ਪੰਨਾ:Surjit Patar De Kav Samvedna.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਣ ਦੇ ਪ੍ਰਮਾਣ ਮਿਲਦੇ ਹਨ । ਸੁਰਜੀਤ ਪਾਤਰ ਏਨ੍ਹਾਂ ‘ਨੌਆਂ ਨਜ਼ਮਾਂ ਵਿਚ ਰਾਜਸੀ ਯਥਾਰਥ ਨੂੰ ਸਿੱਧੇ ਤੱਤ ਤੇ ਮੁਖ਼ਾਤਿਬ ਹੁੰਦਾ ਹੈ । ਸਮਕਾਲੀ ਰਾਜਸ ਯਥਾਰਥ ਵਿਚ ਦੇਸ਼ ਦੇ ਰਾਜਸੀ ਰੰਗ ਮੰਚ ਤੇ ਘਟ ਘਟਨਾ 'ਨਵੇ ਪੰਜਾਬ' ਦੇ ਹੋਦ ਵਿਚ ਆਉਣ ਤੇ ‘ਰੇਸ਼ਮਾ ਦੇ ਨਾਂ ਕੀਤੀ ਨਜ਼ਮ ‘ਪੱਛ' ਅਤੇ ਪੁਰਵਈਆਂ ਵਿਚ ਆਪਣੇ ਪ੍ਰਤੀਕਰਮ ਨੂੰ ਕਾਵਿਮਈ ਅੰਦਾਜ਼ ਵਿਚ ਅਭਿਵਿਅਕਤ ਕੀਤਾ ਹੈ । ਕਵੀ ਨੇ ਇਸ ਨਜ਼ਮ ਵਿਚ ‘ਰਾਜਸੀ ਨੇਤਾਵਾਂ ਵਲੋਂ ਆਪਣੇ ਹਿਤਾਂ ਦੀ ਪੂਰਤੀ ਲਈ ਬਣਾਏ ਗਏ ਨਵੇਂ ਪੰਜਾਬ' ਨੂੰ ਢਾਈ ਨਦੀਆ' ਦਾ ਪੰਜਾਬ ਐਲਾਨਿਆ ਹੈ । ਕਵੀ ਨੇ ਪੁਰਾਣੇ ਪੰਜਾਬ ਜਿਸ ਵਿਚ ਪੰਜ ਆਬ' ਵਗਦੇ ਸਨ, ਦੀ ਗੱਲ ਕਰਕੇ ਹੁਣ ਦੇ 'ਢਾਈ ਆਬ' ਵਾਲੇ ਪੰਜਾਬ ਨੂੰ ਅਸਵੀਕਾਰਿਆ ਹੈ । ਉਸ ਨੇ ਆਪਣੀ ਨਜ਼ਮ ਵਿਚ ਪੰਜਾਬ ਦੇ ਸੰਨ ਸੰਤਾਲ ਵਿਚ ਵੰਡੇ ਜਾਣ ਦੇ ਦੁਖਾਂਤ ਨੂੰ ਇਉਂ ਲਿਖਿਆ ਹੈ : ਮੇਰਾ ਕਾਤਲ ਨਹੀਂ ਕੋਈ ਮੇਰੀ ਹੱਤਿਆ ਕਿਸੇ ਹੱਥੋਂ ਨਹੀਂ ਹੋਈ ਮੈਂ ਆਤਮਘਾਤ ਕੀਤਾ ਹੈ । ਇਉਂ ਇਸ ਨਜ਼ਮ ਵਿਚ 'ਪਾਤਰ' ਨੇ “ਨਵੇਂ ਪੰਜਾਬ ਨੂੰ ਨੇਤਾਵਾਂ ਦਾ ਪੰਜਾਬ ਦਸਿਆ ਹੈ । ਆਪਣੇ ਪੁਰਾਣੇ ਪੰਜਾਬ ਜਿਸ ਵਿਚ ਪਾਕਿਸਤਾਨੀ ਪੰਜਾਬ ਵੀ ਸ਼ਾਮਲ ਸੀ, ਦੀ ਗੱਲ ਕਰਕੇ ਪਾਠਕ ਨੂੰ ਪੁਰਾਣੇ ਮੁੰਹ ਭੱਜੇ ਭਾਵ-ਮੰਡਲ ਨਾਲ ਬੰਨਿਆ ਹੈ । ਦੋ ਭਾਗਾਂ ਵਿਚ ਵੰਡੇ ਗਏ ਪੰਜਾਬੀਆਂ ਨੂੰ ਜਾਂਦੇ ਸਮੇਂ ਦੀਆਂ ਹਕੂਮਤਾਂ ਆਪਸ ਵਿਚ ਲੜਨ ਮਰਨ ਲਈ ਉਕਸਾਉਦੀਆਂ ਹਨ ਤਾਂ ਸ਼ਾਇਰ ਇਸ ਦੁਬਿਧਾ ਨੂੰ ਇਉਂ ਪ੍ਰਗਟਾਉਂਦਾ ਹੈ : ਕਦੀ ਜਦ ਦੇਸ਼ ਦੇ ਰਖਵਾਲਿਆਂ ਨੂੰ ਵਾਜ ਪੈਂਦੀ ਹੈ ਵਤਨ ਦੇ ਗਾਜੀਆਂ ਨੂੰ ਕੂਕ ਪੈਂਦੀ ਹੈ ਤਾਂ ਮੈਨੂੰ ਸਮਝ ਨਹੀਂ ਪੈਂਦੀ ਮੈਂ ਗਾਜ਼ੀ ਹਾਂ ਕ ਰਖਵਾਲਾ। ਮੈ ਕਿਸ ਦੇ ਬਲ ਨੂੰ ਮੰਨਾਂ ਦੋਹਾਂ ਦੇ ਬੋਲ ਮੇਰ ਮਾਤ ਬੋਲੀ ਦੇ “ਨਵੇਂ ਪੰਜਾਬ' ਤੇ ਲਿਖੀ ਗਈ ਇਹ ਵਰਾ ਅੱਜ ਹੋਰ ਵੀ ਸਾਰਥਕ 57