ਬਾਤਾਂ ਦੇਸ ਪੰਜਾਬ ਦੀਆਂ/ਦਸਾਂ ਨੁਹਾਂ ਦੀ ਕਮਾਈ

ਦਸਾਂ ਨੁਹਾਂ ਦੀ ਕਮਾਈ


ਬਹੁਤ ਚਿਰਾਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗ਼ਰੀਬ ਬਾਣ ਵਟਾ ਰਹਿੰਦਾ ਸੀ। ਉਹ ਬਾਣ ਵੱਟਕੇ ਅਪਣਾ ਗੁਜ਼ਾਰਾ ਤੋਰਦਾ ਸੀ। ਉਹ ਬੜਾ ਮਿਹਨਤੀ ਅਤੇ ਈਮਾਨਦਾਰ ਸੀ। ਉਹ ਪੂਰੇ ਦਿਨ ਭਰ 'ਚ ਮਸੀਂ ਦੋ ਆਨੇ ਵੱਟਦਾ! 6 ਪੈਸਿਆਂ ਨਾਲ ਉਹ ਆਪਣਾ ਘਰੇਲੂ ਕੰਮ ਸਾਰਦਾ ਬਾਕੀ ਦੇ ਪੈਸਿਆਂ ਨਾਲ ਉਹ ਦੱਭ ਖਰੀਦ ਲੈਂਦਾ। ਏਸੇ ਪਿੰਡ ਵਿੱਚ ਦੋ ਹੋਰ ਆਦਮੀ ਰਹਿੰਦੇ ਸੀ ਜਿਨ੍ਹਾਂ ਦੀ ਆਪਸ ਵਿੱਚ ਬੜੀ ਗੂੜ੍ਹੀ ਮਿੱਤਰਤਾ ਸੀ ਉਹਨਾਂ ਦੇ ਨਾਂ ਹਰਭਾਗ ਤੇ ਜਗਦੀਸ਼ ਚੰਦ ਸਨ। ਦੋਸਤੀ ਦੋਹਾਂ ਦੀ ਇੰਨੀ ਸੀ ਪਲ ਭਰ ਇੱਕ ਦੂਜੇ ਤੋਂ ਪਰੇ ਨਹੀਂ ਸੀ ਹੁੰਦੇ। ਜਗਦੀਸ਼ ਕਾਫੀ ਅਮੀਰ ਸੀ ਪਰ ਹਰਭਾਗ ਦਰਮਿਆਨੇ ਦਰਜੇ ਦਾ ਸੀ। ਹਰਭਾਗ ਦਾ ਕਿੱਤਾ ਸੀ ਬਈ ਦਸਾਂ ਨੁਨ੍ਹਾਂ ਦੀ ਕਮਾਈ ਕਰਨੀ ਤੇ ਆਪਣਾ ਟੱਬਰ ਪਾਲਣਾ ਪਰੰਤ ਜਗਦੀਸ਼ ਆਪਣੇ ਪੈਸੇ ਵਿਆਜ ਤੇ ਗਰੀਬਾਂ ਨੂੰ ਦੇਕੇ ਬਹੁਤ ਕਮਾਈ ਕਰਦਾ ਸੀ। ਉਹ ਵਿਆਜ ਬਹੁਤ ਲਾਉਂਦਾ ਸੀ ਜਿਸ ਕਰਕੇ ਇੱਕ ਵਾਰੀ ਉਹਦੇ ਕੋਲ ਫੱਸਿਆ ਹੋਇਆ ਗਰੀਬ ਬੰਦਾ ਉਹਦੇ ਪੰਜੇ ਵਿੱਚੋਂ ਸੌਖਿਆਂ ਬੱਚ ਕੇ ਨਹੀਂ ਸੀ ਨਿਕਲਦਾ।
ਇੱਕ ਦਿਨ ਦੋਹਾਂ ਦੋਸਤਾਂ ਵਿੱਚ ਬਹਿਸ ਹੋ ਗੀ। ਹਰਭਾਗ ਕਹੇ ਦਸਾਂ ਨੁਹਾਂ ਦੀ ਕਿਰਤ ਵਿੱਚ ਨੇਕੀ ਐ ਪਰ ਜਗਦੀਸ਼ ਕਹੇ, "ਨਹੀਂ ਵਿਆਜ ਦੀ ਕਿਰਤ ਚੰਗੀ ਹੈ। ਦੇਖ ਮੈਂ ਵਿਆਜ਼ੂ ਪੈਸੇ ਦਿੰਦਾਂ ਤੇ ਅਮੀਰ ਆਂ, ਐਸ਼ ਕਰਦਾਂ। ਇਸੇ ਕਰਕੇ ਹਰਾਮ ਦੀ ਕਮਾਈ ਚੰਗੀ ਐ।"
ਦੋਨੋ ਬਹਿਸ ਕਰਦੇ-ਕਰਦੇ ਝਗੜਨ ਲੱਗੇ। ਅਖੀਰ ਉਹਨਾਂ ਨੇ ਇਸ ਗੱਲ ਦਾ ਨਿਤਾਰਾ ਕਰਾਉਣ ਦਾ ਫੈਸਲਾ ਕਰ ਲਿਆ। ਜਗਦੀਸ਼ ਨੇ ਕਿਹਾ, "ਆਪਾਂ ਕਿਸੇ ਗਰੀਬ ਆਦਮੀ ਤੋਂ ਇਸ ਗੱਲ ਦੀ ਪਰਖ ਕਰਦੇ ਆਂ। ਮੈਂ ਓਸ ਗਰੀਬ ਨੂੰ 100 ਰੁਪਏ ਦੇਉਂਗਾ ਤੇ ਵਾਪਸ ਨਹੀਂ ਲਊਂਗਾ-ਦੇਖਦੇ ਆਂ ਫੇਰ ਓਸ ਗ਼ਰੀਬ ਦਾ ਕੰਮ ਕਿੰਨਾ ਰੁੜਦੈ।"
ਦੋਨੋ ਮਿੱਤਰ ਪਿੰਡ ਵਿੱਚੋਂ ਗਰੀਬ ਆਦਮੀ ਲੱਭਣ ਤੁਰ ਪਏ। ਉਹਨਾਂ ਨੂੰ ਬਾਣ ਵਟਾ ਸਭ ਤੋਂ ਗਰੀਬ ਲੱਗਿਆ। ਉਹ ਉਸ ਕੋਲ ਗਏ। ਜਗਦੀਸ਼ ਚੰਦ ਨੇ ਬਾਣ ਵਟੇ ਨੂੰ ਸੌ ਰੁਪਏ ਫੜਾਕੇ ਕਿਹਾ, "ਤੂੰ ਇਹਨਾਂ ਰਪਿਆਂ ਨਾਲ ਆਪਣਾ ਕੰਮ ਚਲਾ ਇਹ ਮੈਂ ਤੈਥੋਂ ਵਾਪਸ ਵੀ ਨੀ ਲੈਣੇ।"
ਉਹ ਦੋਨੋਂ ਵਾਪਸ ਆਪਣੇ ਘਰਾਂ ਨੂੰ ਚਲੇ ਗਏ।
