ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀਮਾਰੀ ਨਾਲ ਉਸ ਦਾ ਕਮਲ ਵਰਗਾ ਮੁੰਹ ਮੁਰਝਾ ਗਿਆ ਸੀ ਤਦ ਵੀ ਉਸ ਦੀ ਸੁੰਦਰਤਾ ਵਿਚ ਖਿਚ ਸੀ। ਉਸ ਦਾ ਸੁੰਦਰ ਰੂਪ ਵੇਖ ਕੇ ਸੇਵਾ ਸਿੰਘ ਕੁਝ ਪਲ ਉਸ ਵਲ ਵੇਖਦਾ ਹੀ ਰਹਿ ਗਿਆ ਤੇ ਉਸ ਦੇ ਇਲਾਜ ਲਈ ਲਾਇਲਪੁਰ ਤੋਂ ਫੇਰ ਡਾਕਟਰ ਜੀ ਨੂੰ ਬੁਲਾ ਭੇਜਿਆ।

ਡਾਕਟਰ ਨੇ ਆ ਕੇ ਅੰਮ੍ਰਿਤ ਦਾ ਇਲਾਜ ਸ਼ੁਰੂ ਕੀਤਾ ਤੇ ਸੇਵਾ ਸਿੰਘ ਤੇ ਵਰਿਆਮ ਸਿੰਘ ਉਸ ਦੀ ਸੇਵਾ ਕਰਨ ਲਗੇ ।

ਉਸ ਦੀ ਬੀਮਾਰੀ ਦੀ ਹਾਲਤ ਵਿਚ ਸੇਵਾ ਸਿੰਘ ਬਹੁਤ ਕਰ ਕੇ ਉਸ ਦੇ ਕੋਲ ਹੀ ਬੈਠਦਾ, ਬਰਾਬਰ ਉਸ ਦੇ ਅਰਾਮ ਦਾ ਖਿਆਲ ਰਖਦਾ, ਆਪਣੇ ਹੱਥਾਂ ਨਾਲ ਦਵਾ ਦਿੰਦਾ ਤੇ ਜਦ ਉਸ ਦੀ ਤਬੀਅਤ ਚੰਗੀ ਹੁੰਦੀ ਤਾਂ ਉਸ ਦਾ ਦਿਲ ਲਾਉਣ ਲਈ ਸਿੱਖ ਇਤਿਹਾਸ ਵਿਚੋਂ ਕਹਾਣੀਆਂ ਸੁਣਾਉਂਦਾ । ਅਖੀਰ ਸੇਵਾ ਸਿੰਘ ਦੀ ਸੇਵਾ ਤੇ ਡਾਕਟਰ ਜੀ ਦੀ ਦਵਾ ਨਾਲ ਉਹ ਹੌਲੀ ਹੌਲੀ ਰਾਜ਼ੀ ਹੋਣ ਲੱਗੀ।

ਸ੍ਰ: ਵਰਿਆਮ ਸਿੰਘ ਪੁਰਾਣੇ ਖਿਆਲਾਂ ਦੇ ਪਰ ਪੜੇ ਲਿਖੇ ਦਾਨੇ ਮਨੁਖ ਸਨ। ਉਹ ਮਨੁਖ ਦੇ ਹਿਰਦੇ ਨੂੰ ਚੰਗੀ ਤਰਾਂ ਪਛਾਣਦੇ ਸਨ। ਏਸੇ ਕਰ ਕੇ ਉਨ੍ਹਾਂ ਨੇ ਸੇਵਾ ਸਿੰਘ ਨੂੰ ਬੇਰੋਕ ਟੋਕ ਅੰਮ੍ਰਿਤ ਦੇ ਕੋਲ ਜਾ ਕੇ ਬੈਠਣ ਦੀ ਆਗਿਆ ਤੇ ਛੱਡੀ ਸੀ । ਇਸ ਤੋਂ ਇਲਾਵਾ ਇਕ ਗੋਲੀ ਦਿਨ ਰਾਤ ਅੰਮ੍ਰਿਤ ਦੀ ਸੇਵਾ ਵਿਚ ਹਾਜ਼ਰ ਰਹਿੰਦੀ ਸੀ।

ਅੰਮ੍ਰਿਤ ਦੀ ਮਾਤਾ ਉਸ ਨੂੰ ਪੰਜ ਵਰਿਆਂ ਦੀ ਨੂੰ ਛੱਡ ਕੇ ਹੀ ਮਰ ਗਈ ਸੀ। ਵਰਿਆਮ ਸਿੰਘ ਨੇ ਬੜੇ ਯਤਨਾਂ ਨਾਲ ਉਸ ਨੂੰ ਪਾਲ ਪੋਸ ਕੇ ਵਡਾ ਕੀਤਾ ਸੀ। ਹੁਣ ਤਕ ਤਾਂ ਅੰਮ੍ਰਿਤ ਦਾ ਵਿਆਹ ਵੀ ਹੋ ਜਾਣਾ ਸੀ ਪਰ ਵਰਿਆਮ ਸਿੰਘ ਦੀ ਮਨ ਮਰਜ਼ੀ ਦਾ ਕੋਈ ਵਰ ਨਹੀਂ ਸੀ ਮਿਲਦਾ ।

ਬੀਮਾਰੀ ਵਿਚ ਸੇਵਾ ਸਿੰਘ ਦੀ ਸੇਵਾ ਵੇਖ ਕੇ ਵਰਿਆਮ ਸਿੰਘ ਨੇ ਤਾਂ ਖੁਸ਼ ਹੋਣਾ ਹੀ ਸੀ, ਅੰਮ੍ਰਿਤ ਵੀ ਉਸ ਦੀ ਭਗਤਣੀ ਬਣਦੀ

-੪੨-