ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਣ ਤਕ ਤਾਂ ਉਹ ਕੰਮ ਵਿਚ ਫਸੀ ਹੋਈ ਸੀ, ਇਸ ਲਈ ਪ੍ਰਕਾਸ਼ ਨਾਲ ਜੇੜੀਆਂ ਗੱਲਾਂ ਹੋਈਆਂ ਸਨ, ਉਨਾਂ ਤੋਂ ਇਸ ਦਾ ਧਿਆਨ ਹੋਰ ਪਾਸੇ ਲਗਾ ਰਿਹਾ ਸੀ। ਹੁਣ ਜਿਉਂ ਹੀ ਉਸ ਵਿਧਵਾ ਆਸ਼ਰਮ ਵਿਚ ਪੈਰ ਰਖੇ, ਉਸ ਦਾ ਹਿਰਦਾ ਧੜਕ ਉਠਿਆ ਤੇ ਉਸਨੂੰ ਸਾਰੀਆਂ ਗੱਲਾਂ ਫੇਰ ਯਾਦ ਆਉਣ ਲੱਗੀਆਂ । ਉਹ ਮਨ ਹੀ ਮਨ ਵਿਚ ਸੋਚਣ ਲੱਗੀ ਹੁਣ ਕੀ ਕਰਨਾ ਚਾਹੀਦਾ ਹੈ ? ਕੀ ਇਹ ਸ਼ਹਿਰ ਛਡਕੇ ਚਲੀ ਜਾਵਾਂ ? ਬਿਨਾ ਇਥੋਂ ਗਏ ਤਾਂ ਛੁਟਕਾਰਾ ਨਹੀਂ ਮਿਲਦਾ ਦਿਸਦਾ ਹੈ ਫੇਰ ਕੀ ਕਰਾਂ ?

ਬਹੁਤ ਕੁਝ ਸੋਚਕੇ ਉਸ ਨੇ ਮਦਨ ਲਾਲ ਨੂੰ ਇਕ ਖਤ ਲਿਖਣਾ ' ਹੀ ਠੀਕ ਸਮਝਿਆ ।







੨੨.


ਦੀਨਾ ਨਾਥ ਦੀ ਨਵੀਂ ਤੇ ਚੰਚਲ ਵਹੁਟੀ ਉਸਦੇ ਪਿੰਡ ਦੇ ਸਾਦੇ ਜਿਹੇ ਜੀਵਨ ਨਾਲ ਢੁੱਕ ਨਾ ਸਕੀ। ਉਹ ਸ਼ਾਂਤ ਘਰ ਹੌਲੀ ਹੌਲੀ ਕਲੇਸ਼ ਦਾ ਰੂਪ ਬਣਨ ਲਗਾ । ਉਸ ਦੀ ਮਾਂ ਚੰਚਲਾ ਨੂੰ ਜਿੰਨਾ ਹੀ ਦਬਾਕੇ ਰਖਣਾ ਚਾਹੁੰਦੀ, ਚੰਚਲਾ ਓਨੀਂ ਹੀ ਖੁਲ੍ਹਦੀ ਜਾਂਦੀ ਸੀ । ਦੀਨਾ ਨਾਥ ਦੀ

-੧੨੦-