ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)


ਪਈ ਉਡੀਕਾਂ ਵਾਟਾਂ। ਸਹਿਕਾ ਨਿਤ ਦੀਦਾਰ ਤੇਰੇ ਨੂੰ ਰੋ ਰੋ ਝਲੀਆਂ ਫਾਟਾਂ। ਯਾ ਤੂੰ ਦਿਲੋਂ ਭੁਲਾ ਬੈਠਾ ਹੈਂ ਮੇਹਰ ਮੁਹਬਤ ਮੇਰੀ। ਯਾ ਦਿਲ ਤਰਾ ਖੋਹ ਖੜਿਆ ਹੈ ਮੈਥੋਂ ਕਿਸੇ ਚੰਗੇਰੀ। ਮੈਂ ਹੁਣ ਇਹ ਵਿਛੋੜਾ ਤੇਰਾ ਕਿਚਰਕ ਤੌੜੀ ਜਾਲਾਂ। ਬੰਦੀ ਦੇ ਵਿਚ ਇਸਕ ਤੇਰੇ ਦਾ ਕੀਕਰ ਬੂਟਾ ਪਾਲਾਂ। ਬਦਲੇ ਇਸ਼ਕ ਤੇਰੇ ਦੇ ਮੈਨੂੰ ਮਿਲਿਆ ਬੰਦੀਖਾਨਾ। ਦਰਦ ਮੇਰੇ ਦੀ ਖਬਰ ਨਾ ਤੈਨੂੰ ਵਾਹ ਵਾਹ ਇਹ ਯਰਾਨਾ। ਇਤਨ ਸੁਖਨ ਕਲਾਮਾ ਕਰਕੇ ਹੁਸਨਬਾਨੋ ਮਤਵਾਲੀ। ਚਲੀ ਗਈ ਤੇ ਸ਼ਾਹ ਬਹਿਰਾਮ ਨੇ ਖਾਬੋਂ ਸੂਰਤ ਸੰਭਾਲੀ। ਜਾਂ ਉਸ ਖਾਬ ਖਿਆਲੋਂ ਅਖੀਂ ਉਸ ਦੀਆਂ ਉਘੜ ਗਈਆਂ। ਨਾ ਹੀ ਉਥੇ ਹੁਸਨਬਾਨੋ ਤੇ ਨਾ ਹੀ ਉਸ ਦੀਆਂ ਸਈਆਂ। ਦੇਖ ਚੁਫੇਰ ਉਚੀ ਰੋਂਦਾ ਕਰਕੇ ਗਿਰੀਆਂ ਜਾਰੀ। ਹਾਏ ਰਬਾ ਹੁਣ ਇਥੇ ਸੀ ਉਹ ਮੇਰੀ ਜਾਨ ਪਿਆਰੀ। ਹੋ ਬੇਤਾਬ ਪਿਆ ਡਿਗ ਧਰਤੀ ਰੋ ਰੋ ਮਾਰੇ ਚੀਕਾਂ। ਇਸ਼ਕ ਮਜਾਜੀ ਦੀ ਇਹ ਬਾਜੀ ਗਿਣ ਗਿਣ ਲਾਵੇ ਲੀਕਾਂ। ਦੇਵ ਸਫੈਦ ਡਿਠਾ ਜਾਂ ਉਸਨੂੰ ਰੋਂਦਾ ਪਿਆ ਏ ਹਾਸਾ ਹਥੀਂ ਪਕੜ ਬਹਾਵੇ ਉਸਨੂੰ ਕਰਕੇ ਬਹੁਤ ਦਿਲਾਸਾ। ਦੇਵਾਂ ਨੂੰ ਸਦ ਪੁਛਦਾ ਕਰਕੇ ਲਸ਼ਕਰ ਸਭ ਇਕੱਠ ਸ਼ਹਿਰ ਸਬਜ ਦਾ ਦਸੋ ਯਾਰੋ ਜਿਸ ਕਿਸੇ ਸੁਣਿਆ ਡਿਠਾ। ਅਰਜ ਕੀਤੀ ਸਭ ਦੇਵਾ ਰਲ ਮਿਲ ਕਸਮ ਅਸਾਂ ਨੂੰ ਸ਼ਾਹਾ। ਹੁਣ ਤਕ ਉਸ ਸ਼ਹਿਰ ਦਾ ਕਿਧਰੋਂ ਨਾਮ ਨਾ ਸੁਣਿਆ ਆਹਾ। ਦੇਵ ਸਫੈਦ ਡਿਠਾ ਜਾਂ ਸਾਥੀ ਹੋਈ ਗਲ ਅਵਲੀ। ਸ਼ਹਿਰ ਸਬਜ ਦੀ ਗਲ ਅਸਾਂ ਨੂੰ ਹਰਗਿਜ ਮੂਲ ਨਾ ਦਸੀਂ। ਸੁਰ ਖਾਸ ਭਰਾ ਜੋ ਉਸ ਦਾ ਆਹਾ ਵਿਚ ਕੋਹਕਾਫ ਟਕਾਨਾ। ਉਸਦੀ ਵਲ ਰਵਾਨਾ ਕਰਦਾ ਲਿਖ ਕੇ ਇਹ ਪਰਵਾਨਾ। ਲਿਖ ਪਰਵਾਨਾਂ ਦੇਵਾਂ ਦੇ ਹਥ ਚਾ ਉਸ ਨੇ ਪਕੜਾਇਆ ਸ਼ਾਹ ਬਹਿਰਾਮ ਸ਼ਤਾਬੀ ਉਸਨੇ ਉਪਰ ਤਖਤ ਬਹਾਇਆ। ਦੇਵਾਂ ਤਖਤ ਸਿਰੇ ਤੇ ਚਾਇਆ ਉਡੇ ਵਿਚ ਹਵਾਏ। ਨਾਲ ਸ਼ਤਾਬੀ ਸ਼ਾਹ ਬਹਿਰਾਮ ਫਿਰ ਕੋਹਕਾਫ ਲਿਆਏ ਕੋਹਕਾਫ ਪਹਾੜ ਦੋਵਾਂ ਦਾ ਵਾਸਾ ਡਿਠਿਆਂ ਹੋਬਤ ਆਵੇ। ਹੈ ਉਹ ਜਦ ਜਿਮੀਂ ਦੇ ਉਪਰ ਆਦਮ ਜਾਤ ਨਾ ਜਾਵੇਂ ਜਾਂ ਕੋਹਕਾਫ ਗਿਆ ਸ਼ਾਹਜ਼ਾਦਾ ਅਗੇ ਗਈਆਂ ਖਬਰਾਂ। ਸੁਣ ਸੁਰਖਾਬ