Page 78

www.sikhbookclub.com ਆਪਣਾ ਪਿੰਡ ਵਸਾ ਲਿਆ ਸੀ। ਨੌਕਰੀ ਇਸ ਵਾਸਤੇ ਕਰੀ ਜਾਂਦਾ ਸੀ ਕਿ ਜਦ ਕਦੇ ਉਸ ਦੇ ਧਾੜਵੀ ਮਿੱਤ ਫੜੇ ਜਾਂਦੇ ਤਦ ਕਿਸੇ ਨਾ ਕਿਸੇ ਹੀਲੇ ਨਾਲ ਉਨ੍ਹਾਂ ਨੂੰ ਛੁਡਵਾ ਦਿੰਦਾ ਸੀ। ਉਸ ਹਨੇਰੇ ਸਮੇਂ ਕਈ ਐਸੇ ਹਾਕਮ ਹੁੰਦੇ ਸੋ ਜੋ ਉਪਰੋਂ ਤਾਂ ਸਰਕਾਰੀ ਨੌਕਰ ਬਣੇ ਰਹਿੰਦੇ ਤੇ ਅੰਦਰੋਂ ਪਰਜਾ ਦਾ ਘਾਤੇ ਕਰਵਾਉਂਦੇ ਰਹਿੰਦੇ। ਜਦ ਪਾਤਸ਼ਾਹਾਂ ਤਕ ਖ਼ਬਰਾਂ ਪਹੁੰਚ ਜਾਂਦੀਆਂ ਤਦ ਸਿੱਖਾਂ ਦੇ ਮੱਥੇ ਮੱਲ ਕੇ ਛੁਟਕਾਰਾ ਪਾ ਜਾਂਦੇ ਅਤੇ ਬਹੁਤ ਵੇਰੀ ਬੇਗੁਨਾਹ ਸਿੱਖਾਂ ਨੂੰ ਫੜਕੇ ਅਗੇ ਢੇ ਦੇਂਦੇ ਕਿ ਇਨ੍ਹਾਂ ਨੇ ਡਾਕੇ ਮਾਰੇ ਹਨ ਅਰ ਦੇਸ਼ ਨੂੰ ਲੁੱਟਿਆ ਹੈ। ਇਰ ਅਨੇਕਾਂ ਬੇਗੁਨਾਹ . ਪਰਮੇਸ਼ਰ ਦੇ ਪਿਆਰੇ ਸਿੱਖ, ਜੋ ਬੇਗੁਨਾਹਾਂ ਨੂੰ ਮਾਰਨ ਦਾ ਵੱਲ ਵੀ ਨਹੀਂ ਜਾਣਦੇ ਸੇਅਰ ਧਰਮ ਦੀ ਕੌਡੀ ਬਿਨਾਂ ਫੁੱਲੀ ਦਾ ਡੱਡਾ ਬੀ ਅੰਗੀਕਾਰ ਨਹੀਂ ਕਰਦੇ ਸੇ ਜਿੰਦਾਂ ਗੁਆ ਬੈਠਦੇ ਸੇ। ਜੇ ਤਾਂ ਵੱਡੇ ਹਾਕਮ ਕੁੱਝ ਦਿਲ ਦੇਣ ਵਾਲੇ ਹੁੰਦੇ ਤਾਂ ਸੱਚ ਝੂਠ ਦੇ ਨਿਤਾਰੇ ਹੁੰਦੇ, ਪਰ ਉਹ ਤਾਂ ਅੱਗੇ ਹੀ ਸਿਖ ਨਾਮ ਤੋਂ ਗੁੱਸੇ ਵਿਚ ਭਰੇ ਪੀਤੇ ਰਹਿੰਦੇ ਸਨ। ਜਦ ਛੋਟੇ ਹਾਕਮ ਉਜ ਸਿਖਾਂ ਨੂੰ ਲਾਉਂਦੇ ਤਾਂ ਓਹ ਝੱਟ ਅਮੰਨਾਂ ਕਰ ਲੈਂਦੇ, ਸੱਚ ਝੂਠ ਦੇ ਨਿਤਾਰੇ ਦਾ ਜਤਨ ਨਾ ਕਰਦੇ। ਜਿੱਕੁਰ ਅੱਜ ਕੱਲ ਅਦਾਲਤਾਂ ਬਣੀਆਂ ਹੋਈਆਂ ਹਨ, ਪੁਲਸ ਜੁਦਾ ਹੈ,ਅਦਾਲਤਾਂ ਵੱਖ ਹਨ, ਫਿਰ ਇਕ ਤੋਂ ਦੂਈ ਤੇ ਦੂਈ ਤੋਂ ਅੱਗੇ ਸੂਬੇ ਦੀਆਂ ਵੱਡੀਆਂ ਅਦਾਲਤਾਂ ਹਨ, ਕਾਨੂੰਨ ਬਣੇ ਹੋਏ ਹਨ ਤੇ ਕਾਨੂੰਨ ਦੀ ਰਹਿਬਰੀ ਵਿਚ ਟੁਰਨ ਲਈ ਬੀ ਕਾਨੂੰਨ ਲਿਖੇ ਹੋਏ ਹਨ ਤੇ ਵਕੀਲ ਮਦਦ ਲਈ ਹਨ, ਆਦਿਕ। ਚਾਹੇ ਮਾੜੇ ਹਾਕਮ ਇਸ ਸਿਲਸਿਲੇ ਵਿਚ ਬੀ ਮਾੜਾਪਨ ਕਰ ਸਕਦੇ ਤੇ ਕਰ ਜਾਂਦੇ ਹਨ ਪਰ ਕੋਈ ਤਰੀਕਾ ਤਾਂ ਹੈ ਤੇ ਇਸ ਤਰ੍ਹਾਂ ਸੱਚ ਝੂਠੇ ਦੇ ਨਿੱਤਰ ਪੈਣ ਦਾ ਵਧੇਰੇ ਮੌਕਿਆ ਬੀ ਹੁੰਦਾ ਹੈ। ਨਾ ਤਾਂ ਇਸ ਪ੍ਰਕਾਰ ਦੇ ਕਈ ਤਰੀਕੇ ਉਸ ਸਮੇਂ ਹੈਸਨ ਤੇ ਨਾ ਹੀ ਅਕਬਰ ਵਾਲੀ ਚੋਣ ਹਾਕਮਾਂ ਦੀ ਸੀ ਕਿ ਨੇਕ ਧਰਮੀ ਢੰਡ ਢੰਡ ਕੇ ਰੱਖੇ ਜਾਣ ਤੋਂ ਨਿਆਂ ਕਰਨ ਦਾ ਪੂਰਾ ਜਤਨ ਹੋਵੇ। ਨਾ ਹੀ ਮਹਾਰਾਜਾ ਰਣਜੀਤ ਸਿੰਘ ਵਾਲੇ ਕੰਮ ਚੰਗੀ ਚੌਣ, ਆਪਣੀ ਨਿਗਰਾਨੀ ਤੇ ਅਦਲ ਵੱਲ ਖ਼ਾਸ ਤਵੱਜੋ ਦਾ ਤਰੀਕਾ ਸੀ। ਇਸ ਸਮੇਂ ਤਾਂ ਅਨ੍ਯਾਯ ਕਈ ਢੰਗਾਂ ਨਾਲ ਪਰਵਿਰਤ ਸੀ, ਜਿਵੇਂ ਪਠਾਣਾਂ ਦੇ ਅੰਤ ਸਮੇਂ ਅੰਧਕਾਰ ਸੀ, ਜਿਸ ਬਾਬਤ ਸਤਿਗੁਰ ਨਾਨਕ ਦੇਵ ਜੀ ਨੇ ਡਿੱਠਾ ਹਾਲ ਦੱਸਿਆ ਹੈ : “ਰਾਜੇ ਸੀਂਹ ਮੁਕਦਮ ਕੁਤੇ ॥ ਜਾਇ ਜਗਾਇਨਿ ਬੈਠੇ ਸੁਤੇ॥ ਤੇ ਭਾਈ ਗੁਰਦਾਸ ਜੀ ਨੇ ਦੱਸਿਆ ਹੈ :

“ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ। ਉਸੇ ਤਰ੍ਹਾਂ ਇਸ ਮੁਗਲਾਂ ਦੇ ਅਖ਼ੀਰਲੇ ਸਮੇਂ ਬੀ ਧੱਕੇਸ਼ਾਹੀ ਪ੍ਰਧਾਨ ਸੀ। ਜਦ ਏਹ ਕੈਦੀ ਤੁਰੇ ਤਦ ਇਕ ਇਕ ਕੈਦੀ ਦੇ ਨਾਲ ਦੋ ਦੋ ਸਿਪਾਹੀ ਕੀਤੇ ਗਏ, ਕੈਦੀਆਂ ਦੇ ਹਥ ਬੀ ਬੰਨ੍ਹੇ ਹੋਏ ਸੇ । ਇਸ ਪ੍ਰਕਾਰ ਦੁੱਖਾਂ ਦੇ ਪੈਂਡੇ ਮੁਕਾਉਂਦਿਆਂ ਜਦ ਦੋ ਕੁ ਦਿਨ ਬੀਤੇ ਤਦ ਜਮਾਂਦਾਰ ਸਾਹਿਬ ਦੀ ਸਵੇਰ ਸਾਰ ਸ਼ੀਲ ਕੌਰ ਪੁਰ ਨਜ਼ਰ ਪੈ ਗਈ ਉਸਦੇ ਸੁਹਲ ਹੱਥਾਂ ਨੂੰ ਨੀਲ ਪਏ ਤੇ ਘਾਸਾਂ ਲੱਗ ਕੇ ਜੀਕਾਂ ਪੈ ਰਹੀਆਂ ਦੇ ਕਲੇਸ਼ ਨੂੰ ਦੇਖਕੇ ਇਸ ਦਾ ਕਰੜਾ ਹਿਰਦਾ ਬੀ ਪੰਘਰ ਪਿਆ। ਜਮਾਂਦਾਰ ਨੇ ਮਾਂ ਪੁੱਤਰ ਦੀਆਂ ਹੱਥ-ਕੜੀਆਂ ਉਤਾਰਨ ਦਾ ਹੁਕਮ ਦਿੱਤਾ ਅਰ ਸਿਪਾਹੀ ਇਕ ਹੋਰ ਉਹਨਾਂ ਦੇ ਨਾਲ ਕਰ ਦਿੱਤਾ। ਰਾਤ ਆ ਗਈ, ਇਕ ਸਰਾਂ ਵਿਚ ਡੇਰਾ ਹੋਇਆ, ਸਭ ਕੈਦੀ ਉਸੇ ਤਰ੍ਹਾਂ ਦੁੱਖਾਂ ਦੇ ਵਿਚ ਪਏ ਰਾਤ ਬਿਤਾਉਣ ਲੱਗੇ, ਪਰ ਸ਼ੀਲ ਕੌਰ ਤੋ

  • ਭਾਈ ਕਰਮ ਸਿੰਘ ਜੀ ਕਈ ਵਰ੍ਹੇ ਇਤਿਹਾਸ ਖੋਜ ਕੇ ਉਸ ਸਮੇਂ ਦੇ ਹਾਕਮਾਂ ਬਾਬਤ ਲਿਖਦੇ ਹਨ :

