ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਆਸ ਨਹੀਂ ਸੀ ਕਿ ਚੰਚਲਾ ਏਨੀ ਮੁੰਹ ਜ਼ੋਰ ਹੋ ਜਾਵੇਗੀ । ਉਹ ਅਖਬਾਰ ਰਖ ਕੇ ਸੋਚੀਂ ਪੈ ਗਿਆ ।

ਏਸੇ ਵੇਲੇ ਸਮਾਜ ਸੁਧਾਰਕ ਦਲ ਦੇ ਇਕ ਹੋਰ ਸਜਣ ਆ ਪੁਜੇ । ਉਨਾਂ ਨੇ ਕਿਹਾ-ਮਿ: ਦਾਸ ਵਧਾਇਓਂ ! ਪਰ ਯਾਰ ਤੁਸੀਂ ਸਾਨੂੰ ਪਤਾ ਤਕ ਨਾ ਦਿਤਾ । ਇਹ ਵਿਆਹ ਤਾਂ ਏਨੀ ਧੂਮ ਧਾਮ ਨਾਲ ਹੋਣਾ ਸੀ ਕਿ ਲਾਇਲ ਪੁਰ ਦੇ ਜੀਅ ਜੀਅ ਨੂੰ ਪਤਾ ਲਗ ਜਾਂਦਾ।'

ਮਿ: ਦਾਸ ਹਰਾਨ ਸੀ। ਉਹ ਇਹ ਨਹੀਂ ਸੀ ਕਹਿ ਸਕਦਾ ਕਿ ਵਿਆਹ ਉਸ ਦੀ ਮਰਜ਼ੀ ਤੋਂ ਬਿਨਾਂ ਹੀ ਹੋ ਗਿਆ ਹੈ, ਕਿਉਂਕਿ ਇਕ ਤਾਂ ਉਸ ਦੀ ਕੁੜੀ ਬਦਨਾਮ ਹੁੰਦੀ ਸੀ । ਦੂਸਰਾ ਲੋਕੀਂ ਹੱਸਦੇ ਕਿ ਸਮਾਜ ਸੁਧਾਰ ਦੇ ਪ੍ਰਧਾਨ ਹੋ ਕੇ ਖਦ ਪਿਛੇ ਹਟਦੇ ਹਨ । ਅਖੀਰ ਉਸ ਨੇ ਇਹੋ ਕਿਹਾ ਯਾਰ ਮੇਰੀ ਤਬੀਅਤ ਕੁਝ ਠੀਕ ਨਹੀਂ ਸੀ।'

ਆਉਣ ਵਾਲੇ ਨੇ ਕਿਹਾ-“ਤਾਂ ਫੇਰ ਇਸ ਕੰਮ ਨੂੰ ਕੁਝ ਦਿਨਾਂ ਲਈ ਰੋਕ ਲੈਂਦੇ ।'

ਮਿ: ਦਾਸ ਬੋਲੇ-“ਨਹੀਂ, ਦੋਹਾਂ ਦੀ ਮਰਜ਼ੀ ਸੀ । ਮੈਂ ਨਹੀਂ ਗਿਆ ਤਾਂ ਕੀ ਵਿਗੜ ਗਿਆ ?

ਦਸ ਵਜਦਿਆਂ ਨੂੰ ਬਹੁਤ ਸਾਰੇ ਬੰਦੇ ਮਿ: ਦਾਸ ਨੂੰ ਵਧਾਈਆਂ ਦੇਣ ਲਈ ਆ ਪੁਜੇ । ਚੰਚਲਾ ਸਵੇਰ ਦੀ ਸੈਰ ਗਈ ਹੀ ਨਾ ਮੁੜੀ। ਮਿ: ਦਾਸ ਅੰਦਰੇ ਅਦਰ ਵਿਸ ਘੋਲ ਰਹੇ ਸਨ, ਉਨ੍ਹਾਂ ਨੇ ਮਿਸਿਜ਼ ਵਾਦਨ ਦੇ ਮਕਾਨ ਤੇ ਬੰਦਾ ਭੇਜਿਆ । ਚੰਚਲਾ ਉਥੇ ਹੀ ਸੀ।

ਹੁਣ ਮਿ: ਦਾਸ ਆਪ ਉਠ ਕੇ ਮਿਸਿਜ਼ ਵਾਦਨ ਦੇ ਮਕਾਨ ਤੇ ਗਏ । ਉਸ ਸਮੇਂ ਚੰਚਲਾ ਤੇ ਮਿਸਿਜ਼ ਵਾਦਨ ਦੋਵੇਂ ਹੀਂ ਕੁਝ ਗੱਲਾਂ ਕਰ ਰਹੀਆਂ ਸਨ। ਮਿ: ਦਾਸ ਨੂੰ ਵੇਖਦਿਆਂ ਹੀ ਦੋਵੇਂ ਉਠ ਖਲੋਤੀਆਂ। ਮਿਸਿਜ਼ ਵਾਦਨ ਨੇ ਕਿਹਾ-'ਵਧਾਈ ਜੇ । ਠੀਕ ਹੈ ਪਈ ਤੁਹਾਡੀ ਮਰਜ਼ੀ ਦੇ ਵਿਰੁਧ

-੬੫-