ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਇਮ ਨਹੀਂ ਰਹਿੰਦੀ। ਸ਼ੀਲਾ ਨੇ ਇਸ ਸਮੇਂ ਜਿਸ ਤਰਾਂ ਦਾ ਕੰਮ ਚੁਕਿਆ ਹੈ, ਉਸ ਤੋਂ ਇਸ ਸ਼ਹਿਰ ਦੇ ਸੈਂਕੜੇ ਘਰ ਉਸ ਦੇ ਧੰਨਵਾਦੀ ਹੋ ਰਹੇ ਹਨ । ਉਹ ਸਭ ਸਾਡਾ ਸਾਥ ਦੇਣਗੇ । ਸਗੋਂ ਮੇਰਾ ਤਾਂ ਇਹ ਖਿਆਲ ਹੈ ਕਿ ਥੋੜੇ ਦਿਨਾਂ ਵਿਚ ਉਹ ਹਾਲਤ ਆ ਜਾਏਗੀ ਕਿ ਸਮਾਜ ਦੇ ਸਭ ਘਰਾਂ ਨੂੰ ਉਸ ਦੇ ਅਹਿਸਾਨ ਬਲੇ ਰਹਿਣਾ ਪਏਗਾ । ਕਿਉ ਕਿ ਉਸ ਨੇ ਆਪਣੇ ਮਾਤ ਅਪਮਾਨ ਦਾ ਵਿਚਾਰ ਹੁਣ ਤਿਆਗ ਦਿਤਾ ਹੈ। ਤੁਸੀਂ ਵੇਖੋ ਕਿ ਬਾਝੁ ਸਾਧੁ ਨਾਥ ਨੇ ਉਸ ਦਾ ਕਿੰਨਾ ਵਿਰੋਧ ਕੀਤਾ ਸੀ ਪਰ ਜਿਸ ਵੇਲੇ ਉਸ ਦੀ ਵਹੁਟੀ' ਦੀ ਬੀਮਾਰੀ ਦੀ ਖਬਰ ਸ਼ੀਲਾ ਨੇ ਸੁਣੀ, ਉਹ ਬਿਨਾਂ ਸੱਦੇ ਖੁਦ ਉਥੇ ਜਾ ਪਹੁੰਚੀ ਤੇ ਵਾਹਿਗੁਰੂ ਦੀ ਮੇਹਰ ਨਾਲ ਉਸ ਦੀ ਵਹੁਟੀ ਵੀ ਰਾਜ਼ੀ ਹੋ ਗਈ । ਫੇਰ ਹੁਣ ਉਹ ਕਿਵੇਂ ਉਸ ਦੇ ਵਿਰੁਧ ਸਿਰ ਚੁਕ ਸਕਣਗੇ ? ਜੇਕਰ ਚੁਕਣ ਤਾਂ ਉਨ੍ਹਾਂ ਦੀ ਨੀਚਤਾ ਹੈ । ਏਸੇ ਤਰਾਂ ਹੋਰ ਵੀ ਕਿੰਨੀਆਂ ਹੀ ਮਿਸਾਲਾਂ ਸਨ। ਇਸ ਸਮੇਂ ਬਹੁਤ ਸਾਰੇ ਉਸ ਦੇ ਪਖਪਾਤੀ ਹੋ ਰਹੇ ਹਨ । ਲੋੜ ਇਸ ਵੇਲੇ ਇਸ ਗੱਲ ਦੀ ਹੈ ਕਿ ਇਕ ਇਹੋ ਜਿਹਾ ਮੇਲ ਮਿਲਾਪ ਬਣਾਇਆ ਜਾਏ ਤੇ ਇਨ੍ਹਾਂ ਦੀ ਬਰਾਦਰੀ ਦੇ ਮਨੁੱਖਾਂ ਦਾ ਇਸ ਢੰਗ ਨਾਲ ਸੁਧਾਰ ਕੀਤਾ ਜਾਏ ਕਿ ਉਹ ਫੇਰ ਬੇਇਨਸਾਫੀ ਕਰਨ ਦੀ ਕੋਸ਼ਸ਼ ਹੀ ਨਾ ਕਰਨ।

ਲਾਲ ਸਿੰਘ ਨੇ ਕਿਹਾ-“ਤੁਹਾਡੀ ਗੱਲ ਮੰਨਦਾ ਹਾਂ । ਮੈਂ ਤੁਹਾਡੇ ਨਾਲ ਹਾਂ । ਇਸ ਵਾਰ ਇਸ ਤਰਾਂ ਪ੍ਰਬੰਧ ਕਰੋ ਕਿ ਬਰਾਦਰੀ ਵਿਚ ਹੁਣ ਗੜ ਬੜ ਨਾ ਰਹਿ ਜਾਏ ।

{{gap}'ਸ਼ੀਲਾ ਏਨੇ ਦਿਨਾਂ ਤੋਂ ਉਸ ਵਿਧਵਾ ਆਸ਼ਰਮ ਵਿਚ ਰਹਿੰਦੀ ਹੈ ਪਰ ਅਜ ਤਕ ਅਸੀਂ ਕਿਸੇ ਨੇ ਵੀ ਉਸ ਦੀ ਕਦੀ ਕਿਸੇ ਕਿਸਮ ਦੀ ਸ਼ਕਾਇਤ ਨਹੀਂ ਸੁਣੀ । ਏਸੇ ਲਈ ਮੈਂ ਮੋਹਨ ਲਾਲ ਜੀ ਕੋਲ ਗਿਆ ਸਾਂ ਤੇ ਇਨ੍ਹਾਂ ਤੋਂ ਸਚਾ ਸਚਾ ਸਭ ਹਾਲ ਸੁਣ ਕੇ ਇਨ੍ਹਾਂ ਨੂੰ ਨਾਲ ਲੈ ਕੇ

-੧੪0-