ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯਾਦ ਯਾਦ ਸਜਨ ਦੀ ਹਰ ਦਮ ਰੰਹਦੀ ਲ੍ਹ ਗਈ ਡੂੰਘੇ ਥਾਈ, ਵਾਂਙ ਸੰਗੀਤ ਲਹਰ ਦੀ ਅੰਦਰ ਬਨ ਗਈ ਰਾਗ ਇਲਾਹੀ, ਦਾਰੂ ਵਾਂਗ ਸਰੂਰ ਚਾੜਦੀ, ਤਰਬ ਵਾਂਝ ਥੱਰਵੇ, ਖਿੱਚੇ ਤੇ ਰਸ ਭਿੰਨੀ ਕੱਸਕੇ ਲੱਗੇ ਫਿਰ ਸੁਖਦਾਈ॥੨੮॥ ਇਲਮ ਨੂੰ ਸਿਰ ਕਚਕੌਲ ਬਨਾ ਹਥ ਲੀਤਾ, ਅਮਲ ਪੜਿਆਂ ਦਾਅਰੇ ਛਰਿਆ, ਦਰ ਦਰ ਦੇ ਟੁਕ ਮੰਗ ਮੰਗ ਪਏ, ਭੰਨ ਤੰਨ ਕੇ ਇਹ ਭਰਿਆ ਭਰਿਆ ਦੇਖ ਮੱਛਰਿਆ ਮੈਂ ਸਾਂ, ਜਾਣਾਂ ਪੰਡਤ ਹੋਇਆ,ਟਕੇ ਨ ਪੈਰ ਓਮੀ ਤੇ ਮੇਰਾ - ਉੱਚਾ ਹੋ ਹੋ ਤੁਰਿਆ ॥੨੯॥ ਇਕ ਦਿਨ ਏ ਕਚਕੌਲ ਲੈ ਗਿਆ । ਮੁਰਸ਼ਦ ਮਹਰੇ ਧਰਿਆ ਜੂਠ ਜੁਠ ਕਰ ਉਸ ਉਲਟਾਇਆ ਖ਼ਾਲੀ ਸਾਰਾ ਕਰਿਆ ਮਲ ਮਲ ਕੇ ਫਿਰ ਧੋਤਾ ਇਸਨੂੰ ਦੀ ਮੈਲ ਇਲਮ ਦੀ ਲਾਹੀ ਦੇਖੋ, ਏ ਕਚਕੌਲ ਲਿਸ਼ਕਿਆ, ਕੰਵਲ ਵਾਂਗ ਫਿਰ ਖਿੜਿਆ!੩੦ll