ਪੰਨਾ:The Fables of Æsop (Jacobs).djvu/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਘਿਆੜ ਅਤੇ ਸਾਰਸ

ਇੱਕ ਬਘਿਆੜ ਆਪਣਾ ਸ਼ਿਕਾਰ ਖਾ ਰਿਹਾ ਸੀ, ਅਚਾਨਕ ਮਾਸ ਵਿਚਲੀ ਹੱਡੀ ਉਸ ਦੇ ਗਲੇ ਵਿੱਚ ਫਸ ਗਈ ਅਤੇ ਉਹ ਉਸਨੂੰ ਨਿਗਲ ਨਹੀਂ ਸਕਿਆ। ਜਲਦ ਹੀ ਉਸਨੂੰ ਦਰਦਨਾਕ ਪੀੜ ਮਹਿਸੂਸ ਹੋਈ। ਉਹ ਦਰਦ ਤੋਂ ਰਾਹਤ ਪਾਉਣ ਲਈ ਕੁਝ ਲੱਭਣ ਲਈ ਭੱਜਿਆ। ਉਸਨੇ ਮਿਲਣ ਵਾਲੇ ਹਰੇਕ ਨੂੰ ਹੱਡੀ ਕੱਢਣ ਲਈ ਕਿਹਾ। "ਮੈਂ ਕੁਝ ਵੀ ਦੇ ਦੇਵਾਂਗਾ," ਉਸਨੇ ਕਿਹਾ, "ਜੇਕਰ ਤੂੰ ਹੱਡੀ ਬਾਹਰ ਕੱਢ ਦੇਵੇਂ।" ਅਖੀਰ ਇੱਕ ਸਾਰਸ ਮੰਨ ਗਿਆ ਅਤੇ ਉਸਨੇ ਬਘਿਆੜ ਨੂੰ ਲੇਟ ਜਾਣ ਅਤੇ ਮੂੰਹ ਵੱਧ ਤੋਂ ਵੱਧ ਖੋਲ੍ਹਣ ਲਈ ਕਿਹਾ। ਫਿਰ ਸਾਰਸ ਨੇ ਆਪਣੀ ਲੰਮੀ ਧੌਣ ਬਘਿਆੜ ਦੇ ਗਲੇ ਵਿਚ ਪਾਈ ਅਤੇ ਆਪਣੀ ਚੁੰਝ ਹੱਡੀ ਹਟਾ ਦਿੱਤੀ।
"ਕੀ ਤੂੰ ਮੈਨੂੰ ਮੇਰਾ ਇਨਾਮ ਦੇਵੇਂਗਾ, ਜਿਸਦਾ ਤੂੰ ਵਾਅਦਾ ਕੀਤਾ ਸੀ?" ਸਾਰਸ ਨੇ ਕਿਹਾ।