ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਹਾਡੇ ਕੋਲ ਆਇਆ ਹਾਂ ਤੇ ਹੁਣ ਤੁਹਾਡੀ ਇਛਾ ਮਲੂਮ ਹੋ ਜਾਣ ਪਰ ਕਿ ਤੁਸੀਂ ਉਸ ਨੂੰ ਆਪਣੇ ਘਰ ਵਿਚ ਰੱਖਣਾ ਚਾਹੁੰਦੇ ਹੋ, ਸਮਾਜ ਦੇ ਦੂਸਰੇ ਮਨੁਖਾਂ ਕੋਲ ਜਾਵਾਂਗਾ ।

ਮਦਨ ਲਾਲ ਨੇ ਕਿਹਾ-ਇਨਾਂ ਨੇ ਤਾਂ ਓਦੋਂ ਹੀ ਸਭ ਗੱਲ ਸਾਫ ਸਾਫ ਕਹਿ ਦਿਤੀ ਸੀ। ਹੁਣ ਇਨਾਂ ਨੂੰ ਦੋਸ਼ ਦੇਣ ਦੀ ਲੋੜ ਨਹੀਂ । ਜੇਕਰ ਇਨਾਂ ਰਾਹੀਂ ਇਕ ਇਸਤ੍ਰੀ ਤੇ ਜ਼ੁਲਮ ਹੋਇਆ ਹੈ ਤਾਂ ਇਸ ਸਮੇਂ ਇਨਾਂ ਦੇ ਵਸੀਲੇ ਨਾਲ ਦੇਸ ਦੀਆਂ ਅਨੇਕਾਂ ਇਸਤ੍ਰੀਆਂ ਦਾ ਭਲਾ ਹੋ ਰਿਹਾ ਹੈ। ਦੋਸ਼ ਤਾਂ ਉਨਾਂ ਲੋਕਾਂ ਦਾ ਹੈ ਜਿਨਾਂ ਨੇ ਇਸ ਦਾ ਪੂਰਾ ਪੂਰਾ ਸਬੂਤ ਪਾ ਕੇ ਵੀ ਉਸ ਨੂੰ ਘਰ ਤਿਆਗਣ ਲਈ ਮਜ਼ਬੂਰ ਕਰ ਦਿਤਾ। ਹੁਣ ਉਸ ਲਈ ਤੁਸੀਂ ਵੀ ਚਿੰਤਾ ਨਾਂ ਕਰੋ, ਵਿਚਾਰੀ ਦੋ ਮਹੀਨਿਆਂ ਦੀ ਪ੍ਰਾਹੁਣੀ ਹੈ ।

ਸ੍ਰ: ਲਾਲ ਸਿੰਘ ਇਹ ਸੁਣ ਕੇ 'ਤ੍ਰਬਕ ਪਿਆ, ਬੋਲਿਆ-ਕਿਉਂ, ਕਿਉਂ, ਇਸ ਤਰਾਂ ਕਿਉਂ ? ਇਸ ਦਾ ਮਤਲਬ ?

ਮਦਨ ਲਾਲ ਨੇ ਸ਼ੀਲਾ ਦਾ ਓਹ ਖਤ ਕੱਢ ਕੇ ਸਾਹਮਣੇ ਰਖ ਦਿਤਾ ਤੇ ਬੋਲਿਆ-'ਮੈਂ ਹੁਣ ਵਿਆਹ ਨਹੀਂ ਕਰਾਂਗਾ ਤੇ ਮੇਰੇ ਵਿਆਹ ਨਾ ਕਰਨ ਪਰ ਉਹ ਜ਼ਰੂਰ ਆਤਮਘਾਤ ਕਰ ਲਏਗੀ । ਇਹ ਮੈਂ ਚੰਗੀ ਤਰਾਂ ਜਾਣਦਾ ਹਾਂ ਕਿ ਉਹ ਇਕ ਵਾਰ ਜੋ ਕਹਿ ਦੇਂਦੀ ਹੈ ਉਹ ਫੇਰ ਬਦਲਦੀ ਨਹੀਂ ।

ਸ੍ਰ: ਲਾਲ ਸਿੰਘ ਤੇ ਮੋਹਨ ਲਾਲ ਨੇ ਵੀ ਉਹ ਖਤ ਹੁਣ ਚੰਗੀ, ਤਰਾਂ ਪੜਿਆ | ਸ: ਲਾਲ ਸਿੰਘ ਬੋਲਿਆ-ਇਨਾਂ ਦੋ ਮਹੀਨਿਆਂ ਤੋਂ ਪਹਿਲੇ ਹੀ ਮੈਂ ਸਭ ਬਖੇੜਾ ਤਹਿ ਕਰਾ ਦਿਆਂਗਾ । ਇਹ ਝਮੇਲਾ ਹੀ ਨਾ ਰਹੇਗਾ । ਕੀ ਇਹ ਖਤ ਮੈਂ ਲਿਜਾ ਸਕਦਾ ਹਾਂ ?

ਮਦਨ ਲਾਲ ਨੇ ਕੁਝ ਦੇਰ ਸੋਚ ਕੇ ਕਿਹਾ-ਹਾਂ, ਲੈ ਜਾਓ ਪਰ ਇਸ ਨੂੰ ਲਿਜਾ ਕੇ ਤੁਸੀਂ ਕੀ ਕਰੋਗੇ ? ਤੁਸੀਂ ਕੀ ਸਮਝਦੇ ਹੋ ਕਿ ਸਾਡੀ

-੧੪੧-