ਸਨ। ੧. ਉਨ੍ਹੀਂ ਦਿਨੀਂ ਸ਼ਾਹੀ ਦਾ ਪ੍ਰਬੰਧ ਵੀ ਐਸਾ ਢਿੱਲਾ ਸੀ ਕਿ ਨਿੱਕੇ ਮੰਟੋ ਪਿੰਡਾਂ ਨੂੰ ਜ਼ੋਰਾਵਰਾਂ ਦੀਆਂ ਵਾਹਰਾਂ ਸਦਾ ਹੀ ਲੁੱਟ ਲਿਆ ਕਰਦੀਆਂ (ਬੰਦਾ ਬਹਾਦੁਰ, ਪੰਨਾ ੩੨) ੨. ਉਨ੍ਹੀਂ ਦਿਨੀਂ ਬਾਹਰ ਦੇ ਪਿੰਡਾਂ ਵਿਚ ਸਦਾ ਭੁੱਖ ਵਰਤੀ ਰਹਿੰਦੀ ਸੀ, ਕਿਉਂਕਿ ਆਏ ਦਿਨ ਦੀਆਂ ਧਾੜਾਂ, ਕਾਨੂੰਗੋ ਤੇ ਆਮਲਾਂ ਦੀਆਂ ਸਖ਼ਤੀਆਂ ਗ਼ਰੀਬ ਜ਼ਿਮੀਦਾਰਾਂ ਪਾਸ ਕੁਛ ਨਹੀਂ ਸਨ ਰਹਿਣ ਦਿੰਦੀਆਂ (ਪੰਨਾ ੪੩) ੩. ਤੁਰਕਾਂ ਦੇ ਜ਼ੁਲਮ, ਜੋ ਹਾਕਮ ਬੀ ਨਹੀਂ ਸਨ, ਐਉਂ ਦੱਸਦੇ ਹਨ:— ਆਸ ਪਾਸ ਦੇ ਪਿੰਡਾਂ ਦੇ ਲੋਕ ਕਾਜ਼ੀਆਂ, ਸੱਯਦਾਂ ' ਤੇ ਸ਼ੇਖਾਂ ਦੇ ਜ਼ੁਲਮਾਂ ਤੋਂ ਅੱਕੇ ਹੁੰਦੇ ਸਨ । (ਪੰਨਾ ੫੭) -੭੪ www.sikhbookclub.com ਭੁਜੰਗੀ ਨੂੰ ਅੱਜ ਉਲਟਾ ਕੰਮ ਆ ਪਿਆ, ਚੰਗੇ ਸੁਥਰੇ ਕੋਨੇ ਵਿਚ ਉਤਾਰਾ ਮਿਲਿਆ, ਪੱਕੇ ਪਕਾਏ ਚੰਗੇ ਪ੍ਰਸ਼ਾਦੇ ਖਾਣ ਨੂੰ ਆਏ, ਸੌਣ ਵਾਸਤੇ ਕੁਝ ਬਿਸਤਰੇ ਆਦਿ ਸਮਾਨ ਬੀ ਆ ਮੌਜੂਦ ਹੋਏ।

ਸ਼ੀਲ ਕੌਰ ਦਾ ਸਿਆਣਾ ਮਨ ਸੋਚਦਾ ਸੀ ਕਿ ਕੀ ਕਾਰਨ ਹੈ ਜੋ ਐਸ ਤਰ੍ਹਾਂ ਕਿਸਮਤ ਪਲਟਾ ਖਾ ਰਹੀ ਹੈ? ਜੀ ਵਿਚ ਲਖਦੀ ਸੀ ਕਿ ਕੋਈ ਹੋਰ ਬਲਾ ਆ ਰਹੀ ਜਾਪਦੀ ਹੈ। ਜਿੱਕਰ ਹਨੇਰੀ ਵਗਣ ਤੋਂ ਪਹਿਲੇ ਪੌਣ ਹਿੱਲਣੋਂ ਬਿਲਕੁਲ ਬੰਦ ਹੋ ਜਾਂਦੀ ਹੈ, ਮਾਨੋਂ ਹੈ ਹੀ ਨਹੀਂ ਤਿਵੇਂ ਜਦ ਜਦ ਵਿਚਾਰੀ ਤੇ ਬਿਪਤਾ ਪਈ, ਪਹਿਲੇ ਪੂਰਨ ਚੁੱਪ ਚਾਪ ਜੇਹੀ ਨੇ ਮੂੰਹ ਦਿਖਾਇਆ ਤੇ ਫੇਰ ਬਿਪਤਾ ਨੇ ਆ ਦਬਾਇਆ। ਐਸੀਆਂ ਸੋਚਾਂ ਨੂੰ ਸੋਚਦੀ ਨੇ ਜਿਗਰ ਦੇ ਟੁਕੜੇ ਨੂੰ ਤਾਂ ਸੁਆ ਦਿੱਤਾ, ਪਰ ਆਪ ਬੈਠੀ ਪਾਠ ਲੱਗੀ ਕਰਨ । ਅੱਧੀ ਕੁ ਰਾਤ ਬੀਤ ਗਈ। ਬਾਣੀ ਦੇ ਪਾਠ ਦੀ ਮਧੁਰ ਸੁਰ ਬੈਕੁੰਠ ਦਾ ਪ੍ਰਭਾਉ ਬੰਨ੍ਹ ਦਿੱਤਾ ਅਰ ਉੱਚੜ ਦਿੱਤੀ ਲਾਉਣੇ ਵਾਲੀਆਂ ਘੜੀਆਂ ਆਨੰਦ ਵਿਚ ਬਿਤੀਤ ਹੋ ਗਈਆਂ। ਫਿਰ, ਸ਼ੀਲ ਕੌਰ ਨਾਮ ਸਿਮਰਦੀ ਅੰਦਰ ਜੁੜਦੀ ਗਈ, ਇੰਨਾ ਜੁੜੀ ਕਿ ਅੰਗ ਬੀ ਹਿੱਲਣੋਂ ਰਹਿ ਗਏ । ਅੰਦਰਲੇ ਦਾ ਸ਼ਹਿਜ ਰੌ ਵਾਹਿਗੁਰੂ ਜੀ ਵਿਚ ਲੱਗ ਕੇ ਜੁੜ ਗਿਆ। ਜਦ ਸਭ ਦੁਨੀਆਂ ਸੌ ਗਈ ਅਗ ਕੋਈ ਜਾਗਦਾ ਨਾ ਰਿਹਾ, ਬਿਨਾ ਰੋਗੀ ਤੇ ਜੋਗੀ ਦੇ, ਅਥਵਾ ਇਸ ਸਾਰੇ ਪਸਾਰੇ ਦੀ ਅੰਮਾਂ ਕੁਦਰਤ ਦੇ, ਤਦ ਸ਼ੀਲ ਕੌਰ ਦਾ ਬੂਹਾ ਖੜਕਿਆ ਪਰ ਉਹ ਹਿੱਲੀ ਨਾ। ਘੜੀ ਕੁ ਮਗਰੋਂ ਚੂਥੀ ਪੁੱਟੀ ਗਈ ਅਰ ਇਕ ਸਿਪਾਹੀ ਨੇ ਸੁਨਾਉਣੀ ਸੁਣਾਈ ਕਿ ‘ਜਮਾਂਦਾਰ ਸਾਹਿਬ ਯਾਦ ਕਰਦੇ ਹਨ।' ਪਰ ਸ਼ੀਲ ਕੌਰ ਅਡੋਲ ਟਿਕੀ ਰਹੀ, ਉੱਤਰ ਤੱਕ ਨਹੀਂ ਮੂੰਹੋਂ ਨਿਕਲਿਆ, ਮਾਨੋ ਕੋਈ ਪੱਥਰ ਦੀ ਮੂਰਤੀ ਧਰੀ ਹੈ। ਜਿਉਂ ਜਿਉਂ ਉਹ ਬੁਲਾਵੇ ਉਸ ਭਜਨ ਮੂਰਤਿ ਦੀ ਅੰਦਰਲੀ ਬ੍ਰਿਤੀ ਕੱਠੀ ਹੀ ਹੋਈ ਰਹੀ। ਸਿਪਾਹੀ ਨੂੰ ਉਸ ਵੱਲ ਤੱਕ ਕੇ ਕੁਛ ਭੈ ਆਇਆ, ਭੈ ਖਾ ਕੇ ਹੱਕਾ ਬੱਕਾ ਹੋ ਪਿਛੇ ਮੁੜ ਗਿਆ ਅਰ ਜਾ ਖ਼ਬਰ ਸੁਣਾਈਓਸੁ ਕਿ ਉਹ ਤਾਂ ਪੱਥਰ ਹੋਈ ਹੈ ਤੇ ਉਸ ਵਲ ਤਕਦਿਆਂ ਹੌਲ ਪੈਂਦਾ ਹੈ। ਇਸ ਵੇਲੇ ਝੱਖੜ ਝੁੱਲ ਰਿਹਾ ਸੀ। ਓਥੋਂ ਹੋਰ ਆਦਮੀ ਆਏ, ਜਾਂ ਉਨ੍ਹਾਂ ਨੇ ਆ ਕੇ ਅੰਦਰ ਝਾਤ ਪਾਈ ਤਾਂ ਉਹ ਵੀ ਸਹਿਮੇ। ਇਕ ਦਾ ਸਿਰ ਘਬਰਾਇਆ ਤੇ ਦੂਸਰੇ ਦਾ ਕਲੋਜਾ ਤਕਿਆ। ਜਿੱਕਰ ਸੱਪ ਨਿਕਲੇ ਤੇ ਲੋਕ ਦੂਰੋਂ ਦੀਵਾ ਅੱਗੇ ਕਰ ਕਰ ਦੇਖਦੇ ਹਨ, ਪਰ ਅੱਗੇ ਕਦਮ ਇਕ ਨਹੀਂ ਪੁੱਟਦੇ ਤਿਵੇਂ ਇਹ ਸਿਪਾਹੀ ਦੀਵਾ ਅੱਗੇ ਅੱਗੇ ਕਰ ਕੇ ਦੇਖਣ ਦਾ ਯਤਨ ਕਰਨ, ਪਰ ਪੈਰ ਦਲੀਜੋਂ ਅੰਦਰ ਨਾ ਪਾਉਣ, ਛੇਕੜ ਇਹ ਭੀ ਹੌਲ ਖਾ ਖਾ ਕੇ ਮੁੜ ਗਏ। ਸ਼ੀਲ ਕੌਰ ਐਸੀ ਨਿਮਗਨ ਸੀ ਕਿ ਉਸ ਵੇਲੇ ਕੋਈ ਸਿਰ ਕੱਟ ਦੇਂਦਾ ਤਦ ਬੀ ਉਸ ਨੂੰ ਪਤਾ ਨਾ ਲਗਦਾ। ਸ਼ੀਲ ਕੌਰ ਬਿਹੋਸ਼ ਨਹੀਂ ਸੀ, ਪਰ ਆਪਣੇ ਆਪ ਵਿਚ ਨਿਮਗਨ ਐਸੀ ਜੁੜੀ ਹੋਈ ਸੀ ਕਿ ਮਾਨੋ ਬੇਸੁਧ ਹੀ ਸੀ, ਪਰ ਉਹ ਸੀ ਲਿਵ ਦੀ ਅੰਤਰਮੁਖ ਜੁੜ ਵਿਚ।

