ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰਾਨੀ ਹੋਈ । ਉਨ੍ਹਾਂ ਦੋਹਾਂ ਨੇ ਵੇਖਿਆ ਕਿ ਉਹ ਦੇਸੀ ਕਪੜਿਆਂ ਵਿਚ ' ਹੈ, ਵਿਖਾਵੇ ਦਾ ਨਾਂ ਨਹੀਂ, ਸਗੋਂ ਸ਼ਾਂਤੀ ਵਿਰਾਜ ਰਹੀ ਹੈ। ਉਹ ਵੀ ਹੁਣ ਸੇਵਕ ਜਥੇ ਦਾ ਮੈਂਬਰ ਸੀ ਤੇ ਉਸ ਦਾ ਆਦਰ ਵੀ ਖਾਸ ਸੀ । ਜਨਤਾ ਉਸ ਦਾ ਉਪਦੇਸ਼ ਸੁਣਨ ਲਈ ਵਿਆਕੁਲ ਰਹਿੰਦੀ ਸੀ । ਹੁਣ ਸਕੁੰਤਲਾ ਤੇ ਉਸ ਵਿਚ ਲੜਾਈ ਨਹੀਂ ਸੀ ਹੁੰਦੀ, ਹੁਣ ਸਕੁੰਤਲਾ ਨੂੰ ਉਹ ਇਕ ਆਦਰਸ਼ਕ ' ਇਸਤ੍ਰੀ ਸਮਝਦਾ ਸੀ ਤੇ ਉਸ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਸੀ ਹੋਣ ਦਿੰਦਾ।

ਦੀਨਾ ਨਾਥ ਨੇ ਸਾਰੀਆਂ ਗੱਲਾਂ ਮਿਸਟਰ ਦਾਸ ਨੂੰ ਕਹਿ ਦਿਤੀਆਂ । ਸੁਣ ਕੇ ਉਹ ਬੋਲੇ- ਇਹ ਵੀ ਮੇਰੇ ਕਰਮਾਂ ਦਾ ਫਲ ਹੈ।'

ਚੰਚਲਾ ਨੂੰ ਜਦ ਸ਼ਕੰਤੁਲਾ ਮਿਲੀ ਤਾਂ ਰੋਂਦੀ ਹੋਈ ਬੋਲੀ‘ਬੜੀ ਭਾਗਾਂ ਵਾਲੀ ਹੈ ਕਿ ਤੈਨੂੰ ਦੀਨਾ ਨਾਥ ਵਰਗਾ ਪਤੀ ਮਿਲਿਆ ਹੈ। ਜੋ ਹੋਣਾ ਸੀ, ਸੋ ਤਾਂ ਹੋ ਹੀ ਚਕਾ । ਹੁਣ ਕਦੀ ਉਨ੍ਹਾਂ ਦੀ ਆਗਿਆ ਨਾ ਮੋੜੀ ।

ਚੰਚਲਾ ਨੇ ਰੋਂਦਿਆਂ ਆਪਣੀ ਮਾਂ ਕੋਲੋਂ ਮਾਫੀ ਮੰਗੀ ਤੇ ਓਸੇ ਦਿਨ ਸ਼ਾਮ ਦੀ ਗੱਡੀ ਦੋਵੇਂ ਆਪਣੇ ਪਿੰਡ ਤੁਰ ਗਏ ।

-૧પ૧-