ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਖਿੜਕੀ ਖੋਲ੍ਹਣਾ ਚਾਹੁੰਦਾ ਹਾਂ, ਪਰ ਆਲਸ ਨੇ ਮੈਨੂੰ ਬਿਸਤਰ ਨਾਲ਼ ਨੂੜ ਰੱਖਿਆ ਹੈ, ਮੈਂ ਸਿਗਾਰ ਪੀਣਾ ਚਾਹੁੰਦਾ ਹਾਂ, ਪਰ ਹਿੱਲਣ ਨੂੰ ਜੀਅ ਨਹੀਂ ਕਰਦਾ। ਦਸ ਮਿੰਟ ਬਾਅਦ, ਮੈਂ ਆਪਣੀ ਦਾੜ੍ਹੀ ਮੁੰਨ ਦਿੱਤੀ ਜੋ ਵਾਹਵਾ ਵਧ ਚੁੱਕੀ ਸੀ। ਮੈਂ ਆ ਕੇ ਮੰਜੇ 'ਤੇ ਪੈ ਗਿਆ ਅਤੇ ਸ਼ੀਸ਼ੇ ਵਿਚ ਦੇਖਿਆ ਕਿ ਮੈਂ ਬਹੁਤ ਪਤਲਾ ਅਤੇ ਕਮਜ਼ੋਰ ਹੋ ਗਿਆ ਸੀ। ਤੁਰਨਾ ਵੀ ਮੁਸ਼ਕਲ ਹੋ ਗਿਆ ਸੀ। ਕਮਰਾ ਅਸਤ ਵਿਅਸਤ ਹੈ। ਮੈ ਕੱਲਾ ਹਾਂ।

ਮੇਰੇ ਦਿਮਾਗ਼ ਵਿੱਚ ਹਜ਼ਾਰਾਂ ਹੈਰਤ-ਅੰਗੇਜ਼ ਵਿਚਾਰ ਘੁੰਮ ਰਹੇ ਹਨ। ਮੈਂ ਇਹ ਸਭ ਦੇਖਦਾ ਹਾਂ, ਪਰ ਮਾਮੂਲੀ ਤੋਂ ਮਾਮੂਲੀ ਭਾਵਨਾਵਾਂ ਜਾਂ ਮਾਮੂਲੀ ਤੋਂ ਮਾਮੂਲੀ ਖ਼ਿਆਲ ਨੂੰ ਲਿਖਣ ਲਈ ਮੈਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣੀ ਪੂਰੀ ਜ਼ਿੰਦਗੀ ਦਾ ਵਰਣਨ ਕਰਨਾ ਲੋੜੀਂਦਾ ਹੁੰਦਾ ਹੈ ਅਤੇ ਇਹ ਸੰਭਵ ਨਹੀਂ ਹੈ। ਇਹ ਵਿਚਾਰ, ਇਹ ਸੰਵੇਦਨਾਵਾਂ, ਮੇਰੇ ਜੀਵਨ ਦੇ ਪੂਰੇ ਚੱਕਰ ਦਾ ਨਤੀਜਾ ਹਨ, ਮੇਰੀ ਜੀਵਨ ਸ਼ੈਲੀ ਦਾ, ਉਹਨਾਂ ਵਿਚਾਰਾਂ ਦਾ ਜੋ ਮੈਨੂੰ ਵਿਰਾਸਤ ਵਿੱਚ ਮਿਾਲ਼ੇ ਹਨ, ਅਤੇ ਜੋ ਮੈਂ ਦੇਖਿਆ, ਸੁਣਿਆ, ਪੜ੍ਹਿਆ, ਮਹਿਸੂਸ ਕੀਤਾ ਅਤੇ ਸੋਚਿਆ ਵਿਚਾਰਿਆ ਹੈ। ਅਤੇ ਇਹ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਨੇ ਇਸ ਵਹਿਮੀ ਅਤੇ ਖੋਖਲੇ ਪ੍ਰਾਣੀ ਦੀ ਸਿਰਜਨਾਾ ਕੀਤੀ ਹੈ ਜੋ ਮੈਂ ਹੁਣ ਹਾਂ।

ਮੈਂ ਆਪਣੇ ਬਿਸਤਰੇ 'ਤੇ ਪਾਸੇ ਮਾਰਦਾ ਹਾਂ, ਬੀਤੇ ਦੀਆਂ ਯਾਦਾਂ ਦੇ ਪੰਨੇ ਫਰੋਲਦਾ ਹਾਂ, ਪਰੇਸ਼ਾਨ ਅਤੇ ਪਾਗਲ ਵਿਚਾਰ ਮੇਰੇ ਦਿਮਾਗ਼ ਵਿੱਚ ਪਤੀੜਾਂ ਪਾਉਂਦੇ ਹਨ, ਮੇਰੀ ਗਿੱਚੀ ਦਰਦ ਕਰਦੀ ਹੈ, ਟੀਸ ਉਠਦੀ ਹੈ, ਮੇਰੀਆਂ ਪੁੜਪੁੜੀਆਂ ਤੱਤੀਆਂ ਹੋ ਗਈਆਂ ਹਨ, ਮੈਂ ਆਪਣੇ ਆਪ ਨੂੰ ਸਮੇਟ ਲੈਂਦਾ ਹਾਂ। ਮੈਂ ਰਜਾਈ ਅੱਖਾਂ ਅੱਗੇ ਕਰਦਾ ਹਾਂ ਅਤੇ ਸੋਚਦਾ ਹਾਂ ਕਿ ਕਾਸ਼ ਮੈਂ ਖੋਪਰ ਖੋਲ੍ਹ ਕੇ ਆਪਣੇ ਸਿਰ ਵਿੱਚ ਭਰਿਆ ਸਾਰਾ ਨਰਮ ਭੂਰਾ ਪੇਚੀਦਾ ਪੁੰਜ ਕੱਢ ਸਕਾਂ, ਤੇ ਇਸ ਨੂੰ ਬਾਹਰ ਸੁੱਟ ਦੇਵਾਂ, ਕੁੱਤੇ ਨੂੰ ਪਾ ਦੇਵਾਂ।

ਕੋਈ ਇਸ ਨੂੰ ਸਮਝ ਨਹੀਂ ਸਕਦਾ, ਕੋਈ ਇਸ 'ਤੇ ਵਿਸ਼ਵਾਸ ਨਹੀਂ ਕਰੇਗਾ-ਜੇਕਰ ਤੁਹਾਡਾ ਕਿਤੇ ਹਥ ਨਹੀਂ ਪੈਂਦਾ ਕਿ ਤੁਸੀਂ ਇਸ ਸੰਸਾਰ ਵਿੱਚ ਚੱਲ ਨਹੀਂ ਸਕਦੇ, ਤਾਂ ਤੁਹਾਨੂੰ ਆਪਣਾ ਸਿਰ ਕੁਰਬਾਨ ਕਰ ਦੇਣ ਲਈ ਕਿਹਾ ਜਾਂਦਾ ਹੈ। ਪਰ ਜੇ ਮੌਤ ਵੀ ਤੁਹਾਨੂੰ ਨਹੀਂ ਚਾਹੁੰਦੀ, ਜੇ ਮੌਤ ਹਰ ਚੀਜ਼ ਵਾਂਗ ਤੁਹਾਥੋਂ ਮੂੰਹ ਮੋੜ ਲੈਂਦੀ ਹੈ...ਮੌਤ ਆਉਣਾ ਨਹੀਂ ਚਾਹੁੰਦੀ!