ਦੂਜੇ ਦਿਨ ਬਾਣ ਵਟਾ ਇਹ ਰੁਪਏ ਲੈਕੇ ਸ਼ਹਿਰ ਨੂੰ ਚਲ ਪਿਆ। ਬਾਣ ਵਟੇ ਨੇ 10 ਰੁਪਏ ਅੱਡ ਆਪਣੀ ਜੇਬ ’ਚ ਪਾ ਲਏ ਤੇ 90 ਰੁਪਏ ਆਪਣੀ ਅੱਡ ਜੇਬ 'ਚ ਪਾ ਲਏ ਤੇ 90 ਰੁਪਏ ਆਪਣੀ ਪੱਗ ਦੇ ਲੜ ਨਾਲ ਬੰਨ੍ਹ ਕੇ ਪਗ ਸਿਰ ਤੇ ਬੰਨ੍ਹ ਲਈ। ਸ਼ਹਿਰ ਜਾਕੇ ਉਹਨੇ 10 ਰੁਪਏ ਦਾ ਥੋੜ੍ਹਾ ਜਿਹਾ ਰਾਸ਼ਨ ਅਤੇ ਦੱਭ ਖਰੀਦ ਲਈ ਤੇ 90 ਰੁਪਏ ਓਕਣ ਹੀ ਰੱਖ ਕੇ ਘਰ ਨੂੰ ਵਾਪਸ ਮੁੜ ਪਿਆ। ਰੱਬ ਦੇ ਸਬਬ ਰਾਹ ਵਿੱਚ ਇੱਕ ਇਲ਼ ਆਈ ਤੇ ਝਪਟਾ ਮਾਰਕੇ ਆਪਣੇ ਪਹੁੰਚਿਆ ਨਾਲ ਬਾਣ ਵਟੇ ਦੀ ਪੱਗ ਲਾਹ ਕੇ ਆਪਣੇ ਆਹਲਣੇ ਵਿੱਚ ਨੂੰ ਲੈ ਗਈ। ਵਿਚਾਰਾ ਬਾਣ ਵਟਾ ਓਹੋ ਜਿਹਾ ਹੀ ਰਹਿ ਗਿਆ।
ਕੁਝ ਦਿਨਾਂ ਮਗਰੋਂ ਜਗਦੀਸ਼ ਤੇ ਹਰਭਾਗ ਬਾਣ ਵਟੇ ਦਾ ਹਾਲ ਚਾਲ ਦੇਖਣ ਆਏ-ਪਰੰਤੂ ਬਾਣ ਵਟੇ ਦਾ ਹਾਲ ਤਾਂ ਪਹਿਲਾਂ ਵਰਗਾ ਈ ਸੀ। ਬਾਣ ਵਟੇ ਨੂੰ ਪੁੱਛਣ ਤੋਂ ਪਤਾ ਲੱਗਿਆ ਬਈ 90 ਰੁਪਏ ਤਾਂ ਇਲ਼ ਲੈ ਗਈ। ਜਗਦੀਸ਼ ਚੰਦ ਆਖੇ, "ਬਾਣ ਵਟਾ ਝੂਠ ਬੋਲਦੈ। ਹਰਭਾਗ ਕਹੇ, "ਨਹੀਂ ਇਹ ਸੱਚ ਬੋਲਦੈ। ਇਹ ਠੀਕ ਐ, ਉਹਨੇ ਫੇਰ ਜਗਦੀਸ਼ ਨੂੰ ਕਿਹਾ, "ਅਸਲ ਵਿੱਚ ਇਹਨਾਂ 100 ਰੁਪਆਂ ਵਿੱਚ ਤੇਰੇ ਅਸਲ 10 ਰੁਪਏ ਹੀ ਸੀਗੇ ਸੋ 10 ਹੀ ਅਰਥੇ ਲੱਗੇ ਬਾਕੀ 90 ਹਰਾਮ ਦੇ ਹਰਾਮ ਰਾਹ ਹੀ ਚਲੇ ਗਏ।
ਫੇਰ ਜਗਦੀਸ਼ ਚੰਦ ਨੇ ਬਾਣ ਵਟੇ ਨੂੰ 100 ਰੁਪਏ ਹੋਰ ਦੇ ਕੇ ਕਿਹਾ, "ਇਹਨਾਂ ਨੂੰ ਸਮਝ ਕੇ ਚਲਾਈਂ।
