਰ ਦੇ ਕੇ ਬਿਪਤਾ ਵਿਚ ਸਹੈਤਾ ਕਰ ਕਰ ਕੇ ਧਰਮੋਂ ਡੇਗਣ ਦਾ ਯਤਨ ਕਰਦੇ ਹਨ, ਪਰ ਸ਼ੀਲ ਕੌਰ ਵੱਲ ਦੇਖਕੇ ਤੁਸੀਂ ਧਰਮ ਵਿਚ ਪੱਕੀਆਂ ਰਹਿਣ ਦਾ ਯਤਨ ਕਰਨਾ ਇਹ ਨਾ ਸਮਝਣਾ ਕਿ ਨਿਰੇ ਪਖੰਡੀ ਲੋਕ ਅਰ ਓਪਰੇ ਏਹ ਜਤਨ ਕਰਦੇ ਹਨ : ਨੇੜੇ ਦੇ ਸਾਕ, ਹੱਥਾਂ ਦੇ ਖਿਡਾਏ, ਘਰ ਦੇ ਲਾਗੀ, ਘਰਾਂ ਦੇ ਕਾਮੇ ਤੇ ਨੇੜੇ ਤੇੜੇ ਦੇ ਸੰਬੰਧੀ ਇਕਰ ਦੇ ਰੰਗ ਖੇਡਦੇ ਹਨ । ਪਰ ਖ਼ਬਰਦਾਰ! ਇਸ ਕਲ੍ਹ ਕਾਲ ਵਿਚ ਕਿਸੇ ਗੱਲੋ ਧਰਮ ਨਹੀਂ ਹਾਰਨਾ । ਸੰਸਾਰਕ ਸੁਖ ਛਿਨ ਭੰਗਰ ਹਨ, ਸੰਸਾਰਕ ਸੁਖਾਂ ਦਾ ਅੰਤ ਕੌੜਾ ਹੈ, ਸੰਸਾਰ ਦੇ ਆਨੰਦ ਭੋਗਣ ਨਾਲ ਕਲੇਸ਼ ਹੁੰਦਾ ਹੈ, ਪਰ ਧਰਮ ਲੋਕ-ਪਰਲੋਕ ਦੇ ਸੁਖ ਦੇਣ ਵਾਲਾ ਹੈ, ਤਾਂ ਤੇ ਧਰਮ ਨੂੰ ਪਾਲੋ, ਧਰਮ ਦੀਆਂ ਖੁਸ਼ੀਆਂ ਭੋਗੋ, ਧਰਮ ਦਾ ਸੁਖ ਮਾਣੋ, ਅਧਰਮ ਭਾਵੇਂ ਦੁਸ਼ਮਨ ਬਣ ਕੇ ਆਵੇ ਭਾਵੇਂ ਸੱਜਣ ਬਣ ਕੇ ਆਵੇ ਉਸ ਤੋਂ ਐਉਂ ਬਚੋ ਜਿਕਰ ਜ਼ਹਿਰੀ ਸੱਪ ਤੋਂ, ਚਾਹੇ ਉਹ ਘਰੋਂ ਨਿਕਲੇ ਚਾਹੇ ਉਹ ਬਾਹਰੋਂ ਆਵੇ, ਬਚਣੇ ਦਾ ਜਤਨ ਕਰੀਦਾ ਹੈ। ਇਹ ਨਾ ਸਮਝਣਾ ਕਿ ਸ਼ੀਲ ਕੌਰ ਡਰ ਗਈ, ਜਾਂ ਭਰਮ ਗਈ, ਉਹ ਸ਼ੇਰ ਦਿਲ ਐਸੀ ਨਹੀਂ ਸੀ ਪਰ ਉਸ ਦੇ ਹਿਰਦੇ ਦੇ ਕੋਮਲ ਤੇ ਬੁੱਧੀਮਾਨ


ਇਸ ਪੁਸਤਕ ਦੇ ਛਪਣ ਦੇ ਸਮੇਂ ਬਦੇਸ਼ੀ ਕ੍ਰਿਸ਼ਚਨਾਂ ਵਲੋਂ ਲਾਲਚ ਦੇ ਤਰ੍ਹਾਂ ਤਰ੍ਹਾਂ ਦੇ ਭੁਲੋਵੋ ਲੋਕਾਂ ਨੂੰ ਆਪਣੇ ਮਤ ਵਿਚ ਖਿੱਚਣ ਦੇ ਮਿਲਦੇ ਸੀ । ਹਿੱਸੇ ਨੇ ਝੱਟ ਸਮਝ ਲਿਆ ਸੀ ਕਿ ਮਿੱਠੀ ਛੁਰੀ ਅਗੇ ਕਾਇਮ ਰਹਿਣਾ ਨਿਰੇ ਬਲ ਦਾ ਕੰਮ ਨਹੀਂ, ਪਰ ਨਾਲ ਅਕਲ ਦੀ ਬੀ ਬਹੁਤ ਲੋੜ ਰਖਦਾ ਹੈ, ਇਸੇ ਲਈ ਚਾਹੀਦਾ ਹੈ ਕਿ ਸਭ ਦਾ ਮਨ ਸ਼ੀਲ ਕੌਰ ਵਰਗਾ ਬਹਾਦਰ ਤੇ ਦਾਨਾ ਹੋਵੇ ਜੋ ਵੈਰ ਜਾਂ ਪਿਆਰ, ਕਿਸੇ ਹੀ ਉਪਾਉ ਨਾਲ, ਵੈਰੀ ਦੇ ਕਾਬੂ ਨਾ ਚੜ੍ਹੇ।

ਸੋਚ ਕਰਨ ਨਾਲ ਸ਼ੀਲ ਕੌਰ ਨੂੰ ਇਸ ਮਹਿਲ ਵਿਚੋਂ ਨਿਕਲਣਾ ਅਸੰਭਵ ਜਾਪਦਾ ਸੀ, ਵੈਰੀਆਂ ਤੋਂ ਛੁਟਕਾਰਾ ਕਠਨ ਦਿੱਸਦਾ ਸੀ। ਸੋਚਾਂ ਸੋਚਦੀ ਸੀ ਕਿਕੁਰ ਬੰਦਖ਼ਲਾਸ ਹੋਊ, ਅਕਲ ਕੋਈ ਰਸਤਾ ਨਹੀਂ ਦੇਂਦੀ ਸੀ। ਪਿਆਰਾ ਪੁਤ੍ਰ, ਮਾਂ ਦਾ ਦੁੱਖਾਂ ਸੁੱਖਾਂ ਦਾ ਸਹਾਰਾ ਬੈਠਾ ਹੈ, ਭਾਵੇਂ ਬਿਪਤਾ ਨੂੰ ਜਾਣਦਾ ਹੈ, ਇਹ ਭੀ ਸਮਝਦਾ ਹੈ ਕਿ ਵੈਰੀਆਂ ਵਿਚ ਬੈਠੇ ਹਾਂ,ਪਰ ਮਾਤਾਦੀ ਇਸ ਔਕੜ ਨੂੰ ਨਹੀਂ ਸਮਝ ਸਕਦਾ,ਪਿਆਰਦੇ ਸਾਮਾਨ ਦੇਖ ਦੇਖ ਤੇ ਮਾਂ ਦੀ ਉਦਾਸੀ ਤਾੜਕੇ ਹੈਰਾਨ ਹੁੰਦਾ ਹੈ । ਛੇਕੜ ਗਲੱਕੜੀ ਪਾਕੇ ਬੜੇ ਪਿਆਰ ਨਾਲ ਕਹਿੰਦਾ ਹੈ: ‘ਮਾਂ ਜੀ! ਕਿਉਂ ਉਦਾਸ ਹੋ? ਗੁਰੂ ਦਾ ਸ਼ੁਕਰ ਕਰੋ ਜਿਸਨੇ ਬਿਪਤਾ ਵਿਚ ਸੁੱਖ ਦਿਖਲਾਇਆ ਹੈ।' ਇਸ ਧੰਨਵਾਦ ਅਰ ਇਸ ਭੋਲਾਪਨ ਨੇ ਮਾਂ ਦੇ ਹਿਰਦੇ ਵਿਚ ਮੋਹ ਸੋਮਾ ਖੋਲ੍ਹ ਦਿੱਤਾ,ਰੋਂਦੀ ਰੋਂਦੀ ਨੇ ਪਿਆਰੇ ਨੂੰ ਛਾਤੀ ਨਾਲ ਲਾਇਆ,ਅਰ ਸਿਰ ਉਸ ਦੀ ਛਾਤੀ ਧਰਕੇ ਉਸਦੇ ਚਿੱਤ ਨੂੰ ਪ੍ਰਸੰਨ ਕਰਨ ਵਾਲੀ ਚੀਜ਼ ਨੂੰ, ਜੋ ਮੋਟੀ “ਬੋਲੀ ਵਿਚ ਦਿਲਾਸਾ ਕਹਾਉਂਦੀ ਹੈ, ਲੱਭਣ ਲੱਗ ਪਈ। ਐਸੀ ਦਰਦ ਨਾਕ ਦਸ਼ਾ ਦੇਖ ਕੇ ਸਭ ਬਾਂਦੀਆਂ ਉਠ ਗਈਆਂ ਪਰ ਨਵਾਬ ਪਾਸ ਜਾ ਦੱਸਿਆ। ਉਨ੍ਹਾਂ ਦੇ ਦੂਰ ਹੁੰਦੇ ਹੀ ਸ਼ੀਲ ਕੌਰ ਦੀ ਦੂਰੰਦੇਸ਼ੀ ਤੇ ਹੌਸਲਾ ਐਸਾ ਉੱਮਲ ਪਿਆ ਜਿਵੇਂ ਪਾਣੀ ਵਿਚ ਲੋਹੇ ਨਾਲ ਦੱਬੇ ਕਾਠ ਤੋਂ ਲੋਹਾ ਲਾਹੀਏ ਤਾਂ ਕਾਠ ਉੱਪਰ ਨੂੰ ਚੜ੍ਹ ਜਾਂਦਾ ਹੈ। ਮਾਂ ਪੁੱਤ ਨੇ ਬੂਹੇ ਮਾਰ ਲਏ, ਵੇਲਾ ਸੰਝ ਦਾ ਹੋ ਗਿਆ ਸੀ, ਅੰਦਰ ਬੈਠਕੇ ਬੜੇ ਪ੍ਰੇਮ ਨਾਲ ਰਹੁਰਾਸ ਦਾ ਪਾਠ ਕੀਤਾ, ਅਰਦਾਸਾ ਸੋਧਿਆ। ਆਹਾ,ਧੰਨ ਅਕਾਲ ਪੁਰਖ ਹੈ, ਜਿਸਦੇ ਅੱਗੇ ਪ੍ਰਾਰਥਨਾ ਕਰਨੇ ਨੇ ਐਸਾ ਅਚਰਜ ਅਸਰ ਕੀਤਾ ਕਿ ਉਹ ਨਿਰਾਸ ਹੋ ਰਹੀ ਸ਼ੀਲਾ ਆਪਣੇ ਖ਼ਾਲਸਈ ਜੌਹਰਾਂ ਵਿਚ ਦਮਕ ਉੱਠੀ। ਜਿਸ ਦਿਲ ਵਿਚੋਂ ਭਾਜੜ ਪਏ ਪਿੰਡ ਵਾਂਗ ਸੋਚ ਵਿਵੇਚਨਾ,ਅੱਗੋਂ ਕੀ ਕਰਨਾ ਹੈ, ਗੱਲ ਕੀ ਸਭ ਕੁਝ ਨੱਸ ਗਿਆ ਸੀ,ਹੁਣ ਐਦਾਂ ਦਾ ਹੋ ਗਿਆ,ਜਿੱਦਾਂ ਕਿਸੇ ਟੱਬਰ ਮੋਏ ਪੁਰਖ ਦਾ ਦਿਲ ਕਿਸੇ ਗੁਆਚੇ ਹੋਏ ਭਰਾ ਦੇ ਅਚਾਨਕ ਮਿਲ ਪੈਣ ਤੇ ਉਸਰੱਗੀ ਫੜ ਜਾਂਦਾ ਹੈ। ਹੁਣ ਸ਼ੀਲਾ ਨੂੰ ਚਾਰ ਚੁਫੇਰੇ ਪਰਮੇਸ਼ੁਰ ਦਿੱਸਦਾ ਹੈ, ਉਸਦੀ ਸੱਤਾ ਆਪਣੀ ਸਹਿਚਾਰ ਸਹੇਲੀ ਜਾਪਦੀ ਹੈ। ਹੁਣ ਸ਼ੀਲਾ ਐਸੀ ਪੱਕੀ ਉਮੈਦ ਵਿਚ ਆਨੰਦ ਹੋਈ ਹੈ ਕਿ ਕਰਤਾਰ ਕਦੇ ਮੈਨੂੰ ਨਹੀਂ ਛੱਡੇਗਾ ਅਰ ਕਦੇ ਪਾਪ ਵਿਚ ਡੁੱਬਣ ਨਹੀਂ ਦਏਗਾ।