ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਕਹਾਰੀ। ਜੇ ਮੈਂ ਜਾਣਾ ਇਹ ਮੁਸੀਬਤ ਮੈਨੂੰ ਹੈ ਪੈ ਜਾਂਦੀ ਹੈ। ਅਜ ਦਿਹੜੇ ਏਸ ਚਮਨ ਵਿਚ ਹਰਗਿਜ ਕਦਮ ਨਾ ਪਾਂਦੀ। ਅੰਬਰ ਨਹੀਂ ਅਜ ਕੇਹੜਾ ਆਕੇ ਚਮਨ ਏਸ ਵਿਚ ਵੜਿਆ। ਕਿਸ ਵੇਲੇ ਉਸ ਜਾਲਮ ਮੇਰਾ ਰਖਤ ਚੁਰਾਕੇ ਖੜਿਆ। ਤੁਸੀਂ ਸਈਆਂ ਸਭ ਰਲ ਰਲ ਬੈਠੋ ਦਸੋ ਵਤਨ ਘਰ ਜਾ ਕੇ ਮੈਂ ਹੁਣ ਰਹੀ ਇਕੱਲੀ ਏਥੇ ਆਪਣਾ ਰਖਤ ਲੁਟਾ ਕੇ। ਕਿਆ ਜਾਣਾ ਕਿਆ ਲਿਖਿਆ ਮੈਨੂੰ ਕਿਸੇ ਫਾਹੀ ਮੈਂ ਫਾਥੀ। ਜੂਹ ਬਗਾਨੀ ਵਤਨ ਬੇਗਾਨਾ ਨਾ ਕੋਈ ਸੰਗ ਨਾ ਸਾਥੀ। ਤੁਸੀਂ ਵਿਦਾ ਹੋ ਜਾਓ ਮੈਥੋਂ ਆਪੋ ਆਪਣੇ ਖਾਨ। ਮੇਰੇ ਹੁਣ ਬਾਜੂ ਪਰ ਭੰਨੇ ਰਹਿ ਗਈ ਦੇਹ ਬਿਗਾਨੇ।

ਪਰੀਆਂ ਦਾ ਹੁਸਨਬਾਨੋ ਨੂੰ ਛਡ ਜਾਣਾ ਤੇ ਹੁਸਨਬਾਨੋ ਦਾ ਸ਼ਾਹਜ਼ਾਦੇ ਤੇ ਆਸ਼ਕ ਹੋਣਾ

ਓੜਕ ਖਾਹਸ਼ ਰਬ ਡਾਢੇ ਦਾ ਪਿਆ ਵਿਛੋੜਾ ਸਈਆਂ। ਹੋਲਾ ਚਾਰ ਹੁਸਨ ਬਾਨੋ ਥੀ ਸਭ ਵਿਦਾ ਹੋ ਗਈਆਂ ਰੋ ਰੋ ਹੁਸਨ ਬਾਨੋ ਸੀ ਕਹਿੰਦੀ ਬਾਗੇ ਵਿਚ ਅਕੇਲੀ। ਯਾਰਬ ਤੇਰੇ ਬਾਝੋਂ ਮੇਰਾ ਹੋਰ ਨਾ ਕੋਈ ਬੇਲੀ ਉਹ ਹੁਣ ਰੋ ਰੋ ਦਿਲ ਦੇ ਅੰਦਰ ਕਰਦੀ ਸੀ ਇਹ ਝੇੜੇ ਛੁਪਿਆ ਹੋਇਆ ਸ਼ਾਹਜਾਦਾ ਸੀ ਆਨ ਖਲੋਤਾ ਨੇੜੇ। ਅਰਜ ਕਰ ਸ਼ਾਹਜਾਦੇ ਅਗੇ ਕਰ ਕਰ ਗਿਰੀਆ ਜਾਰੀ। ਮੈਂ ਪ੍ਰਦੇਸਨ ਰਾਹ ਮੁਸਾਫਰ ਆਜਜ ਬਹੁਤ ਵਿਚਾਰੀ। ਦੇ ਛਡ ਖਰਤ ਮੇਰਾ ਹੁਣ ਮੈਨੂੰ ਕਰਕੇ ਖੈਰ ਖੁਦਾ ਦਾ ਨਾਮ ਅਲਾਏ ਏਸ ਬੰਦੀ ਨੂੰ ਬੰਦੀਓਂ ਕਰੀ ਆ ਜਾਂਦਾ। ਜੇ ਪ੍ਰਦੇਸੀ ਹੋਏ ਮੁਸਾਫਰ ਵਿਛੜਿਆ ਘਰ ਬਾਰੋਂ। ਉਸਤੇ ਬਹੁਤ ਅਹਿਸਾਨ ਮੁਰਵਤ ਕਰੀਏ ਰਬ ਦੇ ਪਾਰੋਂ। ਕਹਿਆ ਸ਼ਾਹਜ਼ਾਦੇ ਸੁਣ ਐ ਦਿਲਬਰ ਮੇਂ ਭੀ ਹਾਂ ਪਰਦੇਸੀ ਖਬਰ ਨਹੀਂ ਹੁਣ ਵਿਛੜਿਆਂ ਨੂੰ ਮੁੜ ਰਬ ਕਦੋਂ ਮਿਲੇਸੀ। ਆਦਮੀ ਆਂਦਾ ਦੇਸ਼ ਜੇਕ ਹਿੰਦੇ ਓਹ ਹੈ ਵਤਨ ਹਮੀਂ ਦਾ। ਕਈ ਹਜਾਰ ਕੋਹਾਂ ਦਾ ਪੈਂਡਾ ਏਥੋਂ ਦੂਰ ਸੁਣੀਂਦਾ। ਫਾਰਸ ਸ਼ਹਿਰ ਵਲਾਇਤ ਮੇਰੀ ਜਿਤਨੀ ਗਿਰਦ ਨਿਵਾਹੀ ਉਹ ਜਿਮੀਂ ਮੇਰੀ ਵਿਚ ਆਹੀ ਤਖਤ ਹਕੂਮਤ ਸ਼ਾਹੀ। ਜੋ ਤਕਦੀਰ ਇਲਾਹੀ ਲਿਖੀ ਆਣ ਮੇਰੇ ਸਿਰ ਵਰਤੀ ਦੇਵ ਸਫ਼ੈਦ ਲਿਆਯਾ ਫੜਕੇ ਏਸ ਦੇਵਾਂ ਦੀ ਧਰਤੀ। ਕਿਥੇ ਰਾਜ ਮੇਰਾ ਹੁਣ ਕਿਥੈ ਫੌਜਾਂ ਮੁਲਕ ਖਜਾਨਾ ਤਖਤੋਂ ਵਕਤਪਾਯਾ ਰਬ ਮੈਨੂੰ ਸੁਟਿਆ ਦੇਸ ਬਿਗਾਨੋ। ਆਯਾ