ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)


ਏਸ ਹੈਰਾਨੀ। ਦੇਵ ਸਫੈਦ ਦਿਤਾ ਸੀ ਜੇਹੜਾ ਉਸ ਸੁਰਮਾ ਸੁਲੇਮਾਨੀ ਉਸ ਸੁਰਮੇਂ ਥੀਂ ਲੈ ਸਲਾਈ ਇਕ ਉਸ ਅੱਖੀਂ ਪਾਈ ਦਿਸਣ ਲਗਾ ਸ਼ਹਿਰ ਸਬਜ ਤਾਂ ਮੌਲਾ ਆਸ ਪੁਜਾਈ ਡਿਠਾ ਸ਼ਹਿਰ ਸਬਜ ਜਾਂ ਓਸਨੇ ਲਗੀ ਬਹੁਤ ਹੈਰਾਨੀ। ਨਹੀਂ ਸੀ ਹੋਰ ਕੋਈ ਵਿਚ ਦੁਨੀਆਂ ਓਸ ਸ਼ਹਿਰ ਦਾ ਸਾਨੀ ਸੁਲੇਮਾਨ ਪੈਗੰਬਰ ਦੁਨੀਆਂ ਉਤੇ ਓਸ ਬਹਿਸਤ ਦਾ ਨਮੂਨਾ। ਆਪ ਬਣਾਇਆ ਸ਼ਹਿਰ ਅਜਾਇਬ ਹੈ ਬੇਮਿਸਾਲ ਬੈਚੂਨ ਓਸ ਸ਼ਹਿਰ ਵਿਚ ਵਸਨ ਸਭੇ ਹੁਸਨ ਸ਼ਿੰਗਾਰੀਆਂ ਪਰੀਆਂ ਸਿਰ ਤੋਂ ਪੈਰ ਤੋੜੀ ਉਹ ਰੌਸ਼ਨ ਰੂਪ ਹੁਸਨ ਦੀਆਂ ਪਰੀਆਂ ਸ਼ਾਹ ਬਹਿਰਾਮ ਰਿਹਾ ਦਿਨ ਸਾਰਾ ਫਿਰਦਾ ਵਿਚ ਸ਼ਹਿਰ ਦੇ ਕਰਦਾ ਢੂੰਡ ਹੁਸਨਬਾਨੋ ਦੀ ਅੰਦਰ ਹੋ ਹਰ ਘਰ ਦੇ ਉਸਨੂੰ ਸਭ ਕੁਝ ਨਡਰੀਂ ਆਵੇ ਚਾਨਣ ਵਿਚ ਹਨੇਰੇ। ਪਰ ਉਹ ਖਲੋਤਾ ਦਿਸੇ ਨਾਹੀ ਅਗੇ ਮੇਰੇ ਤੇਰੇ ਏਸ ਤਰਾਂ ਰਿਹਾ ਉਹ ਫਿਰਦਾ ਘਰ ਅਰ ਸਜੇ ਖਬੇ ਪਰ ਸੂਰਤ ਹੁਸਨਬਾਨੋ ਦੀ ਉਸਨੂੰ ਹਰਗਿਜ ਕਿਤੇ ਨਾ ਲਭ ਓੜਕ ਇਕ ਦਿਨ ਜਾ ਵੜਿਆ ਸੀ ਬਾਦਸ਼ਾਹੀ ਗਰਗ ਹੇਸਤ ਦਰਵਾਜੇ ਉਸ ਕਿਲ੍ਹੇ ਦੇ ਬਧੇ ਹੋਏ ਆਸੇ। ਖੁਲ੍ਹ ਗਏ ਦਰਵਾਜੇ ਸਭ ਜਾਂ ਉਸ ਆਸਾ ਲਾਇਆ ਲੰਘ ਗਿਆ ਉਹ ਸਭਨਾਂ ਵਿਚੋਂ ਹਰਗਿਜ ਨੇ ਜਰ ਨਾ ਆਇਆ ਸ਼ੋਰ ਪਿਆ ਵਿਚ ਦੇਵਾ ਪਰੀਆ ਇਹਕੀ ਕੁਦਰਤ ਹੋਈ ਆਪ ਖੁਲ੍ਹ ਗਏ ਦਰਵਾਜ਼ੇ ਨਜਰ ਨਾ ਆਯਾ ਕੋਈ। ਉਹ ਜਾਂ ਅੰਦਰ ਦਾਖਲ ਹੋਯਾ ਵਿਚ ਘਰਾਂ ਬਾਦਸ਼ਾਹੀ। ਅਗੇ ਉਸ ਘਰ ਡਿਠੋ ਸੂ ਬਾਗ ਵਡਾ ਬਾਦਸ਼ਾਹੀ। ਹੋਰ ਅਜਿਹਾ ਬਾਗ ਬਹਿਸਤੀ ਨਾ ਡਿਠਾ ਸੀ ਅਗੇ ਉਸ ਵਿਚ ਹੌਜ ਕੌਸਰ ਦੇ ਵਾਂਗ ਨਹਿਰ ਪਈ ਇਕ ਵਗੇ। ਉਪਰ ਨਹਿਰ ਦੇ ਸੀ ਇਕ ਤਖਤ ਜਵਾਹਰੀ ਜੁੜਿਆ। ਸ਼ਾਹ ਪਰੀਆਂ ਦਾ ਉਸ ਦੇ ਉਤੇ ਨਾਲ ਖੁਸ਼ੀ ਜਾ ਚੜ੍ਹਿਆ। ਪਿਛੋਂ ਉਥੇ ਫੇਰ ਆ ਬੈਦੀ ਸ਼ਾਹਪਰੀ ਇਕ ਰਾਣੀ। ਨਰਗਸ ਬਾਨੋ ਨਾ ਉਸ ਦਾਸੀ ਬੜੀ ਅਸੀਲ ਸੁਣਾਈ। ਸੂਰਤ ਸੀਰਤ ਹੁਸਨ ਬਾਨੋ ਦੀ ਚੰਨੋ ਦੂਣ ਸਵਾਈ। ਆਪ ਹੈਸੀ ਓਹ ਨਰਗ ਬਾਨੋ ਹੁਸਨਬਾਨੋ ਦੀ ਮਾਈ। ਤਖਤ ਉਤੇ ਔਰਤ ਖਾਂਵਦੇ ਜਾਂ ਰਲ ਬੈਠੇ ਦੋਵੇਂ ਨਰਗਸਬਾਨੋ ਨੂੰ ਨਹੀਂ ਨਸੀਹਤ ਕਰਦੀ ਰਾਤ ਦਿਨ ਵਿਚ ਬੰਦਖਾਨੇ