ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)

ਜੀਰਕ ਦਾ ਲਸ਼ਕਰ ਜੀਰਕ ਜਿੰਦਾ ਫੜਿਆ। ਦੇਵਾਂ ਮਾਰ ਲਿਆ ਦੋਵਾਂ ਨੂੰਇਹ ਗਲ ਸਚੀ ਜਾਨੋ ਪਰ ਫਤਹਿ ਹੋਈ ਜੋ ਨਾਮ ਬਹਿਰਾਮ ਜਗ ਵਿਚ ਰਹੀ ਨਿਸ਼ਾਨੀ ਜਿਥੋਂ ਤੀਕਰ ਦਿਓ ਪਰੀਆਂ ਦੇ ਮੁਲਕ ਆਹਾ ਬਾਦਸ਼ਾਹੀ।ਓਥੋਂ ਤੀਕਰ ਸ਼ਾਹ ਬਹਿਰਾਮ ਦੀ ਫਿਰੀ ਦੁਹਾਈ। ਜਾਂ ਜੀਰਕ ਨੂੰ ਫੜਾਅ ਦੇਨੇ। ਸ਼ਾਹ ਬਹਿਰਾਮ ਦੇ ਅਗੇ ਫੇਰ ਸ਼ਹਿਤ ਸ਼ਾਹ ਨੇ ਉਸਨੂੰ ਮਾਰਨ ਲਗੀ ਤਰਸ ਆਇਆ ਦਿਲ ਸ਼ਾਹ ਬਹਿਰਾਮ ਦੇ ਬਖਸ਼ ਦਿਤਾ ਉਸ ਤਾਈਂ ਛਡ ਦਿਤਾ ਉਠ ਗਿਆ ਵਤਨ ਨੂੰ ਦੇਂਦਾ ਬਹੁਤ ਦੁਆਈਂ, ਫਿਰ ਮੁੜ ਦੇਵਾ ਸ਼ਾਹ ਬਹਿਰਾਮ ਤੋਂ ਸਾਰਿਆਂ ਰੁਖਸਤ ਮੰਗੀ। ਆਪੋ ਆਪਣੇ ਦਸ ਵਤਨ ਨੂੰ ਗਏ ਬਹਾਦਰ ਜੰਗੀ। ਇਸ ਥੀਂ ਸ਼ਾਹ ਬਹਿਰਾਮ ਨੂੰ ਵਤਨ ਯਾਦ ਪਿਆ ਸੀ ਹਬ ਵਤਨ ਦੀ ਗਲਬ ਹੋਈ ਹੋਇਆ ਜੀ ਉਦਾਸੀ ਨਾਲ ਮਾਪਿਆਂ ਹੁਸਨਬਾਨੋ ਦੇਕਰ ਕਰ ਮਿੱਠੀਆਂ ਗਲਾਂ ਕਹਿੰਦਾ ਹੁਣ ਦਿਲ ਚਾਹੇ ਮੇਰਾ ਵਤਨ ਵਲ ਚਲਾਂ। ਹੁਸਨਬਾਨੋ ਦੇ ਮਾਪਿਆਂ ਸੁਣਕੇ ਏਹ ਗਲ ਜਰਾ ਨਾ ਮੋੜੀ। ਰੁਖਸਤ ਦਿਤੀ ਸ਼ਾਹ ਬਹਿਰਾਮ ਨੇ ਹੁਸਨਬਾਨੋ ਚਾ ਟੋਰੀਂ। ਦੋਹਾਂ ਅਸਵਾਰ ਕੀਤੇ ਨੇ ਵਿਚ ਸੁਨਹਿਰੀ ਡਲੋਂ ਉਡੇ ਸੀ ਉਹ ਵਿਚ ਹਵਾ ਦੇ ਦੋਵੇਂ ਉਡਨ ਖਟੋਲ। ਜਾ ਆ ਪਹੁੰਚੇ ਸ਼ੈਹਰ ਫਾਰਸ ਵਿਚ ਘਰ ਘਰ ਹੋਈ ਸ਼ਾਦੀ। ਹਰ ਹਰ ਸ਼ਹਿਰੋ ਸ਼ਾਹ ਬਹਿਰਾਮ ਨੂੰ ਮਿਲੀ ਮੁਬਾਰਕਬਾਦੀ ਹਸਨਬਾਨੋ ਜਾਂ ਦਾਖਲ ਹੋਈ ਅੰਦਰ ਰੰਗ ਮਹਲਾਂ ਪਰੀ ਵਿਆਹ ਆਦੀ ਸ਼ਹਿਰ ਦੇ ਜਗ ਵਿਚ ਧੁੰਮੀਆਂ ਗਲਾਂ ਰਾਤ ਦਿਨ ਵਿਚ ਐਸਾ ਖੁਸ਼ੀਆਂ ਸ਼ਾਹ ਬਹਿਰਾਮ ਗੁਜਾਰੇ ਅਠੇ ਪਹਿਰ ਇਕੱਠੇ ਖਾਣ ਪੀਵਣ ਯਾਰ ਪਿਆਰੇ।


ਛਾਪਕ-ਸ: ਹਰਦਿਤ ਸਿੰਘ ‘ਦੂਆ’
ਵਾਹਿਗੁਰੂ ਪ੍ਰਿੰਟਿੰਗ ਪ੍ਰੈਸ, ੧੪੪, ਬਜ਼ਾਰ ਨੰ: ੬,
ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