ਜਦ ਜਮਾਂਦਾਰ ਨੇ ਸੁਣਿਆ ਕਿ ਉਹ ਬੀਬੀ ਪੱਥਰ ਹੋਈ ਬੈਠੀ ਹੈ ਤੇ ਉਸ ਕੋਲ ਜਾਂਦਿਆਂ ਹੌਲ ਉਠਦਾ ਹੈ ਤੇ ਇਕ ਤੋਂ ਵਧੀਕ ਆਦਮੀ ਸਾਖ ਭਰਦੇ ਹਨ, ਤਦ ਉਸਦਾ ਦਿਲ ਬੀ ਕੁਛ ਸਹਿਮਿਆਂ। ਪਾਪ ਕਰਨ ਵੇਲੇ ਦਿਲ ਭਾਵੇਂ ਕਰੜਾ ਹੁੰਦਾ ਹੈ, ਪਰ ਜੇ ਕਦੇ ਭੈ ਦੀ ਨੋਕ ਉਸ ਵੇਲੇ ਹਿਰਦੇ ਵਿਚ ਚੁਭ ਜਾਵੇ ਤਦ ਕਾਇਰਤਾ ਜ਼ੋਰ ਪਾ ਲੈਂਦੀ ਹੈ।

ਜਮਾਂਦਾਰ ਜੀ ਸਨ ਇਕ ਕੁਲੀਨ ਪੁਰਖ ਇਖ਼ਲਾਕੀ ਸਾਹਿਤ ਬੀ ਪੜ੍ਹੇ ਹੋਏ ਸਨ,ਦਿਲ ਦੇ ਬੀ ਕਠੋਰ ਨਹੀਂ ਸਨ। ਸੀ ਤਾਂ ਕੁਸੰਗ ਦਾ ਅਸਰ ਸੀ ਤੇ ਆਪਣੇ ਮਹਿਕਮੇ ਦੇ ਮਾੜੇ ਲੋਕਾਂ ਦੀ ਰੀਸੋ-ਰੀਸੀ ਮਾੜਾ ਅਸਰ ਲੈ ਲੈ ਮਾੜੇ ਹੋ ਰਹੇ ਸੇ। ਹੁਣ ਜਦ ਸਹਿਮ ਛਾਇਆ ਤਾਂ ਆਪਣੇ ਧਰਮ ਵਿਚ, ਜੋ ਸਮਾਚਾਰ ਭਲੇ ਪੁਰਸ਼ਾਂ ਦੇ ਪੜ੍ਹੇ ਹੋਏ ਸਨ ਅਰ ਦੁਸ਼ਟਾਂ ਦੇ ਤਸੀਹਿਆਂ ਹੇਠ ਖ਼ੁਦਾ ਦੀ ਓਹਨਾਂ ਨਾਲ ਮੈਤ੍ਰੀ ਦੇ ਸਮਾਚਾਰ ਸੁਣੇ ਹੋਏ ਸਨ, ਸਾਰੇ ਚੇਤੇ ਆ ਗਏ। ਦਾਨੀਆਲ ਦਾ ਸ਼ੇਰਾਂ ਅੱਗੇ ਸਿੱਟੇ ਜਾਣਾ ਤੇ ਸ਼ੇਰਾਂ ਦਾ ਉਸ ਦੇ ਪੈਰ ਚੁੰਮਣੇ, ਫਰਊਨ ਦੇ ਜ਼ੁਲਮਾਂ ਹੇਠ ਮੂਸਾ ਦਾ ਵਾਲ ਵਿੰਗਾ ਨਾ ਹੋਣਾ, ਸਭ ਮਾਜਰੇ ਅੱਖਾਂ ਅੱਗੇ ਆ ਖਲੋਤੇ । ਦਿਲ ਵਿਚ ਟੋਏ ਪੈਂਦੇ ਜਾਣ, ਓਹਨਾਂ ਟੋਇਆਂ ਵਿਚ ਕੀਤੇ ਕੁਕਰਮਾਂ ਦੇ ਡੰਗ ਵਜਦੇ ਜਾਣ, ਪਰ ਆਪਣੇ ਸਿਪਾਹੀਆਂ ਵਿਚ ਪਤਾ ਨਾ ਲੱਗ ਜਾਏ ਕਿ ਇਹ ਬੀ ਡਰ ਗਿਆ ਹੈ, ਇਸ ਲਈ ਹੌਸਲੋ ਦੀਆਂ ਗੱਲਾਂ ਕਰੀ ਜਾਵੇ। ਇੱਕਰ ਹੌਸਲਾ ਕਰਦਿਆਂ ਬੀ ਰੰਗ ਉਡਣ ਲੱਗ ਗਿਆ, ਧੀਰਜ ਵਾਲੀ ਸੂਰਤ ਬਣਾਵੇ ਪਰ ਬਣੇ ਨਾ। ਹੌਸਲੇ ਦਾ ਦਿਖਾਵਾ ਦੱਸਣ ਲਈ ਆਪ ਉਠੇ ਅਰ ਤੁਰੇ ਕਿ ਚਲੋ ਦੇਖੀਏ ਕੀ ਹੈ ? ਜਾਂ ਆਪ ਬਾਹਰ ਨਿਕਲੇ ਤਾਂ ਇਕ ਬੁੱਲੇ ਨਾਲ ਦੀਵਾ ਬੁੱਝ ਗਿਆ, ਘਨਘੋਰ ਘਟਾ ਨਾਲ ਘਿਰੀ ਤੇ ਕਾਲੀ ਬੋਲੀ ਰਾਤ ਨੇ ਹੋਰ ਡਰ ਦਾ ਸਮਾਂ ਬੰਨ੍ਹ ਦਿੱਤਾ, ਕਿਸੇ ਪਾਸਿਓਂ ਉੱਲੂ ਦੀ ਆਵਾਜ਼ ਆਈ, ਕਲੇਜਾ ਹੋਰ ਸਹਿਮ ਗਿਆ। ਝੱਖੜ ਤਾਂ ਝੱਲ ਹੀ ਰਿਹਾ ਸੀ ਹੁਣ ਖੋਉਂਦਾ ਬੀ.