ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)


ਅਗੋਂ ਆ ਮਿਲਿਆ ਲੈ ਕੇ ਤੋਹਫੇ ਨਜ਼ਰਾਂ ਵਿਚ ਕੋਹਕਾਫ ਕਿਲਾ ਸੀ ਉਸਦਾ ਪਰਬਤ ਚੀਰ ਬਣਾਇਆ। ਉਸ ਜਗ੍ਹਾ ਵਿਚ ਸ਼ਾਹ ਬਹਿਰਾਮ ਦਾ ਚਾ ਉਸ ਤਖਤ ਲਹਾਇਆ। ਫਿਰ ਸਦਵਾ ਕੇ ਲਸ਼ਕਰ ਸਾਰਾ ਪੁਛਿਓ ਸੁਹਰ ਦੇਉ ਨੂੰ। ਸ਼ਹਿਰ ਸਬਜ ਦਾ ਦਸੋ ਕੋਈ ਹੈ ਮਾਲੂਮ ਕਿਸ ਨੂੰ ਕਸਮਾਂ ਕੀਤੀਆਂ ਸਾਰਿਆਂ ਦੋਵਾਂ ਸਾਨੂੰ ਖਬਰ ਨਾ ਕੋਈ ਮਾਲੂਮ ਸਬਜ ਨਾ ਸੁਣਿਆ ਅਜ ਤਕ ਉਮਰ ਜੋ ਐਡੀ ਹੋਈ ਸੁਰਖਾਸ ਦੇਵ ਜਾਂ ਸ਼ਾਹ ਬਹਿਰਾਮ ਨੂੰ ਰੋਂਦਾ ਗਮ ਥੀਂ ਡਿਠਾ। ਨਾਲ ਦਿਲਾਸੇ ਕਹਿੰਦਾ ਉਸ ਨੂੰ ਬੋਲ ਜਬਾਨੋਂ ਮਿਠਾ। ਹੁਣ ਤੂੰ ਰਖ ਤਸੱਲੀ ਦਿਲ ਵਿਚ ਨਾ ਰੋ ਮੇਰਿਆ ਯਾਰਾ। ਗੰਧਕ ਨਾਮ ਤੇਰਾ ਹੈ ਸਾਡਾ ਸਾਥੀ ਹੈ ਉਹ ਭਰਾ। ਮੈਂ ਭੇਜਾਂਗਾ ਉਸ ਵਲ ਤੈਨੂੰ ਨਾਲੇ ਖਤ ਲਿਖਾ ਕੇ। ਸ਼ਹਿਰ ਸਬਜ ਦੀ ਉਸ ਦੇ ਪਾਸੋਂ ਖਬਰ ਲਵੀਂ ਤੂੰ ਜਾ ਕੇ। ਏਹ ਗਲ ਕਹਿ ਕੇ ਹਬ ਦੇਵਾ ਦੇ ਲਿਖ ਦਿਤਾ ਪਰਵਾਨਾ। ਗੰਧਕ ਦੇ ਵਲ ਸ਼ਾਹ ਬਹਿਰਾਮ ਦੀ ਕੀਤਾ ਤਖਤ ਰਵਾਨਾ। ਜਾਂ ਫਿਰ ਰੁਖਸਤ ਕਰਨ ਲਗਾ ਸੀ ਸ਼ਾਹ ਬਹਿਰਾਮ ਹੈ ਜਾ ਕੇ ਨਾਲ ਮੁਹਬਤ ਸੌ ਸੁਗਾਤਾਂ ਦਿਤੀਆਂ ਕੋਲ ਬਹਾ ਕੇ। ਇਕ ਟੋਪੀ ਇਕ ਵਾਲ ਸਰੀਰੋਂ ਕਰਦਾ ਪੁਟ ਹਵਾਲੇ, ਏਹ ਦੋ ਚੀਜਾਂ ਜਿਥੇ ਹੋਵੇ ਰਖੀਂ ਆਪਣੇ ਨਾਲੇ, ਇਹ ਟੋਪੀ ਸੁਲੇਮਾਨੀ ਹੋਗੀ ਜਾਂ ਸਿਰ ਤੇ ਪਾਵੇਂ। ਅਸੀਂ ਦੇਖਦਿਆਂ ਈ ਓਥੇ ਤੂੰ ਗਾਇਬ ਹੋ ਜਾਵੇਂ, ਆਦਮ ਜਿੰਨ ਪਰੀ ਹੋ ਜਾਵਣ ਅੰਨ ਤੇਰੇ ਲਖ ਤੂੰ ਸਭਨਾਂ ਨੂੰ ਦੇਖ ਲਵੇਂਗਾ ਤੈਨੂੰ ਕੋਈ ਨਾ ਦੇਖੇ, ਏਹ ਲੈ ਵਾਲ ਜਦੋਂ ਕੋਈ ਤੈਨੂੰ ਪਵੇ ਮੁਸੀਬਤ ਭਾਰੀ, ਇਹਨੂੰ ਗਰਮ ਕਰੀਂ ਤੂੰ ਮੈਂ ਤਦ ਆਣ ਕਰਾਂਗਾ ਯਾਰੀ, ਏਹ ਦੋ ਚੀਜਾਂ ਲੈ ਸ਼ਾਹਜ਼ਾਦਾ ਹੁਣ ਕੋਹ ਕਾਫੋਂ ਚਲਿਆ, ਗੰਧਕ ਸੁਨਕੇ ਖਬਰਾਂ ਉਸ ਦੀਆਂ ਉਹ ਅਗੋਂ ਜਾਂ ਮਿਲਿਆ। ਸ਼ਰਾਬ ਕਬਾਬ ਰਬਾਬ ਤਮਾਸੇ ਜੋ ਗੰਧਕ ਥੀਂ ਸੀ ਸਹਿਆ। ਜੋ ਕੁਝ ਲਾਇਕ ਬਾਦਸ਼ਾਹ ਦੇ ਕਰ ਹਾਜਰ ਆ ਧਰਿਆ। ਸ਼ਾਹ ਬਹਿਰਾਮ ਕਿਹਾ ਪਰ ਮੈਨੂੰ ਹੋਰ ਨਹੀਂ ਕੁਝ ਸੁਝਦਾ ਸ਼ਹਿਰ ਸਬਜ ਦੀਆ ਖਬਰਾਂ ਉਚੋਂ ਬਲ ਬਲ ਅੰਦਰ ਬੁਝਦਾ। ਸਾਰੀ ਖਿਦਮਤ ਤੇ ਤਵਾਜਿਆ ਹੈ ਵਿਚ ਏਸੇ ਕੰਮ ਦੇਂ ਸ਼ਹਿਰ ਸਬਜ ਪਹੁੰਚਾਓ