ਉਸਨੂੰ ਧਰਮਪਿਆਰਾ ਹੈ, ਉਹ ਮੇਰੇ ਧਰਮ ਨੂੰ ਜ਼ਰੂਰ ਬਚਾਵੇਗਾ। ਭਾਵੇਂ ਮੈਨੂੰ ਕੋਈ ਬਿਧੀ ਨਹੀਂ ਦਿੱਸਦੀ ਪਰ ਉਹ ਜ਼ਰੂਰ ਕੋਈ ਰਸਤਾ ਕੱਢੇਗਾ। ਸ਼ੁਕਰ ਅਰ ਭਰੋਸਾ ਪੂਰੀ ਨਿੰਮ੍ਰਤਾ ਨਾਲ ਸ਼ੀਲਾ ਦੇ ਹਿਰਦੇ ਵਿਚ ਕਰਤਾਰ ਦੇਘੱਲੇ ਹੋਏ ਸਿਪਾਹੀ ਬਣ ਕੇ ਆ ਖਲੋਤੇ ਹਨ। ਸ਼ੀਲਾ ਨੇ ਸੱਭੇ ਆਸਰੇ ਟੁੱਟੇ ਡਿੱਠੇ,ਸ਼ੀਲਾ ਨਿਰਾਸ ਹੋ ਗਈ,ਸ਼ੀਲਾ ਨੇ ਪ੍ਰਾਰਥਨਾ ਕੀਤੀ, ਸ਼ੀਲਾ ਦਾ ਵਾਲੀ ਕਰਤਾਰ ਹੋ ਗਿਆ।

“ਸਭੋ ਭਜੈ ਆਸਰਾ ਚੂਕੈ ਸਭੁ ਕੋ ਅਸਰਾਉ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥

ਪਲ ਪਲ ਮਗਰੋਂ ਸ਼ੁਕਰ ਕਰਦੀ ਹੈ; ਅਰ ਐਸੀ ਮਗਨ ਹੋਈ ਹੈ ਕਿ ਖੁਸ਼ੀ ਅਰ ਵੈਰਾਗ ਮਿਲਕੇ ਹੰਝੂਆਂ ਦਾ ਪ੍ਰਵਾਹ ਤੋਰ ਦਿੰਦੇ ਹਨ। ਇਸ ਤਰ੍ਹਾਂ ਪ੍ਰਾਰਥਨਾ ਤੇ ਸ਼ੁਕਰ ਕਰਦਿਆਂ ਸ਼ੀਲਾ ਦੀ ਸਾਰੀ ਰਾਤ ਬੀਤੀ! ਦੁਨੀਆਂ ਦੇ ਲੋਕ ਬਿਪਤਾ ਦੀ ਰਾਤ ਤਾਰੇ ਗਿਣ ਗਿਣ ਕੱਟਦੇ ਹਨ ਸ਼ੀਲਾ ਨੇ ਂ ਉਨ੍ਹਾਂ ਪੱਥਰਾਂ ' ਤੇ ਅੱਗਾਂ ਵੱਲ ਤੱਕਣਾ ਛੱਡ ਕੇ ਉਨ੍ਹਾਂ ਨੂੰ ਪ੍ਰਕਾਸ਼ ਦੇਣੇ ਵਾਲੇ ਜਾਣਕੇ ਅਕਾਲ ਪੁਰਖ ਵੱਲ ਲਿਵ ਲਾਈ; ਉਸ ਨੈ ਈਸ਼੍ਵਰ ਗੁਣ ਗਿਣ ਗਿਣ ਕੇ ਰਾਤ ਕੱਟੀ ਤੇ ਉਸ ਦੀ ਬਿਰਦ ਦੀ ਪੈਜ ਰੱਖਣੇ ਵਾਲੀ ਸੱਤਾ ਦੀ ਅਰਾਧਨਾ ਕੀਤੀ। ਧੰਨ ਕਰਤਾਰ, ਜਿਸ ਨੇ ਉਸ ਦੀ ਟੇਕ ਰੱਖੀ। ਜਦੋਂ ਦਿਲ ਐਉਂ ਸਾਫ ਹੋ ਗਿਆ, ਰਬ ਦਾ, ਆਸਰਾ ਜੀਉਂਦੀ ਸੱਤ੍ਹਾ ਹੋਕੇ ਅੰਦਰ ਭਰ ਗਿਆ ਤਾਂ ਬੁੱਧਿ ਬੀ ਸ਼ਫਾ ਹੋ ਕੇ ਕੰਮ ਕਰਨ ਲੱਗ ਪਈ ਤੇ ਉਸ ਨੂੰ ਆਪਣੀ ਖਲਾਸੀ ਦੀਆਂ ਸੋਝੀਆਂ ਸੁਝਾਉਣ ਲੱਗ ਪਈ।