ਇਹ ਕਹਿ ਕੇ ਦੋਨੋਂ ਦੋਸਤ ਆਪਣੇ-ਆਪਣੇ ਘਰਾਂ ਨੂੰ ਚਲੇ ਗਏ। ਉਹਨਾਂ ਦੇ ਜਾਣ ਮਗਰੋਂ ਬਾਣ ਵਟੇ ਨੇ 5 ਰੁਪਏ ਆਪਣੀ ਜੇਬ ਵਿੱਚ ਪਾਲੇ ਤੇ ਬਾਕੀ ਦੇ 95 ਰੁਪਏ ਇੱਕ ਮੈਲੀ ਜਿਹੀ ਲੀਰ ਵਿੱਚ ਲਪੇਟ ਕੇ ਇੱਕ ਬੂਰੇ ਵਾਲੇ ਘੜੇ ਵਿੱਚ ਰੱਖ ਦਿੱਤੇ ਤੇ ਆਪ ਬਜ਼ਾਰ ਨੂੰ ਚਲਿਆ ਗਿਆ। ਐਨੇ ਨੂੰ ਇੱਕ ਦਾਖਾਂ ਖੋਪਾ ਵੇਚਣ ਵਾਲਾ ਆ ਗਿਆ। ਉਹਨੇ ਹੋਕਾ ਦਿੱਤਾ, "ਦਾਖਾਂ ਖੋਪਾ ਲੈ ਲੋ।" ਹੋਕਾ ਸੁਣ ਕੇ ਬਾਣ ਵਟੇ ਦੇ ਨਿਆਣੇ ਆਪਣੀ ਮਾਂ ਨੂੰ ਕਹਿਣ ਲੱਗੇ, "ਸਾਨੂੰ ਦਾਖਾਂ ਖੋਪਾ ਲੈ ਕੇ ਦੇਹ।" ਤਾਂ ਵਿਚਾਰੀ ਮਾਂ ਨੇ ਨਿਆਣਿਆਂ ਨੂੰ ਓਕਣ ਈ ਬੂਰੇ ਵਾਲਾ ਘੜਾ ਫੜਾ ਦਿੱਤਾ ਅੱਗੋਂ ਦਾਖਾਂ ਖੋਪੇ ਵਾਲੇ ਨੇ ਉਹਨਾਂ ਨਿਆਣਿਆਂ ਨੂੰ ਥੋੜੀਆਂ ਜਿਹੀਆਂ ਦਾਖਾਂ ਦੇ ਕੇ ਘੜਾ ਸਿਧੇ ਬੂਰਾ ਆਪਣੇ ਘਰ ਨੂੰ ਲੈ ਗਿਆ ਤੇ ਓਸ ਨੂੰ ਓਕਣ ਹੀ ਰਖਕੇ ਉਹ ਵੀ ਉਸੇ ਘੜੇ ਵਿੱਚ ਛਾਣ ਬੂਰਾ ਪਾਉਣ ਲੱਗ ਪਿਆ।
ਬਾਣ ਵਟਾ ਵਾਪਸ ਆਇਆ ਉਹਨੇ ਆਕੇ ਦੇਖਿਆ ਬੂਰੇ ਵਾਲੀ ਚਾਟੀ ਤਾਂ ਹੈ ਨੀ। ਘਰਵਾਲੀ ਤੋਂ ਪੁੱਛਣ ਤੋਂ ਪਤਾ ਲਗਿਆ ਬਈ ਚਾਟੀ ਤਾਂ ਨਿਆਣਿਆਂ ਨੇ ਖਾਰੀ ਵਾਲੇ ਨੂੰ ਦੇ ਦਿੱਤੀ ਆ।" ਇਹ ਸੁਣ ਕੇ ਬਾਣ ਵਟਾ ਬਹੁਤ ਡਰਿਆ ਬਈ ਐਤਕੀਂ ਤਾਂ ਜਗਦੀਸ਼ ਚੰਦ ਉਹਨੂੰ ਬੁਰਾ ਭਲਾ ਆਖੂਗਾ।
