(੩੯)
ਪਿਆਰਾ। ਏਸ ਆਤਸ ਦੀ ਗੈਰਤ ਅੰਦਰ ਜਾਂ ਉਹ ਮੂਜੀ ਸੜਿਆ। ਪੰਜ
ਲਖ ਫੌਜ ਦੇਵਾਂ ਦੀ ਲੈ ਸ਼ਹਿਰ ਸ਼ਬਜ ਤੇ ਚੜਿਆ। ਅੱਗੇ ਸਾਹ ਪਰੀਆਂ
ਦਾ ਬੈਠ ਗਿਆ ਵਿਚ ਗਮ ਦੇ। ਔਰਤ ਖਾਵੰਦ ਤੁਰ ਪੈਂਦੇ ਅਗੇ ਸ਼ਾਹ
ਬਹਿਰਾਮ ਦੇ। ਦੌਲਤ ਮੁਲਕ ਹਕੂਮਤ ਸਾਡੀ ਖੋਹ ਲਵੇਗੀ ਸਾਰੀ। ਇਹ
ਗਲ ਸੁਣਕੇ ਸ਼ਾਹ ਬਹਿਰਾਮ ਨੇ ਖਾਤਰ ਜਮ੍ਹਾਂ ਕਰਾਈ। ਪਰ ਨਾਲ ਸ਼ਤਾਬੀ
ਓਸੇ ਵੇਲੇ ਆਤਸ਼ ਜਰਾ ਮੰਗਾਈ ਚਾਹੋਵਾਲ ਚੇਹਾਂ ਦਵਾਂ ਉਪਰ ਅਗ
ਧੁਖਾਏ। ਚਾਰੇ ਦਿਓ ਸਣੇ ਸਭ ਲਸ਼ਕਰ ਓਸੇ ਵੇਲੇ ਆਏ। ਦਸ ਲਖ ਦੇਵ
ਹੋਏ ਆ ਹਾਜ਼ਰ ਕਦਮ ਸਾਲ ਪਹਾੜਾਂ। ਦੋਵਾਂ ਨਾਲ ਜਿਮੀਂ ਪੁਰ ਹੋਈ
ਜੰਗਲ ਜੂਹ ਉਜਾੜਾ।ਚਾਰੇ ਦੇਵ ਚ ਆ ਹਾਜਰ ਹੋਏ ਸ਼ਾਹ ਬਹਿਰਾਮ ਦੇ
ਅਗੇ ਜੀਰਕ ਯਾਦ ਕੀਤਾ ਤੁਧ ਸਾਨੂੰ ਬਹਿਕੇ ਪੁਛਣ ਲਗੇ। ਸ਼ਾਹ ਬਹਿਰਾਮ
ਕਿਹਾ ਮੈਂ ਇਹ ਤੁਸਾਂ ਨੂੰ ਹੈ ਅਜ ਕਜੀਆ ਪਾਇਆ। ਜੀਕਰ ਦੇਵ ਮੇਰਾ ਹੈ
ਦੁਸ਼ਮਨ ਮੈਨੂੰ ਮਾਰਨ ਆਇਆ। ਦੇਵਾਂ ਕਿਹਾ ਉਸ ਦੁਸ਼ਮਨ ਦਾ ਖੌਫ ਨਾ
ਕਰ ਤੂੰ ਯਾਰ ਹੈ ਕਿਹਾ ਚੀਜ ਅਸਾ ਨੇ ਅਗੇ ਜੀਰਕ ਦੇਵ ਵਿਚਾਰਾ। ਚਾਰਦ
ਸਣੇ ਬਹਿਰਾਮ ਦੇ ਨਾਲੋਂ ਸਾਹ ਪਰੀਆਂ ਦਾ ਇਹ ਭੀ ਰਵਾਂ ਹੋਏ ਲੈ ਲਸ਼ਕਰ
ਕਟਕੇ ਹਜਾਰ ਦੋਵਾਂ ਦਾ। ਚਾਰੇ ਦੇਵ ਸਣੇ ਜਾਂ ਜੀਕਰ ਜਿੰਦੜੀ ਕਲਮਲ
ਆਈ। ਬਾਝ ਲੜਾਈ ਸੁਣਕੇ ਮੂਜੀ ਸਾਰੀ ਹੋਸ ਭੁਲਾਈ। ਕਹਿੰਦਾ ਜੇ ਮੈਂ
ਨਸਾਂ ਇਥੋਂ ਵਤਨ ਦੁਰਾਡਾਂ ਨਠੇ ਨੂੰ ਇਹ ਜਾਣਕੇ ਦਸਣ ਪਿਛੇ ਕਰਨਾ
ਸਾਡਾ। ਓੜਕ ਆ ਮੈਦਾਨ ਖਲੋਤਾ ਮਨ ਹਾਰੇ ਦਿਲ ਟੁਟੀ ਦੋਵੇਂ ਲਸ਼ਕਰ
ਜਗ ਕਰਦੇ ਆਪਸ ਵਿਚ ਦਲ ਜੁਟੇ ਗੰਧਕ ਤੇ ਗੰਧਾਲ ਦੋਹਾਂ ਦੀ ਐਸੀ
ਧੂੜ ਧੁਮਾਈ। ਉਡਿਆ ਤਾਕ ਜਿਨੀਂ ਦਾ ਛਿਪੀ ਸੂਰਜ ਦੀ ਰੂਸਨਾਈ।
ਦੇਵ ਸਫੈਦ ਕੀਤਾ ਜਦ ਹਮਲਾ ਵਿਚ ਮੈਦਾਨ ਲੜਾਈ। ਡਾਢਾ ਲਰਜਾ
ਵਾਂਗੂ ਕੜਕੇ ਮਾਰੇ ਸੌ ਸੌ ਦੇਵ ਅਕੱਠਾ ਕਲਾਵ ਫੜਕੇ। ਸ਼ਾਹ ਬਹਿਰਾਮ ਤੇ
ਸ਼ਾਹ ਪਰੀਆਂ ਦਾ ਆਦਮੀਆਂ ਵਿਚ ਰਲ ਕੇ ਸ਼ਾਹ ਬਹਿਰਾਮ ਜਿਮੀਂ ਤੇ
ਸੁਟਣ ਦੁਸ਼ਮਣ ਨੂੰ ਵਲ ਵਲ ਕੇ ਜਿਉਂ ਜਿਉਂ ਹਮਲਾ ਕਰ ਕਰ ਮਾਰਨ
ਦੇਵ ਬਲਾਈ ਨਾਰ।ਰੁਖ ਪਹਾੜ ਜਿਮੀਂ ਦੇ ਡਰਦੇ ਕੰਬਣ ਲਗੇ ਸਾਰੇ।
ਫਜਰ ਵੇਲੇ ਸੀ ਪਈ ਲੜਾਈ ਜਾਂ ਦਿਨ ਦੂਜਾ ਚੜਿਆ ਮਾਰ ਲਿਆ