ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਂ ਨਾਲ ਤਾਂ ਭਲਾ ਉਸਦੀ ਕੀ ਨਿਭਣੀ ਸੀ ਉਹ ਦੀਨਾ ਨਾਥ ਨਾਲ ਵੀ ਸਵਾਲ ਜਵਾਬ ਕਰਨ ਨੂੰ ਤਿਆਰ ਹੋ ਜਾਂਦੀ। ਗੱਲ ਗੱਲ ਵਿਚ ਉਸਨੂੰ ਸ਼ਰਮਿੰਦਾ ਕਰ ਦੇਂਦੀ ਤੇ ਨਿੱਕੀ ਨਿੱਕੀ ਗੱਲ ਉਤੇ ਕੌੜੇ ਲਫਜ਼ ਬੋਲ ਬਹਿੰਦੀ ।

ਦੀਨਾ ਨਾਥ ਸ਼ਾਂਤ ਸੁਭਾ ਦਾ ਮਨੁਖ ਸੀ । ਉਹ ਆਪਣੀ ਗਲਤੀ ਸਮਝ ਗਿਆ | ਉਸ ਨੂੰ ਹੁਣ ਪਤਾ ਲਗਾ ਕਿ ਜਿਸ ਨੂੰ ਉਸ ਨੇ ਹੀਰਾ ਸਮਝਿਆ ਸੀ ਓਹ ਅਸਲ ਵਿਚ ਕੱਚ ਸੀ । ਆਪਣੇ ਸ਼ਾਂਤ ਸੁਭਾ ਤੇ ਸਹਿਨਸੀਲਤਾ ਨਾਲ ਉਹ ਚੰਚਲਾ ਦੇ ਮਨ ਨੂੰ ਕਾਬੂ ਕਰਨਾ ਚਾਹੁੰਦਾ ਸੀ । ਚੰਚਲਾ ਜਾਣਦੀ ਸੀ ਕਿ ਦੀਨਾ ਨਾਥ, ਉਸ ਤੋਂ ਦਬਕਦਾ ਹੈ । ਇਸ ਲਈ ਓਹ ਹੋਰ ਵੀ ਸਿਰੇ ਚੜ੍ਹਦੀ ਜਾਂਦੀ ਸੀ । ਦੀਨਾ ਨਾਥ ਫੇਰ ਵੀ ਹਸ ਕੇ ਟਾਲ ਛਡਦਾ । ਉਸ ਨੂੰ ਹਸਦਾ ਵੇਖ ਕੇ ਚੰਚਲਾ ਹੋਰ ਵੀ ਗੁਸੇ ਹੋ ਜਾਂਦੀ ਪਰ ਉਹ ਮਸਤ ਰਹਿੰਦਾ । ਚੰਚਲਾ ਦੀ ਸੱਸ ਇਹ ਵਰਤਾਵ ਸਹਿ ਨ ਸਕੀ। ਉਹ ਦੀਨਾ ਨਾਥ ਦੇ ਬਾਹਰ ਚਲੇ ਜਾਣ ਮਗਰੋਂ ਉਸ ਨੂੰ ਬਥੇਰਾ ਝਾੜਦੀ ਸੀ ਤੇ ਨਤੀਜਾ ਇਹ ਹੁੰਦਾ ਸੀ ਕਿ ਦੋਹਾਂ ਵਿਚ ਖੂਬ ਝਗੜਾ ਹੋ ਜਾਂਦਾ ਸੀ।

ਚੰਚਲਾ ਸਦਾ ਕੁੜਦੀ ਰਹਿੰਦੀ । ਹਮੇਸ਼ਾਂ ਉਸ ਦੇ ਮਥੇ ਉਤੇ ਤਿਊੜੀਆਂ ਪਈਆਂ ਰਹਿੰਦੀਆਂ, ਹਮੇਸ਼ਾਂ ਹੀ ਉਸ ਦੇ ਚਿਹਰੇ ਤੋਂ ਕ੍ਰੋਧ ਦੇ ਅਹੰਕਾਰ ਟਪਕਦਾ । ਜੇਕਰ ਦੀਨਾ ਨਾਥ ਆਪਣੀ ਮਾਂ ਨੂੰ ਕੁਝ ਕਹਿੰਦਾ ਤਾਂ ਓਹ ਕਹਿੰਦੀ ਕਿ ਤੂੰ ਆਪਣੀ ਵਹੁਟੀ ਦਾ ਪੱਖ ਲੈ ਕੇ ਮੇਰੇ ਨ ਲੜਦਾ ਹੈਂ ਤੇ ਦੋ ਚਾਰ ਖੋਟੀਆਂ ਖਰੀਆਂ ਉਸ ਨੂੰ ਅੱਗੋਂ ਸੁਣਾ ਦੇਂਦੀ ਜੇ ਉਹ ਚੰਚਲਾ ਨੂੰ ਉਸ ਦਾ ਫਰਜ਼ ਤੇ ਵਡਿਆਂ ਦੀ ਸੇਵਾ ਕਰਨ ਦੇ ਲਈ ਸਮਝਾਂਦਾ ਤਾਂ ਉਹ ਕਹਿੰਦੀ ਕਿ ਤੁਸੀਂ ਆਪਣੀ ਮਾਂ ਦਾ ਪੱਖ ਲੈ ਕੇ ਮੇਰੀ ਬੇਇਜ਼ਤੀ ਕਰਦੇ ਹੋ ।

ਦਿਨ ਬੀਤਦੇ ਗਏ । ਇਕ ਦਿਨ ਲੌਢੇ ਵੇਲੇ ਚੰਚਲਾ ਤੇ ਉਸਦੀ

-੧੨੧-