ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨਾਂ ਨਾਲ ਵਰਤਦੀ ਤੇ ਉਨ੍ਹਾਂ ਨੂੰ ਸਭ ਤਰਾਂ ਨਾਲ ਸੁਖੀ ਰਖਣ ਦਾ ਪ੍ਰਬੰਧ ਕਰਦੀ। ਵਿਧਵਾਵਾਂ ਉਸ ਦੀਆਂ ਗਿਆਨ ਭਰੀਆਂ ਗੱਲਾਂ, ਤਿਆਗ ਭਰਿਆ ਆਚਰਣ ਤੇ ਪ੍ਰੇਮ ਭਰਿਆ ਵਰਤਾਵ ਵੇਖਕੇ ਉਸ ਨਾਲ ਬਹੁਤ ਹੀ ਪ੍ਰਸੰਨ ਰਹਿੰਦੀਆਂ । ਇਹੋ ਕਾਰਨ ਸੀ ਕਿ ਵਿਧਵਾ ਆਸ਼ਰਮ ਦਿਨੋ ਦਿਨ ਉੱਨਤੀ ਕਰਦਾ ਜਾਂਦਾ ਸੀ । ਆਮਦਨ ਵੀ ਕਾਫੀ ਸੀ ਕਿਉਂਕਿ ਸ਼ੀਲਾ ਦੇ ਪ੍ਰਬੰਧ ਨਾਲ ਕੰਮ ਖੂਬ ਹੁੰਦਾ ਸੀ ਤੇ ਉਨ੍ਹਾਂ ਵਿਧਵਾਵਾਂ ਦੀ ਹਥੀਂ ਏਨੀਆਂ ਚੰਗੀਆਂ ਚੀਜ਼ਾਂ ਤਿਆਰ ਹੁੰਦੀਆਂ ਸਨ ਕਿ ਉਹ ਝਟ ਪਟ ਤੇ ਮਹਿੰਗੇ ਭਾ ਵਿਕ ਜਾਂਦੀਆਂ ਸਨ ।

ਕੀ ਸ਼ੀਲਾ ਫਿਰ ਭੀ ਸਖੀ ਸੀ ? ਉਸ ਆਪਣਾ ਸਾਰਾ ਪ੍ਰੇਮ ਇਨਾਂ ਵਿਧਵਾਵਾਂ ਵਲ ਲਾ ਦਿੱਤਾ ਸੀ, ਉਹ ਹਮੇਸ਼ਾਂ ਖਿੜੇ ਮਥੇ ਸਭ ਕੰਮ ਕਰਦੀ ਦਿਸਦੀ ਸੀ, ਫੇਰ ਵੀ ਕਦੀ ਕਦੀ ਉਸ ਦਾ ਦਿਲ ਬੜਾ ਦੁਖੀ ਹੁੰਦਾ ਸੀ। ਉਹ ਮਨ ਹੀ ਮਨ ਵਿਚ ਸੋਚਦੀ ਸੀ, ਖਬਰੇ ਕਿਹੜੇ ਕਰਮਾਂ ਦਾ ਫਲ ਪਾ ਰਹੀ ਹਾਂ ? ਵਿਚਾਰੀ ਅੰਦਰੇ ਅੰਦਰ ਰਿਝਕੇ ਠੰਢੀ ਹੋ ਜਾਂਦੀ ਸੀ।

ਇਕ ਦਿਨ ਸ਼ਾਮ ਨੂੰ ਸ਼ੀਲਾ ਛਤ ਉਤੇ ਫਿਰ ਰਹੀ ਸੀ । ਉਸੇ ਵਲੇ ਇਕ ਚੌਦਾਂ ਵਰਿਆਂ ਦੀ ਮੁਟਿਆਰ ਨੇ ਆ ਕੇ ਕਿਹਾ, 'ਭਾਬੀ ਜੀ ? ਸ਼ੀਲਾ ਤ੍ਰਬਕ ਪਈ । ਉਸ ਪਰਤ ਕੇ ਵੇਖਿਆ, ਸਾਹਮਣੇ ' ਹੀ ਮਦਨ ਲਾਲ ਦੀ ਭੈਣ ਪ੍ਰਕਾਸ਼ ਖਲੋਤੀ ਸੀ।

ਸ਼ੀਲਾ ਨੇ ਉਸ ਨੂੰ ਗਲਵਕੜੀ ਵਿਚ ਲੈ ਲਿਆ। ਉਸ ਦੀਆਂ ਅੱਖਾਂ ਵਿਚੋਂ ਅਥਰੂ ਡਿਗ ਪਏ । ਸ਼ੀਲਾ ਨੇ ਪ੍ਰਕਾਸ਼ ਨੂੰ ਰੋਂਦਿਆਂ ਵੇਖਕੇ ਪੁਛਿਆ- “ਕਿਉਂ ਭੈਣ ! ਕੀ ਹੋਇਆ ? ਅਜ ਤੂੰ ਏਥੇ ਕਿਸ ਤਰਾਂ ? ਤੇ ਰੋਂਦੀ ਕਿਉਂ ?'

ਪ੍ਰਕਾਸ਼ ਨੇ ਕਿਹਾ-'ਭਾਬੀ ਜੀ ! ਤੁਸੀਂ ਘਰ ਚਲੋ, ਨਹੀਂ ਤਾਂ ਭਰਾ ਜੀ ਪਾਗਲ ਹੋ ਜਾਣਗੇ ।

-੧੧੫-