ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

ਪਿਆਗਲ ਅੰਦਰ ਪਰੇਮ ਪਿਆਲਾ ਪੀਕੇ ਮਰਨੇ ਦੇ ਵਿਚ ਰਹੀਨਾ ਬਾਕੀ ਮਲਕੁਲ ਮੌਤ ਉਡੀਕੇ। ਭਵਾਂ ਹੁਸਨ ਬਾਨੋ ਦੀਆਂ ਵਿਚੋਂ ਤੀਰ ਨੈਣਾਂ ਦੇ ਛੁਟੇ। ਤੜਫ ਪਿਆ ਉਹ ਘਾਇਲ ਹੋ ਕੇ ਵਾਂਗ ਜਾਨਵਰ ਕੁਠੇ। ਇਕਦੋ ਗੜੀਆਂ ਓਸੇ ਗਮ ਵਿਚ ਜਾਂ ਉਹ ਪਿਆ ਰਿਹਾ ਸੀ ਇਸ਼ਕ ਹੁਸਨ ਬਾਨੋ ਦਾ ਓਹਦੇ ਲੂੰ ਲੂੰਧਮ ਗਿਆ ਸੀ ਸ਼ਾਇਦ ਪਿਛੋਂ ਮੁੜ ਫਿਰ ਉਸਨੂੰ ਹੋਸ਼ ਆਈ ਉਠ ਬਹਿੰਦਾਨਜਰ ਹੁਸਨ ਬਾਨੋ ਵਲ ਕਰਕੇ ਇਹ ਹੈ ਜੀ ਵਿਚ ਕਹਿੰਦਾ। ਜੇ ਹੁਣ ਚਲੀ ਗਈ ਛਡ ਮੈਨੂੰ ਇਹ ਮਸ਼ੂਕ ਪਿਆਰੀ । ਨਿਕਲ ਵਜੁਦੋਂ ਹੋਗੀ ਮੁਸਾਫਰ ਮੇਰੀ ਜਾਨ ਪਿਆਰੀ । ਛਪ ਗਿਆਜੋ ਇਹ ਹੁਣ ਮੈਥੋ ਸੋਹਣਾ ਚੰਦ ਨੂਰਾਨੀ। ਕਤਲ ਹੋਵੇਗੀ ਉਸੇ ਵੇਲੇ ਇਹ ਮੇਰੀ ਜ਼ਿੰਦਗਾਨੀ। ਪਰ ਇਹ ਗਲ ਉਸਨੇ ਸੁਣੀ ਸੀ ਲੋਕਾਂ ਕੋਲੋਂ ਅਗੇ। ਜਿਸ ਬੰਦੇ ਨੂੰ ਰਖਤ ਪਰੀ ਦਾ ਜੇ ਸਾਇਤ ਹਥ ਲਗੇ। ਉਹ ਪਰੀ ਵਿਚ ਕਾਬੂ ਆਵੇ ਓਸ ਬੰਦੇ ਦੋ ਹਥੀਂ। ਭਾਵੇਂ ਘਰ ਲੈ ਜਾਵੇ ਉਸ ਨੂੰ ਲਾ ਕੇ ਗਲੀਂ ਕਥੀਂ। ਇਹ ਗਲ ਕਰਕੇ ਚੋਰੀਂ ੨ ਹੋਜ ਕਨਾਰੇ ਜਾਕੇ। ਰਖਤ ਹੁਸਨ ਬਾਨੋ ਦਾ ਲੈ ਕੋ ਬੈਠਾ ਛਿਪ ਛਪਾਕੇ ਇਹ ਹੁਣ ਰਖਤ ਛਪਾਕੇ ਬੈਠਾ ਨੇੜ ਹੋਜ ਕਿਨਾਰੇ ਆਪਸ ਵਿਚ ਕਰਨ ਹੁਨ ਗਲਾਂ ਹਸ ਹਸ ਪਰੀਆਂ ਚਾਰੇ ਸੁਣਿਆ ਹੈ ਇਕ ਆਦਮੀ ਆਂਥੀਂ ਦੇਵ ਸਫੈਦਤੁਫਾਨੀ, ਫੜ ਲੈ ਆਇਆ ਹੈ ਸ਼ਾਹਜਾਦਾਸੂਰਤਦਾਲਾਸਾਨੀ। ਸੁਣ ਕੇ ਹੁਸਨ ਬਾਨ ਨੇ ਕਿਹਾ ਇਹ ਖਿਆਲ ਨਾ ਕਰੀਏ ਮਤ ਕੋਈ ਪਏ ਕਜੀਆ ਸਾਨੂੰ ਉਸਦੀ ਗਲ ਨਾ ਕਰੀਓ। ਫਿਰ ਨਾਲ ਸ਼ਤਾਬੀ ਨਿਕਲ ਆਈਆਂ ਬਹਾਰ ਓਥੋਂ ਨਹਾਕੇ। ਆਪੋ ਆਪਣੀਆਂ ਪੁਸ਼ਾਕਾਂ ਹਰ ਇਕ ਲਿਆਵਣ ਜਾਕੇ । ਪੈਹਨ ਪੁਸ਼ਾਕਾਂ ਕਬੂਤਰ ਬਣ ਕੇ ਬੈਠ ਗਈਆਂ ਉਹ ਸਨੇ। ਰਖਤ ਹੁਸਨ ਬਾਨੋ ਦਾ ਓਥੇ ਢੂਡ ਰਹੀਆਂ ਨਾ ਲਵੇ ਹੋ ਹੈਰਾਨ ਖਲੋਤੀਆਂ ਸਭੇ ਹਰੇ ਵਲੋਂ ਕਰਨ ਨਿਗਾਹੀਂ। ਰਖਤ ਕਿਤੇ ਵਲ ਲਭਦਾ ਨਾਹੀਂ ਰੋ ਰੋ ਮਾਰਨ ਧਾਹੀਂ। ਰੋ ਰੋ ਕਹਿਣ ਹੁਸਨ ਬਾਨੋ ਨੂੰ ਵਸ ਨਹੀਂ ਕੁਝ ਸਾਡੇ। ਇਹ ਤਕਦੀਰ ਤਰੀ ਤੇ ਨਾ ਗਲ ਕੀਤੀ ਹੈ ਰਬ ਡਾਢੇ। ਕਹੇ ਹੁਸਨ ਬਾਨੋ ਪਰੀਆਂ ਨੂੰ ਕਰਕੇ ਗਿਰੀਆ ਜਾਰੀ। ਵਰਤ ਗਿਆ ਸਿਰ ਮੇਰੇ ਉਤੇ ਇਹ ਕੋਈ ਕਹਿਰ