ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਛੁੜੀਆਂ

ਅਜਕ ਅਜਕ ਭਾਦੋਂ ਜਿਉਂ ਬਰਸਨ-

ਅੱਖਾਂ

ਸੁਕ ਸੁਕ ਭਰ ਭਰ ਆਵਨ,-
ਸਿਕ ਸਿਕ ਰਾਹ ਤਕਾਵਨ ਤਤੀਆਂ,
ਮਿਟ ਮਿਟ ਫੇਰ ਖੁਲ੍ਹਾਵਨ,
ਆਸੰਙ ਘਟਦੀ ਝਮਕਣ ਸੰਦੀ,
ਤਾਂਘ ਦਰਸ ਦੀ ਵਧਦੀ:
ਭੁੱਖੀਆਂ ਦਰਦ ਰਞਾਣੀਆਂ ਅਖੀਆਂ
ਥੱਲੇ ਲੰਹਦੀਆਂ ਜਾਵਨ।।੪।।

ਤ੍ਰੇਲ ਤੇ ਸੂਰਜ

ਘਾਹ ਉੱਤੇ ਮੈਂ ਪਈ ਤ੍ਰੇਲ ਹਾਂ}}
ਨੈਣ ਨੈਣ ਹੋ ਰਹੀਆਂ,
'ਦਰਸ-ਪਯਾਸ' ਵਿਚ ਨੈਣ ਭਰ ਰਹੇ,
ਪਾਣੀ ਪਾਣੀ ਹੋਈਆਂ;
'ਦਰਸ-ਪਆਸ' ਹੁਣ ਰੂਪ ਮੇਰਾ ਹੈ
ਮੈਂ ਵਿਚ ਹੋਰ ਨ ਬਾਕੀ;-
ਚੜ੍ਹ ਅਰਸ਼ੋਂ, ਆ ਅੰਗ ਲਗਾ, ਮੈਂ
ਵਿਛੀ ਤੇਰੇ ਰਾਹ ਪਈਆਂ। ।।੫।।

ਮੈਡਾ

ਮੈਂ ਕੁੱਠੀ ਮੈਂ ਵਿੰਨ੍ਹੀ ਵੇ ਲੋਕਾ

ਪਿਆਰਾ

ਉਸ ਕਲਗੀ ਦੀਆਂ ਅਣੀਆਂ,
ਮੈਂ ਜੇਹੀ ਜਿਨ੍ਹੇਂ ਲੱਖ ਪਰੋਤੀ,
ਲੱਖ ਖਲੋਤੀਆਂ ਤਣੀਆਂ।
ਵਿਝ ਦਿਲ, ਹੋਰ ਵਿਝੀਵਣ ਚਾਹੇ,
ਪੀੜ ਛਿੜੇ, ਰਸ ਚਾੜ੍ਹੇ;
ਜਿੰਦ ਨਵੀਂ ਇਕ ਜਾਗੇਨੀ, ਚਖ ਚਖ
ਉਸ ਹੀਰੇ ਦੀਆਂ ਕਣੀਆਂ ।।੬।।