ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਰਹੀ ਸੀ । ਇਸ ਵੇਲੇ ਇਸ ਦਾ ਆਉਣਾ ਮੇਰੇ ਸ਼ੱਕ ਨੂੰ ਹੋਰ ਵੀ ਪੱਕਾ ਕਰਦਾ ਹੈ ।
ਸੇਵਾ ਸਿੰਘ ਨੇ ਪੁਛਿਆ-ਫੇਰ ਉਪਾ ?'
ਏਨੇ ਵਿਚ ਹੀ ਜਾਨਕੀ ਦਾਸ ਬੋਲ ਪਿਆ-'ਮੈਨੂੰ ਵੀ ਏਸੇ ਨੀਚ ਉਤੇ ਸ਼ੱਕ ਹੈ । ਕਈ ਵਾਰੀ ਇਹ ਮੈਨੂੰ ਧਮਕੀਆਂ ਵੀ ਦੇ ਚੁੱਕਾ ਹੈ।'
ਮਦਨ ਲਾਲ ਨੇ ਕਿਹਾ- ਸ਼ੱਕ ਤਾਂ ਹੋਇਆ ਪਰ ਹੁਣ ਕਰਨਾ ਕੀ ਚਾਹੀਏ ? ਪੁਲਿਸ ਵਿਚ ਰੀਪੋਟ ਦੇਣੀ ਤਾਂ ਠੀਕ ਨਹੀਂ।”
ਸੇਵਾ ਸਿੰਘ ਨੇ ਕਿਹਾ- 'ਨਹੀ, ਪੁਲਿਸ ਵਿਚ ਖਬਰ ਦੇਣ ਦੀ ਲੋੜ ਨਹੀਂ । ਸਾਨੂੰ ਆਪ ਹੀ ਕੰਮ ਕਰਨਾ ਪਏਗਾ।
ਹਾਲੇ ਇਹ ਗੱਲਾਂ ਕਰ ਹੀ ਰਹੇ ਸਨ ਕਿ ਪੁਲਿਸ ਦਾ ਸਿਪਾਹੀ ਆ ਪਹੁੰਚਾ ਤੇ ਮਦਨ ਲਾਲ ਵਲ ਤੱਕ ਕੇ ਬੋਲਿਆ- 'ਤੁਹਾਨੂੰ ਖਾਂ ਜੀ ਨੇ ਸੱਦਿਆ ਹੈ।'
ਮਦਨ ਲਾਲ ਨੇ ‘ਚੰਗਾ ਕਹਿ ਕੇ ਉਸ ਸਿਪਾਹੀ ਨੂੰ ਵਿਦਾ ਕੀਤਾ ' ਤੇ ਥੋੜੀ ਦੇਰ ਬਾਦ ਸੇਵਾ ਸਿੰਘ ਨੂੰ ਨਾਲ ਲੈ ਲਾਇਲ ਪਰ ਦੀ ਕੁਤਵਾਲੀ ਵਿਚ ਦਰੋਗਾ ਜੀ ਦੇ ਕੋਲ ਜਾ ਪਹੁੰਚਾ ।
-ਪ0-