ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਮਕਾਨੀ। ਹੁਸਨਬਾਨੋ ਦੇ ਨਾਲ ਸੀ ਕਰਦਾ ਖੁਸ਼ੀਆਂ ਦਿਲ ਬਰਜਾਨੀ। ਬਾਗਾਂ ਦੇ ਵਿਚ ਰੰਗ ਮਹੱਲਾਂ ਫਿਰਦਾ ਓਨ ਹੀ ਜਾਈਂ ਸੁਸਨ ਬਾਨੋ ਸੀ ਉਠਦੀ ਬਹਿੰਦੀ ਜੇਹੜੀ ਜੇਹੜੀ ਥਾਈਂ ਸ਼ੌਕ ਦੀਦਾਰ ਤੇਹੇ ਦੇ ਕਾਰਨ ਮੈਂ ਭੁਲਾ ਹਾਂ ਰਾਹੀ। ਛਡ ਦਿਤਾ ਘਰ ਬਾਰ ਵਤਨ ਮੈਂ ਛਡ ਦਿਤੀ ਬਾਦਸ਼ਹੀ ਤੂੰ ਹੁਣ ਤਾਂ ਵਤਨ ਘਰ ਆਪਣੇ ਬੈਠੀ ਖੁਸ਼ੀਆਂ ਮਾਨੇ। ਮੈਂ ਪਰਦੇਸੀ ਤਲਬ ਤੇਰੀ ਵਿਚ ਫਿਹਦਾ ਦੇਸ ਬਿਗਾਨੇ ਪਹਿਲੇ ਘਾਇਲ ਕਰਨ ਆਸ਼ਕ ਨੂੰ ਕਰਕੇ ਨਜਰ ਮਿਹਰ ਦੀ। ਫਿਰ ਮੁੜ ਜਾਵਨ ਘਾਇਲ ਕਰਕੇ ਲਾਕੇ ਸਾਂਗ ਹਿਜਰ ਦੀ। ਏਸੇ ਤਰ੍ਹਾਂ ਰਹੇ ਦਿਨ ਰਾਤੀਂ ਫਿਰਦਾ ਵਿਚ ਚਮਨ ਦੇ। ਰੋ ਰੋ ਉਹਨਾਂ ਖਿਆਲਾਂ ਅੰਦਰ ਕਰ ਕਰ ਵੈਣ ਸਜਨ ਦੇ। ਦੇਵ ਸਫੈਦ ਰਹੇ ਵਿਚ ਖਿਦਜਤ ਹਰ ਦਿਨ ਤੇ ਹਰ ਰਾਤੀ। ਪਰੀਆਂ ਦੂਰ ਹੋਣ ਉਹ ਖੜੀਆਂ ਜਿਤ ਵਲ ਕਰਨ ਜਮਾਤੀ ਸ਼ਰਾਬ ਕਬਾਬ ਤਮਾਸ ਹਾਜ਼ਰ ਸਭ ਕੁਛ ਉਸ ਦੇ ਲਗੇ। ਪਰ ਬਾਝ ਪਿਆਰੇ ਦਿਲਬਰ ਉਸਨੂੰ ਹਛਾ ਕੁਝ ਨਾ ਲੱਗੇ। ਖਬਰ ਹੁਸਨ ਬਾਨੋਦੀ ਉਸਨੂੰ ਹੁਣ ਤੂੰ ਆਖ ਸੁਣਾਈ ਇਮਾਮ ਬਖਸ਼ ਤੂੰ ਸ਼ਾਹ ਬਹਿਰਾਮ ਦੀ ਮੁੜਕੇ ਗਲ ਸੁਣਾਈਂ।

ਹੁਸਨਬਾਨੋ ਦੇ ਸ਼ਹਿਰ ਸਬਜ ਵਿਚ ਪਹੁੰਚ ਕੇ ਆਪਣੇ ਮਾਂ ਪਿਉ ਨਾਲ ਗਲਬਾਤ ਕਰਨੀ

ਜਿਸ ਸ਼ਹਿਰ ਫਰਸ ਦੇ ਵਿਚ ਗਈ ਸੁਨੇਹੇ ਦੇਕੇ। ਸ਼ਹਿਰ ਸਬਜ ਸੁਲੇਨਾਨ ਨਬੀ ਦਾ ਜਾ ਪਹੁੰਚੀ ਉਹ ਪੇਕੇ। ਮਾਂ ਪਿਓ ਦੇਖ ਹੋਏ ਦਿਲ ਰਾਜ ਲਾ ਗਲ ਉਸਨੂੰ ਸੁੰਨੋਂ ਰੋ ਰੋ ਮਿਲਿਆ ਕਲ ਕਬੀਲਾ ਭੈਣ ਭਰਾ ਵਿਛੰਨ। ਹੁਸਨਬਾਨੋ ਵਿਚ ਸਈਆਂ ਰਲ ਮਿਲ ਜ਼ਾਹਰ ਖੇਡੇ ਹਸੇ। ਪਰ ਮੁਹਬਤ ਸ਼ਾਹ ਬਹਿਰਾਮ ਦੀ ਦਿਲ ਉਹਦੇ ਵਿਚ ਵਸੇਜਾ ਕਿਤਨੀ ਮੁਦਤ ਬੀਤੀ ਏਵੇਂ ਮਾਂ ਪਿਓ ਦੇ ਦਿਲ ਆਈ ਦੇਖ ਕਿਤੇ ਵਲ ਹੁਸਨ ਬਾਨੋ ਦੀ ਚਾ ਕਰੀਂਦੀ ਕੁੜਮਾਈ। ਇਕ ਗਲ ਸੁਣ ਕੇ ਰਾਤ ਪਤੀ ਤੇ ਪਾਸ਼ੇ ਮਾਉਂ ਜੇ ਬਹਿੰਦੀ। ਬੈਠ ਇਕੱਲੀ ਹਾਲ ਹਕੀਕਤ ਉਸ ਦੇ ਅਗੇ ਕਹਿੰਦੀ। ਆਦਮੀਆਂ ਦੀ ਕੰਮ ਵਿਚੋਂ ਉਹ ਸੁੰਦਰ ਸਾਹਜਾਦਾ, ਨਾਮ ਬਹਿਰਾਮ ਅਕਲ ਦਾ ਜੌਹਰ ਸਾਥੀ ਹੁਸਨ ਜਿਆਦਾ। ਜੇਕਰ ਮੇਰੇ ਵਿਆਹ ਕਰਨ ਦੀ ਕਿਧਰੇ ਮਰਜੀ ਚਾਹੋ। ਰਾਜੀ ਨਾਲ ਖੁਸ਼ੀ ਦੇ ਮੈਨੂੰ ਉਸਦੇ ਨਾਲ ਵਿਆਹੋ