ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)


ਨਾਲੇ ਜੇਵਰ ਕਰਦੇ ਪਵਾਂ ਹਜੂਰ ਸ਼ਹਿਨਸ਼ਾਹ ਦੇ ਵਿਚ ਮੈਂ ਮਨਜ਼ੂਰ ਨਜਰ ਦੇ। ਇਹ ਸੰਦੂਕ ਅਸਾਡਾ ਆਹਾ ਕੁਫਲ ਲੋਹ ਦਾ ਜੜਿਆ। ਇਸ ਵਿਚ ਜਾਮਾਂ ਰਖਤ ਮੇਰੇ ਦਾ ਖਾਵੰਦ ਮੇਰੇ ਧਰਿਆ। ਕੁੰਜੀ ਇਸਦੀ ਹੈ ਹਥ ਉਸਦੇ ਓਹ ਖੁਸ਼ੀਦਾ ਧਰਿਆ। ਏਹ ਗਲ ਸੁਣਕੇ ਉਠ ਸਿਪਾਹੀਆਂ ਪਥਰ ਫੜਕੇ ਭਾਰਾ। ਤੋੜ ਕੁਫਲ ਸੰਦੂਕ ਕੀਤੇ ਨੇ ਪਲ ਵਿਚ ਪਾਰਾ ਪਾਰਾ। ਏਹ ਲੈ ਪਹਿਣ ਪੁਸ਼ਾਕ ਸ਼ਤਾਬੀ ਹੁਸਨਬਾਨੋ ਨੂੰ ਕਹਿੰਦੇ। ਆਪ ਸਭੇ ਦਰਵਾਜੇ ਵਿਚੋਂ ਨਿਕਲ ਯਿਛਾਹਾ ਬਹਿੰਦੇ। ਅਸਲੀ ਰਖਤ ਹੁਸਨਬਾਨੋ ਨੇ ਪਹਿਨਿਆਂ ਪਰੀਆਂ ਵਾਲਾ। ਸ਼ਕਲ ਕਬੂਤਰ ਦੀ ਹੋ ਚਲੀ ਜਿਉਂ ਪਰੀਆਂ ਦਾ ਚਾਲਾਂ ਮਾਰ ਉਡਾਰੀ ਵਿਚੋਂ ਬਾਰੀ ਬਹਿ ਕੇ ਮਹਿਲ ਮੁਨਾਰੇ। ਨਾਲ ਵਜੀਰ ਕਰੇ ਦੋ ਗਲਾਂ ਸੁਣਦੇ ਸ਼ਹਿਰੀ ਸਾਰੇ। ਸੁਣ ਤੂੰ ਨਿਮਕ ਹਰਾਮ ਵਜੀਰਾ ਏਹ ਸੁਣਦੇ ਸਭ ਬੰਦੇ। ਹੁਣ ਅਜੇ ਏਥੇ ਆਣ ਲਗੇ ਨੇ ਸ਼ਾਹ ਬਹਿਰਾਮੀ ਝੰਡੇ ਆ ਗਿਆ ਬਹਿਰਾਮ ਤੁਸਾਂ ਵਲ ਸ਼ੇਰ ਬਹਾਦਰ ਗਜਦਾ। ਹੁਣ ਤੂੰ ਜਾਣ ਤੇਰੇ ਸਿਰ ਉਤੇ ਮੌਤ ਨਗਾਰਾ ਵਜਦਾ। ਮੈਂ ਵੀ ਗੋਲੀ ਸ਼ਾਹ ਬਹਿਰਾਮ ਦੀ ਹਾਂ ਮਨਜ਼ੂਰ ਨਜਰ ਤੇ। ਆਪ ਬਹਾਲ ਗਿਆ ਸੀ ਮੈਨੂੰ ਅੰਦਰ ਦੇਸ ਘਰ ਦੇ। ਮੈਂ ਤਾਂ ਅਜ ਬਦਜਾਤ ਵਜੀਰ ਤੇਰੀ ਜਾਤ ਪਰਖੀ। ਤੇਰੇ ਪਾਸੋਂ ਨਿਮਕ ਹਰਾਮੀ ਸ਼ਰਮ ਮੇਰੀ ਰਬ ਰਖੀ। ਹੁਣ ਭੀ ਪਹੁੰਚ ਲਗੇ ਜੇ ਤੇਰੀ ਫੜ ਲੈ ਮੈਨੂੰ ਆ ਕੇ। ਮੈਂ ਹੁਣ ਉਡ ਚਲੀ ਹਾਂ ਵੇਖਾ ਖਾਕ ਤੇਰੇ ਸਿਰ ਪਾ ਕੇ। ਇਹ ਗਲ ਕਹਿ ਕੇ ਉਡ ਚਲੀ ਉਹ ਨਾਲ ਬੁਲੰਦ ਉਡਾਰੀ। ਉਹ ਸਰਵਾਨੇ ਤਾਈਂ ਕਹਿੰਦੀ ਏਹ ਗਲ ਜਾਂਦੀ ਵਾਰੀ। ਮੈਨੂੰ ਆਣ ਹੋਈ ਦਿਲ ਵਿਚ ਗਾਲਬ ਹੁਬ ਵਤਨ ਦੀ। ਸ਼ੌਂਕ ਪਿਆ ਮਾਂ ਬਾਪ ਮਿਲਣ ਦਾ ਏਹ ਹੈ ਖਾਹਸ਼ ਮਨ ਦੀ। ਸ਼ਹਿਰ ਸਬਜ ਸੁਲੇਮਾਨ ਨਬੀਦਾ ਓਹ ਹੈ ਵਤਨ ਅਸਾਡਾ। ਓਥੇ ਪਹੁੰਚ ਨਾ ਸਕੇ ਕੋਈ ਉਹ ਹੈ ਦੂਰ ਦੁਰਾਡਾਂ। ਖਾਵੰਦ ਮੇਰੇ ਨੂੰ ਹਥ ਬੰਨ੍ਹ ਕੇ ਮੇਰੀ ਤਰਫੋਂ ਕਹਿਣਾ। ਏਸ ਗੁਲਾਮ ਕਮੀਨੀ ਉਤੇ ਹਰਦਮ ਰਾਜੀ ਰਹਿਣਾ। ਸਕਾ ਸ਼ੌਂਕ ਮੁਹੱਬਤ ਮੇਰੀ ਜੇਕਰ ਹੈ ਕੁਝ ਤੈਨੂੰ ਜਿਤ ਕਿਤ ਹੀਲ ਸ਼ਹਿਰ ਸਬਜ ਵਿਚ ਆਣ ਮਿਲੀਂ ਤੂੰ ਮੈਨੂੰ ਜੇ ਆ ਮਿਲਿਓਂ ਮੈਨੂੰ ਮੁੜ ਕੇ ਹੋਇਓਂ ਤਾਂ ਮਰਦਾਨਾਂ। ਨਹੀਂ ਤਾਂ