ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੋ ਕੇ ਭੀ ਉਸ ਨਾਲ ਨਿਭਾਉਣ ਨੂੰ ਤਿਆਰ ਸੀ ਪਰ ਉਹ ਕਹਿਣ ਲਗੀ ਤੁਸੀਂ ਅਜੇ ਭੈਣ ਵਿਆਹੁਣੀ ਹੈ । ਲੋਕ ਤੁਹਾਨੂੰ ਦੁਖ ਦੇਣਗੇ ।

ਲਾਲ ਸਿੰਘ ਨੇ ਕਿਹਾ-“ਓਸ ਵੇਲੇ ਸ਼ੀਲਾ ਦੇ ਚਾਲ ਚਲਣ ਤੇ ਸਭ ਨੂੰ ਸ਼ੱਕ ਸੀ ਤੇ ਸਭ ਦਾ ਖਿਆਲ ਸੀ ਕਿ ਮੋਹਨ ਲਾਲ ਜੀ ਆਪਣੀ ਰਖਿਆ ਲਈ ਹੀ ਝੂਠ ਬੋਲ ਰਹੇ ਹਨ ਪਰ ਇਨ੍ਹਾਂ ਦਿਨਾਂ ਵਿਚ ਸ਼ੀਲਾ ਦੀ ਸੇਵਾ ਤੇ ਹੋਰ ਲਛਣਾਂ ਨੂੰ ਵੇਖ ਕੇ ਬਰਾਦਰੀ ਦੇ ਬਹੁਤ ਸਾਰੇ ਮਨੁੱਖਾਂ ਦੇ ਦਿਲਾਂ ਵਿਚ ਤਬਦੀਲੀ ਆ ਗਈ ਹੈ। ਕਿਹੜਾ ਘਰ ਹੈ ਜਿਸ ਨੂੰ ਉਸ ਦੀ ਸੇਵਾ ਦੀ ਲੋੜ ਨਹੀਂ ਪਈ ?'

ਮਦਨ ਲਾਲ ਨੇ ਉਤਰ ਦਿਤਾ- “ਹਾਂ, ਮੈਨੂੰ ਤਾਂ ਉਸ ਵੇਲੇ ਵੀ ਉਸ ਦੇ ਚਾਲ ਚਲਣ ਤੇ ਸ਼ੱਕ ਨਹੀਂ ਸੀ ਤੇ ਹੁਣ ਵੀ ਨਹੀਂ। ਨਾ ਮੈਂ ਉਸ ਨੂੰ ਘਰੋਂ ਕਢਿਆ ਸੀ, ਉਹ ਇਹ ਸੋਚ ਕੇ ਖੁਦ ਹੀ ਚਲੀ ਗਈ ਕਿ ਕਿਧਰੇ ਉਸ ਦੇ ਘਰ ਵਿਚ ਰਹਿਣ ਦੇ ਕਾਰਣ ਪ੍ਰਕਾਸ਼ ਦੇ ਵਿਆਹ ਵਿਚ ਰੁਕਾਵਟ ਨਾ ਪਏ । ਇਸ ਗੱਲ ਦੇ ਗਵਾਹ , ਸੇਵਾ ਸਿੰਘ ਜੀ ਹਾਜ਼ਰ ਹਨ।

ਸ੍ਰ: ਲਾਲ ਸਿੰਘ ਨੇ ਕਿਹਾ-ਫੇਰ ਹੁਣ ਤੁਹਾਡੀ ਕੀ ਸਲਾਹ ਹੈ ?

ਮਦਨ ਲਾਲ ਨੇ ਕਿਹਾ-ਵਿਚਾਰ ਕੀ ਹੈ, ਮੈਂ ਤਾਂ ਉਸ ਨੂੰ ਅੱਖਾਂ ਤੇ ਬਹਾਉਣ ਨੂੰ ਤਿਆਰ ਹਾਂ ਪਰ ਉਹ ਓਦੋਂ ਤਕ ਆਉਣ ਲਈ ਤਿਆਰ ਨਹੀਂ ਜਦ ਤਕ ਸਾਰੀ ਬਰਾਦਰੀ ਉਸ ਨੂੰ ਨਿਰਦੋਸ਼ ਮੰਨਣ ਲਈ ਤਿਆਰ ਨਾ ਹੋ ਜਾਵੇ । ਨਾਲ ਹੀ ਮੈਨੂੰ ਤਾਂ ਹੁਣ ਇਸ ਤਰਾਂ ਮਲੂਮ ਹੁੰਦਾ ਹੈ ਕਿ ਹੁਣ ਸ਼ੀਲਾ ਤੋਂ ਹਮੇਸ਼ਾ ਲਈ ਹਥ ਧੋਣਾ ਪਏਗਾ । ਇਹ ਵੇਖੋ ਚਿਠੀ ।”

ਲਾਲ ਸਿੰਘ ਨੇ ਇਕ ਵਾਰ ਉਸ ਖਤ ਉਤੇ ਨਜ਼ਰ ਫੇਰੀ । ਉਹ ਤਲਮਲਾ ਉਠਿਆ ਤੇ ਬੋਲਿਆ-'ਇਹੋ ਜਹੀ ਦੇਵੀ ਨੂੰ ਕੌਣ ਭੇੜੀ ਕਹਿ ਸਕਦਾ ਹੈ ?

-੧੩੮-