ਸੀ ਤੇ ਗੱਜਦਾ ਬੀ ਸੀ। ਹਨੇਰੇ ਵਿਚ ਗੋਲ ਗੋਲ ਛੱਲੇ ਅੱਖਾਂ ਅੱਗੇ ਆਉਣ, ਜੋ ਵੱਡੇ ਵੱਡੇ ਹੁੰਦੇ ਮੂੰਹ ਝਾੜ ਪਾੜ ਡਰਾਉਣ ਅਰ ਉੱਡਦੇ ਜਾਣ ਅਰ ਹੋਰ ਉਨ੍ਹਾਂ ਦੀ ਥਾਂ ਆਉਂਦੇ ਜਾਣ।ਛੋਕੜ ਫੇਰ ਕੱਜ ਕਜਾ ਕੇ ਦੀਵਾ ਆਇਆ ਫੇਰ ਤੁਰੇ, ਜਦ ਕੋਠੜੀ ਦੇ ਕੋਲ ਪਹੁੰਚੇ ਤਦ ਦੀਵੇ ਵਾਲੇ ਨੂੰ ਠੁੱਡਾ ਲੱਗਾ, ਦੀਵਾ ਡਿੱਗ ਪਿਆ ਤੇ ਚੁੱਕਣ ਵਾਲਾ ਢਹਿ ਪਿਆ। ਜਮਾਂਦਾਰ ਨੇ ਕੋਠੜੀ ਦੇ ਅੰਦਰ ਝਾਤ ਪਾਈ ਤਾਂ ਕੀ ਝਾਉਲਾ ਪਿਆ ਕਿ ਮਾਨੋਂ ਅੱਗ ਬਲ ਰਹੀ ਹੈ, ਪਰ ਬੀਬੀ ਤੇ ਉਸ ਦੇ ਪੁੱਤਰ ਨੂੰ ਸਾੜਦੀ ਨਹੀਂ। ਜਮਾਂਦਾਰ ਨੇ ਦਲੀਜਾਂ ਤੋ ਪੈਰ ਰੱਖਿਆ ਤਾਂ ਸੇਕ ਲੱਗਾ, ਡਰਕੇ ਪਿੱਛੇ ਹਟ ਖਲੋਤਾ। ਇਸ ਦੇ ਨਾਲ ਦਾ ਇਕ ਸਿਪਾਹੀ ਕੀ ਦੇਖਦਾ ਹੈ ਕਿ ਇਕ ਸ਼ੇਰ ਮਾਂ ਪੁੱਤਾਂ ਦੇ ਦੁਆਲੇ ਪਰਕ੍ਰਮਾਂ ਕਰ ਰਿਹਾ ਹੈ ਅਰ ਘੂਰ ਕੇ ਇਨ੍ਹਾਂ ਵੱਲ ਤੱਕਦਾ ਹੈ। ਫੇਰ ਉਸ ਨੂੰ ਐਉਂ ਲੱਗਾ ਕਿ ਸ਼ੇਰ ਗੱਜਿਆ ਅਰ ਸਿਪਾਹੀ ਡਰਕੇ ਡਿੱਗ ਪਿਆ। ਬਾਹਰ ਬਿਜਲੀ ਕੜਕ ਰਹੀ ਸੀ; ਅੰਦਰ ਬਿਜਲੀ ਦੀ ਲਿਸ਼ਕ ਨਾਲ ਭਰ ਗਿਆ ਸੀ; ਹੁਣ ਡੋਰ ਬਾਹਰੋਂ ਕੜਕਵੀਂ ਗਰਜ ਉੱਠੀ, ਝਾਉਲਾ ਪਿਆ ਕਿ ਇਕ ਕੋਈ ਅੱਲਾ ਵਾਲੇ ਸਾਹਿਬ ਖੜੇ ਹਨ, ਅਰ ਅਜ਼ਰਾਈਲ ਫ਼ਰਿਸ਼ਤੇ ਨੂੰ ਕੁਝ ਐਉਂ ਦਾ ਕਹਿ ਰਹੇ ਹਨ, “ਇਨ ਸਿਪਾਹੀਓਂ ਕੋ ਔਰ ਜਮਾਂਦਾਰ ਕੋ ਗੰਧਕ ਕੇ ਜਲਤੇ ਹੂਏ ਦੋਜ਼ਖ ਮੇਂ ਡਾਲ ਦੇ। ਮੀਂਹ ਹੁਣ ਮੌਲ੍ਹੇਧਾਰ ਵੱਸ ਰਿਹਾ ਸੀ ਤੇ ਹਨੇਰੀ ਜ਼ੋਰ ਦੀ ਵਗ ਰਹੀ ਸੀ; ਸਿਪਾਹੀ ਨੂੰ ਕੀ ਝਾਂਵਲਾ ਪਿਆ ਕਿ ਫਰਿਸ਼ਤਾ ਗੁਰਜ ਉਲਾਰਦਾ ਹੈ, ਸਹਿਮ ਖਾ ਕੇ ਇਸ ਦਾ ਸਿਰ ਚਕਰਾਇਆ ਤੇ ਡਿੱਗ ਪਿਆ। ਜਮਾਂਦਾਰ ਭੈ ਭੀਤ ਹੋ ਰਿਹਾ ਸੀ, ਸੋਚ ਬੀ ਰਿਹਾ ਸੀ ਕਿ ਇਹ ਕੀਕੂੰ ਲੈ ਹਟੇ, ਤਾਂ ਹੁਣ ਦੂਜੇ ਸਿਪਾਹੀ ਨੂੰ ਮੁਫ਼ਤੀ ਰੁਕਨਦੀਨ ਵੱਲ ਤੋਰਿਆ ਕਿ ਜਾ ਕੇ ਉਸ ਨੂੰ ਜਗਾ ਲਿਆਵੇ, ਜੋ ਓਹ ਕੋਈ ਕਲਾਮ ਪੜ੍ਹ ਕੇ ਇਸ ਭੈ ਨੂੰ ਦੂਰ ਕਰੇ। ਕੰਬਦੇ ਦਿਲ ਸਿਪਾਹੀ ਉਧਰ ਗਿਆ। ਜਮਾਂਦਾਰ ਭਾਰੀ ਸਹਿਮ ਵਿਚ ਸੀ। ਬਾਬੇ ਬੰਦੇ ਦੇ ਵੇਲੇ ਤੋਂ ਆਮ ਮੁਸਲਮਾਨਾਂ ਵਿਚ ਪੱਕਾ ਖਿਆਲ ਬੈਠਾ ਹੋਇਆ ਸੀ ਕਿ ਸਿੱਖਾਂ ਕੋਲ ਕੋਈ ਕਲਾਮ ਹੈ ਜੋ ਬੜੀ ਤਾਸੀਰ ਵਾਲੀ ਹੈ। ਜਮਾਂਦਾਰ ਸੋਚਦਾ ਸੀ ਕਿ ਇਹ ਤ੍ਰੀਮਤ ਭੀ ਉਹਨਾਂ ਕਲਾਮਾਂ ਤੋਂ ਵਾਕਫ਼ ਹੋਣੀ ਹੈ ਜੋ ਲੋਕੀ ਦੱਸਦੇ ਹਨ ਕਿ ਸਿਖ ਲੋਕ ਪੜ੍ਹ ਕੇ ਆਪਣਾ ਆਪ ਬਚਾ ਲੈਂਦੇ ਹਨ। ਠੀਕ ਹੈ, ਅਜ ਸਾਰਾ ਦਿਨ ਜਦ ਮੈਂ ਇਸ ਨੂੰ ਦੇਖਣ ਆਉਂਦਾ ਰਿਹਾ ਹਾਂ ਤਾਂ ਇਸ ਦੇ ਬੁਲ੍ਹ ਫ਼ਰਕਦੇ ਹੀ ਦਿੱਸਦੇ ਰਹੇ। ਇਹ ਜ਼ਰੂਰ ਕੋਈ ਕਲਾਮ ਪੜ੍ਹਦੀ ਪਈ ਸੀ, ਕੀ ਕੀਤਾ ਜਾਵੇ? ਹੁਣ ਮੁਫ਼ਤੀ ਸਾਹਿਬ ਆ ਗਏ। ਆਏ ਤਾਂ ਸਹੀ ਪਰ ਸਹਿਮੇ ਹੋਏ ਕੋਠੜੀ ਦਾ ਜੋ ਸਮਾਚਾਰ ਸੁਣ ਚੁਕੇ ਸਨ ਐਸਾ ਜੀ, ਪਰ ਬੈਠਾ ਸੀ ਕਿ ਆਪ ਆਕੇ ਹੌਂਸਲੇ ਦੇ ਖੰਘੂਰੇ ਤਾਂ ਮਾਰਨ ਪਰ ਉਧਰ ਤੱਕਣ ਹੀ ਨਾ। ਜਮਾਂਦਾਰ ਨੇ ਕਿਹਾ, 'ਮੁਫ਼ਤੀ ਜੀ! ਕੋਈ ਕਲਾਮ ਪੜ੍ਹੋ, ਮੁਫ਼ਤੀ ਜੀ ਆਇਤ ਕਰੀਮਾ ਪੜ੍ਹਨ ਲੱਗ ਗਏ ਪਰ ਸੁਰ ਥਿਬਕਵੀਂ ਨਿਕਲੇ।

ਹੁਣ ਜ਼ਮੀਨ ਭੁਚਾਲ ਨਾਲ ਕੰਬੀ, ਉਤੋਂ ਬੱਦਲਾਂ ਦੀ ਗੜ ਗੜ ਦਾ ਸ਼ਬਦ ਉਠਿਆ ਪਰ ਭਾਜਿਆ ਐਉਂ ਕਿ ਜ਼ਮੀਨ ਦੇ ਅੰਦਰੋਂ ਕੋਈ ਵਾਜ ਆਈ ਹੈ। ਉਹਨਾਂ ਜਾਤਾ ਕਿ ਜ਼ਮੀਨ ਪਾਟ ਚੱਲੀ ਹੈ। ਮੁਫ਼ਤੀ ਤੇ ਸਿਪਾਹੀ ਤਾਂ ਇਕ ਰੁਖ਼ ਨੱਠੇ, ਪਰ ਪੱਲਾ ਇਕ ਬ੍ਰਿਛ ਦੇ ਡੂੰਘੇ ਨਾਲ ਅੜ ਗਿਆ ਉਹਨਾਂ ਜਾਤਾ ਕਿਸੇ ਭੂਤ ਨੇ ਫੜ ਲਿਆ ਹੈ ਡਡਿਆ ਕੇ ਡਿੱਗੇ । ਜਮਾਂਦਾਰ ਸਾਹਿਬ ਨੇ ਕਈ ਸ਼ਕਲਾਂ ਵੇਖੀਆਂ ਪਰ ਫੇਰ ਨੱਠੋ ਕੀ ਦੇਖਦੇ ਹਨ ਕਿ ਕੋਠੜੀ ਦੀ ਅੱਗ ਵਿਚੋਂ ਬਿਜਲੀ ਉੱਠੀ ਅਰ ਕੜਕ ਕੇ ਅੱਗੇ ਤੁਰ ਪਈ ਅਰ, ਐਸੇ ਜ਼ੋਰ ਦੀ ਵੱਜਦੀ ਭਾਸੀ ਕਿ ਧਬੁੱਕ ਖਾ ਕੇ ਡਿੱਗੇ, ਕਪੜਿਆਂ ਨੂੰ ਅੱਗ ਲੱਗ ਗਈ ਜਾਪੀ, ਅਸਹਿ ਪੀੜਾ ਨੇ ਵਿਆਕੁਲ ਕਰ ਦਿੱਤਾ। ਫੇਰ ਕੀ ਦੇਖਦੇ ਹਨ ਕਿ ਅਜ਼ਰਾਈਲ ਨੇ ਫੜ ਕੇ ਅੱਗ ਦੇ ਨਰਕ ਵਿਚ ਪਾ ਦਿੱਤਾ ਹੈ ਅਰ ਉੱਥੋਂ ਚੁੜ ਰਿਹਾ ਹਾਂ, ਪਰ ਜਿੰਦ ਨਹੀਂ ਮਰਦੀ!

