ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਮਣੇ ਹੈ ਸੀ ਪਰ ਇਹ ਉਸ ਨੂੰ ਗੰਦੀ ਥਾਂ ਦੱਸ ਕੇ ਸਿਵਲ ਲਾਈਨਜ਼ ਵਿਚ ਹੀ ਰਹਿੰਦੇ ਸਨ। ਇਹ ਹਿੰਦੁਸਤਾਨੀਆਂ ਨਾਲ ਮਿਲ ਕੇ ਖੁਸ਼ ਵੀ ਨਹੀਂ ਸਨ, ਪਰ ਹਿੰਦੁਸਤਾਨੀਆਂ ਨੂੰ ਇਨ੍ਹਾਂ ਦੇ ਕੋਲ ਜਾਣਾ ਹੀ ਪੈਂਦਾ ਸੀ ਕਿਉਂਕਿ ਲਾਇਲਪੁਰ ਵਿਚ ਉਹੀ ਇਕ ਬਰਿਸਟਰ ਸਨ ਤੇ ਬਰਿਸਟਰ ਸਾਹਿਬ ਦੀ ਰੋਜ਼ੀ ਵੀ ਪਿੰਡਾਂ ਦੇ ਜੱਟਾਂ ਦੇ ਸਹਾਰੇ ਸੀ ।

ਇਨ੍ਹਾਂ ਦੀ ਸਵਾਣੀ ਸ਼ਕੁੰਤਲਾ ਪੜੀ ਲਿਖੀ ਜ਼ਰੂਰ ਸੀ, ਪਰ ਉਹ ਬਰਿਸਟਰ ਸਾਹਿਬ ਵਾਂਗ ਪੱਛਮੀ ਰੰਗ ਵਿਚ ਰੰਗੀ ਨਹੀਂ ਸੀ ਗਈ। ਉਹ ਖਾਲਸ ਪੰਜਾਬਣ ਸੀ ਤੇ ਪੰਜਾਬੀ ਜੀਵਨ ਹੀ ਉਸ ਨੂੰ ਚੰਗਾ ਲਗਦਾ ਸੀ ।ਇਸਤ੍ਰੀ ਨੂੰ ਪਤੀ ਨਾਲ ਜੋ ਵਰਤਾਵ ਕਰਨਾ ਚਾਹੀਦਾ ਹੈ, ਉਸ ਵਿਚ ਉਹ ਰੱਤੀ ਭਰ ਵੀ ਫਰਕ ਨਹੀਂ ਸੀ ਆਉਣ ਦੇਂਦੀ ਪਰ ਖਾਣ ਪੀਣ, ਲਿਬਾਸ, ਰਹਿਣੀ ਬਹਿਣੀ ਤੇ ਵਰਤਾਵ ਵਿਚ ਉਹ ਆਪਣੇ ਪਤੀ ਦੀ ਨਕਲ ਨਾ ਕਰ ਸਕੀ । ਉਸ ਦਾ ਮਨ ਹੀ ਨਹੀਂ ਸੀ ਮੰਨਦਾ ਤੇ ਇਸੇ ਲਈ ਮਿਸਟਰ ਦਾਸ ਨੂੰ ਉਹ ਵੱਢਿਆਂ ਨਹੀਂ ਸੀ ਭਾਉਂਦੀ । ਇਕ ਗੱਲ ਹੋਰ ਵੀ ਹੈ ਸੀ, ਮਿਸਟਰ ਦਾਸ ਆਪਣੀ ਲੜਕੀ ਚੰਚਲਾ ਕੁਮਾਰੀ ਨੂੰ ਵਲੈਤੀ ਢੰਗ ਦੀ ਵਿਦਿਆ ਦੇ ਰਹੇ ਸਨ ਤੇ ਸ਼ਕੁੰਤਲਾ ਇਸ ਵਿਚ ਰੁਕਾਵਟ ਪਾਉਂਦੀ ਸੀ। ਸ਼ਕੁੰਤਲਾ ਦੇ ਲਖ ਵਾਰ ਮਨਾ ਕਰਨ ਤੇ ਵੀ ਓਨ੍ਹਾਂ ਨੇ ਆਪਣੀ ਕੁੜੀ ਨੂੰ ਲਾਹੌਰ ਦੇ ਸੇਕਰਡ ਹਾਰਟ ਸਕੂਲ ਵਿਚ ਭੇਜ ਦਿੱਤਾ ਸੀ, ਜਿਥੇ ਉਹ ਮੇਮਾਂ ਤੇ ਅੰਗਰੇਜ਼ ਕੜੀਆਂ ਦੇ ਨਾਲ ਪੜਦੀ ਸੀ । ਇਸ ਤੋਂ ਬਾਦ ਜਦ ਉਹ ਲਾਹੌਰ ਛਡ ਕੇ ਲਾਇਲਪੁਰ ਵਾਪਸ ਆਏ, ਤਦ ਭੀ ਮਿਸਟਰ ਦਾਸ ਨੇ ਇਕ ਅੰਗਰੇਜ਼ ਇਸਤ੍ਰੀ ਉਸ ਨੂੰ ਪੜ੍ਹਾਉਣ ਲਈ ਲਾਈ। ਨਤੀਜਾ ਇਹ ਹੋਇਆ ਕਿ ਚੰਚਲਾ ਦਿਨੋ ਦਿਨ ਮਾਂ ਦੇ ਹੱਥਾਂ ਵਿਚੋਂ ਨਿਕਲਣ ਲੱਗੀ। ਉਸ ਨੂੰ ਵੀ ਹਿੰਦੁਸਤਾਨੀ ਰਹਿਣ ਸਹਿਣ ਤੇ ਚਾਲ

-੨੩-