ਏਨੇ ਨੂੰ ਕੁਝ ਦਿਨ ਪਾ ਕੇ ਉਹ ਦੋਸਤ ਫੇਰ ਆਗੇ। ਪਤਾ ਕਰਨ ਤੇ ਜਦੋਂ ਪਤਾ ਲੱਗਿਆ ਤਾਂ ਜਗਦੀਸ਼ ਚੰਦ ਕਹਿੰਦਾ, "ਇਹ ਬਿਲਕੁਲ ਨੌਸਰ ਐ।"
"ਨਹੀਂ ਇਹ ਗੱਲ ਨੀ, ਬਾਣ ਵਟਾ ਨੌਸਰ ਨੀ ਮਾਰ ਸਕਦਾ। ਤੇਰੇ ਇਹਨਾਂ ਪੈਸਿਆਂ ਵਿੱਚ 5 ਰੁਪਏ ਈ ਹਲਾਲ ਦੇ ਸੀ।" ਹਰਭਾਗ ਨੇ ਬਾਣ ਵਟੇ ਦੇ ਪੱਖ 'ਚ ਦਲੀਲ ਦਿੱਤੀ।
ਇਹ ਸੁਣ ਕੇ ਜਗਦੀਸ਼ ਕਹਿਣ ਲੱਗਾ, "ਮੈਂ ਤੈਨੂੰ ਹੁਣ ਕੋਈ ਪੈਸਾ ਨੀ ਦੇਣਾ।
ਅਖੀਰ ਹਰਭਾਗ ਨੇ ਆਪਣੀ ਦਸਾਂ ਨੁਹਾਂ ਦੀ ਕਮਾਈ ਵਿੱਚੋਂ ਇੱਕ ਗਲੀ ਆਲਾ ਪੈਸਾ ਬਾਣ ਵਟੇ ਨੂੰ ਦੇ ਦਿੱਤਾ ਅਤੇ ਆਖਿਆ, "ਬਈ ਦੋਸਤਾ ਏਸ ਪੈਸੇ ਨਾਲ ਆਪਣਾ ਕੰਮ ਚਲਾ।"
ਐਨਾ ਕਹਿਕੇ ਉਹ ਦੋਵੇਂ ਦੋਸਤ ਆਪਣੇ ਘਰਾਂ ਨੂੰ ਚਲੇ ਗਏ।
ਏਧਰ ਅਫਸੋਸ ਨਾਲ ਭਰੇ ਬਾਣ ਵਟੇ ਨੇ ਗਲੀ ਵਾਲਾ ਪੈਸਾ ਟਾਂਡ ਉੱਤੇ ਰੱਖ ਦਿੱਤਾ। ਉਸੇ ਪਿੰਡ ਵਿੱਚ ਇੱਕ ਮੱਛੀਆਂ ਫੜਨ ਵਾਲਾ ਆਦਮੀ ਰਹਿੰਦਾ ਸੀ। ਉਸ ਦਾ ਕੁਦਰਤੀ ਥੋਹੜਾ ਜਿਹਾ ਜਾਲ ਫਟ ਗਿਆ। ਉਹ ਆਂਢੋਂ ਗੁਆਂਢੋ ਗਲੀ ਆਲਾ ਪੈਸਾ ਮੰਗੇ ਪਰ ਕਿਤੋਂ ਨਾ ਮਿਲੇ। ਫਿਰਦਾ-ਫਿਰਦਾ ਬਾਣ ਵਟੇ ਕੋਲ ਆ ਗਿਆ। ਓਸ ਸੋਚਿਆ ਬਾਣ ਵਟਾ ਪੈਸੇ ਪੈਸੇ ਦਾ ਵਾਣ ਵੱਟ ਕੇ ਵੇਚਦਾ ਹੈ ਉਸ ਕੋਲੋਂ ਪੈਸਾ ਜ਼ਰੂਰ ਮਿਲਜੂ ਗਾ। ਮਾਹੀਗੀਰ ਨੇ ਬਾਣ ਵਟੇ ਨੂੰ ਕਿਹਾ, "ਮੈਨੂੰ ਇੱਕ ਗਲੀ ਆਲਾ ਪੈਸਾ ਦੇ ਦੇ ਅੱਜ ਦਰਿਆ ਵਿੱਚ ਹੜ ਆਇਆ ਹੋਇਐ। ਜਿੰਨੀਆਂ ਮੱਛੀਆਂ ਨਿਕਲਣਗੀਆਂ ਪਹਿਲੇ ਜਾਲ, ਈਮਾਨ ਨਾਲ ਸਭ ਤੇਰੀਆਂ।"
ਬਾਣ ਵਟੇ ਨੇ ਹਰਭਾਗ ਵਾਲਾ ਪੈਸਾ ਚੱਕ ਕੇ ਮਾਹੀਗੀਰ ਨੂੰ ਫੜਾ ਦਿੱਤਾ।
ਪੈਸੇ ਨਾਲ ਆਪਣਾ ਜਾਲ ਠੀਕ ਕਰ ਕੇ ਮਾਹੀਗੀਰ ਮੱਛੀਆਂ ਫੜਨ ਚਲਿਆ ਗਿਆ। ਪਹਿਲੇ ਜਾਲ ਵਿੱਚ ਇੱਕ ਮੱਛੀ ਫੜੀ ਗਈ-ਉਹ ਉਹਨੇ ਅੱਡ ਰੱਖ ਦਿੱਤੀ ਅਤੇ ਆਪ ਹੋਰ ਬਹੁਤ ਸਾਰੀਆਂ ਮੱਛੀਆਂ ਫੜ ਲਈਆਂ। ਸ਼ਾਮ ਨੂੰ ਮਾਹੀਗੀਰ ਨੇ ਬਾਣ ਵਟੇ ਨੂੰ ਉਹ ਮੱਛੀ ਦੇ ਦਿੱਤੀ।
ਬਾਣ ਵਟੇ ਨੇ ਉਹ ਮੱਛੀ ਖ਼ੁਸ਼ੀ-ਖ਼ੁਸ਼ੀ ਚੀਰੀ ਤਾਂ ਵਿਚੋਂ ਇਕ ਚਮਕੀਲਾ ਜਿਹਾ ਪੱਥਰ ਨਿਕਲਿਆ। ਅਸਲ ਵਿੱਚ ਉਹ ਚਮਕੀਲਾ ਪੱਥਰ ਸਤ ਬਾਦਸ਼ਾਹੀ ਦਾ ਲਾਲ ਸੀ। ਮੱਛੀ ਕੱਟਦਿਆਂ-ਕੱਟਦਿਆਂ ਕੁਦਰਤੀ ਜੌਹਰੀ ਬੱਚਾ ਓਥੇ ਆ ਗਿਆ। ਬਾਣ ਵਟੇ ਨੇ ਜੌਹਰੀ ਬੱਚੇ ਨੂੰ ਆਖਿਆ, "ਦੇਖੋ ਕੇਹੀ ਸੋਹਣੀ ਚੀਜ਼ ਹੈ"
ਦੇਖਣ ਤੋਂ ਪਤਾ ਲੱਗਾ ਇਹ ਤਾਂ ਇੱਕ ਲਾਲ ਐ ਜਿਹੜਾ ਸਤ ਬਾਦਸ਼ਾਹੀ ਦੈ। ਜੌਹਰੀ ਬੱਚੇ ਨੇ ਕਿਹਾ, "ਇਹ ਪੱਥਰ ਮੈਨੂੰ ਵੇਚ ਦੇ।"