੧੨. ਕਾਂਡ।

ਪਿਛਲੇ ਕਾਂਡ ਦੀ ਵਾਰਤਾ ਕੀਹ ਸੀ? ਇਹ ਸ਼ੀਲਾ ਦੇ ਦ੍ਰਿੜ ਵਿਸ਼ਵਾਸ ਤੇ ਕਰਤਾਰ ਦੀ ਭਗਤ-ਵੱਛਲਤਾ ਸੀ। ਸ਼ੀਲਾ ਨੇ ਤਾਂ ਸਿੰਘਾਂ ਵਾਲਾ ਹੱਠ ਧਾਰ ਲਿਆ ਸੀ ਕਿ ਕਰਤਾਰ ਦੇ ਧਿਆਨ ਵਿਚ ਮਗਨ ਬੈਠੇ ਰਹਿਣਾ ਹੈ, ਹਿੱਲਣਾ ਤੱਕ ਨਹੀਂ ਅਰ ਇਥੇ ਹੀ ਇਸੇ ਰੰਗ ਵਿਚ ਪ੍ਰਾਣਾਂ ਦਾ ਤਿਆਗ ਕਰ ਦੇਣਾ ਹੈ, ਅਕਾਲ ਪੁਰਖ ਨੂੰ ਸਦੀਵ ਤੋਂ ਭਗਤਾਂ ਦੀ ਲਾਜ ਹੈ ਅਰ ਜੁਗ ਜੁਗ ਸਦਾ ਭਗਤਾਂ ਦੀ ਰੱਖਦਾ ਆਇਆ ਹੈ:-

ਹਰਿ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮਰਾਜੇ॥ ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥

ਯੋਗੀ ਲੋਕ ਭੀ ਦੱਸਦੇ ਹਨ ਕਿ ਏਕਾਗਰ ਚਿਤ ਪ੍ਰਾਣੀ ਸ਼ਕਤੀ ਵਾਲਾ ਹੋ ਜਾਂਦਾ ਹੈ ਤੇ ਉਸ ਦੀ ਜੁੜੀ ਹੋਈ ਧਿਆਨ ਸ਼ਕਤੀ ਬੜੇ ਕਰਤੱਬ ਕਰ ਲੈਂਦੀ ਹੈ। ਸੋਂ ਸ਼ੀਲ ਕੌਰ ਦੇ ਵਾਹਿਗੁਰੂ ਵਿਚ ਲਿਵਲੀਨ ਧਿਆਨ ਪਰ ਮਹਾਰਾਜ ਦੀ ਕ੍ਰਿਪਾ ਨੇ ਉਸ ਦੀ ਰਖ੍ਯਾ ਕੀਤੀ। ਉਹ ਤਾਂ ਮਰਨਾ ਮੰਡਕੇ ਬੈਠੀ ਹੀ ਸੀ ਅਰ ਕਿਸੇ ਸਹਾਇਤਾ ਦੀ ਆਸ ਵਿਚ ਨਹੀਂ ਸੀ, ਸਾਂਈਂ ਵਿਚ ਜੁੜੀ ਸੀ ਕਿ ਮਰਨ ਲੱਗਿਆਂ ਜੁੜੀ ਹੀ ਮਰ ਜਾਵਾਂ ਜੋ ਮਾਲਕ ਤੋਂ ਅੰਤਰ ਆਤਮੇ ਵਿਚ ਨਾ ਪਵੇ, ਪਰ ਉਸ ਭਗਤਾਂ ਦੇ ਪਿਆਰੇ ਨੇ ਮੀਂਹ; ਹਨੇਰੀ, ਗੜੇ, ਬਿਜਲੀ ਭੁਚਾਲ ਸਾਰੀਆਂ ਡਰਾਉਣੀਆਂ ਤਾਕਤਾਂ ਛੇੜ ਦਿੱਤੀਆਂ। ਮੁਸਲਮਾਨ ਕਲਾਮਾਂ ਦੇ ਬੜੇ ਬੜੇ ਅਸਰ ਆਪ ਮੰਨਦੇ ਹਨ। ਉਹਨਾਂ ਦੀਆਂ ਪੁਸਤਕਾਂ ਵਿਚ ਬੜੇ ਬੜੇ ਅਚਰਜ ਸਮਾਚਾਰ ਹਨ। ਉਥੇ ਜਾਬਰਾਂ ਦੇ ਜ਼ੁਲਮ ਤੇ ਰੱਬ


ਕਿਉਂਕਿ ਉਨਕਾ ਕੀੜਾ ਨਾ ਮਰੇਗਾ ਅਰ ਉਨਕੀ ਆਗ ਨਾ ਬੁਝੇਗੀ। (ਸਕਾਰ ਬਾ: ੬੬ ਆ ੨੪)