"ਕਿੰਨੇ ਪੈਸੇ ਦੇਮੇਗਾ?" ਬਾਣ ਵਟੇ ਨੇ ਪੁੱਛਿਆ। ਜੌਹਰੀ ਬੱਚਾ ਕਹਿੰਦਾ, "ਜਿੰਨੇ ਪੈਸੇ ਤੂੰ ਤੇ ਤੇਰੀ ਤੀਮੀਂ ਸਵੇਰ ਤੋਂ ਲੈ ਕੇ ਆਥਣ ਤਕ ਢੋ ਲਵੋ।"
ਸੌਦਾ ਪੱਕਾ ਹੋ ਗਿਆ।
ਦੂਜੇ ਦਿਨ ਤੀਮੀਂ ਮਾਲਕ ਪੈਸੇ ਢੋਣ ਲਗ ਪੇ। ਬਸ ਫੇਰ ਕੀ ਸੀ ਮਾਰ ਬਾਣ ਵਟੇ ਨੇ ਕੋਠੀਆਂ ਪਾ ਲਈਆਂ। ਅੱਡ-ਅੱਡ ਕੰਮ ਤੇ ਨੌਕਰ ਤੇ ਨੌਕਰਾਣੀਆਂ ਰੱਖ ਲੇ।
ਦਿਨ ਪਾ ਕੇ ਜਗਦੀਸ਼ ਚੰਦ ਤੇ ਹਰਭਾਗ ਓਧਰ ਗੇੜਾ ਮਾਰਨ ਆ ਗੇ। ਪੁੱਛਣ ਤੇ ਪਤਾ ਲੱਗਿਆ ਬਈ ਇਹ ਸਭ ਕੋਠੀਆਂ ਤੇ ਨੌਕਰ ਬਾਣ ਵਟੇ ਦੀ ਈ ਨੇ। ਉਹ ਦੋਵੇਂ ਦੋਸਤ ਬਾਣ ਵਟੇ ਕੋਲ ਚਲੇ ਗਏ। ਉਹਨਾਂ ਦਾ ਬਾਣ ਵਟੋ ਨੇ ਬਹੁਤ ਸੁਆਗਤ ਕੀਤਾ। ਓਧਰ ਬਾਣ ਵਟੇ ਦਾ ਇੱਕ ਨੌਕਰ ਉਸ ਦੇ ਮੁੰਡੇ ਨੂੰ ਇੱਕ ਦਰੱਖਤ ਹੇਠਾਂ ਖਡਾ ਰਿਹਾ ਸੀ। ਚਾਣਚਕ ਈ ਇੱਕ ਇਲ਼ ਦੇ ਪੌਚਿਆਂ ਨਾਲ ਇੱਕ ਲੀਰ ਜਿਹੀ ਫਸ ਕੇ ਹੇਠਾਂ ਡਿੱਗ ਪੀ ਤਾਂ ਨੌਕਰ ਨੇ ਉਹ ਚੱਕ ਲੀ। ਉਸ ਲੀਰ ਦੀ ਗੱਠ ਜਿਹੀ ਵੇਖ ਕੇ ਖੋਲ ਲਈ ਤਾਂ 90 ਰੁਪਏ ਵਿਚੋਂ ਨਿਕਲੇ। ਨੌਕਰ ਨੇ ਬਾਣ ਵਟੇ ਨੂੰ ਜਾ ਫੜਾਏ ਤਾਂ ਬਾਣ ਵਟੇ ਨੇ ਆਪਣੀ ਪੱਗ ਪਛਾਣੀ ਤੇ ਕਿਹਾ, "ਦੇਖੋ ਆਹ 90 ਰੁਪਏ, ਮੈਂ ਝੂਠ ਨੀ ਸੀ ਬੋਲਿਆ।"
ਏਨੇ ਵਿੱਚ ਉਹੀ ਖੋਪੇ ਵਾਲਾ ਪਿੰਡ ਵਿੱਚ ਬੁਰਾ ਵੇਚਦਾ ਸੀ। ਬਾਣ ਵਟੇ ਦੇ ਨੌਕਰ ਨੇ