ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਮੈਂ ਪਿਤਾ ਜੀ ਦੇ ਸਾਹਮਣੇ ਕਹਿ ਚੁੱਕਾ ਹਾਂ ਕਿ ਮੇਰੀ ਸ਼ੀਲਾਂ ਨਾਲ ਵਿਆਹ ਕਰਨ ਦੀ ਨੀਤ ਨਹੀਂ । ਨਾ ਹੀ ਇਸ ਖਿਆਲ ਨਾਲ ਮੈਂ ਇਹ ਰੁਕਾਵਟ ਪਾਈ ਹੈ । ਬਲਕਿ ਮੈਂ ਤਾਂ ਸਮਾਜ ਤੋਂ ਇਸ ਕੁਰੀਤੀ ਨੂੰ ਦੂਰ ਕਰਨਾ ਚਾਹੁੰਦਾ ਹਾਂ । ਮੈਂ ਤੁਸਾਂ ਸਭ ਮੁਖੀਆਂ ਦੇ ਸਾਹਮਣੇ ਫੇਰ ਪ੍ਰਣ ਕਰਦਾ ਹਾਂ ਕਿ ਮੈਂ ਸ਼ੀਲਾ ਦੇਵੀ ਨਾਲ ਵਿਆਹ ਨਹੀਂ ਕਰਾਂਗਾਂ, ਉਹ ਮੇਰੀ ਭੈਣ ਹੈ ।'

ਹੁਣ ਤਕ ਕਈਆਂ ਦਾ ਇਹ ਖਿਆਲ ਸੀ ਕਿ ਸੇਵਾ ਸਿੰਘ ਸ਼ੀਲਾ ਨਾਲ ਵਿਆਹ ਕਰਨਾ ਚਾਹੁੰਦਾ ਹੈ ਤੇ ਏਸੇ ਕਰ ਕੇ ਉਸ ਨੇ ਇਸ ਕੰਮ ਵਿਚ ਰੁਕਾਵਟ ਪਾਈ ਹੈ । ਉਸ ਦਾ ਇਹ ਉਤਰ ਸੁਣ ਕੇ ਸਭੇ ਹੈਰਾਨ ਹੋ ਗਏ । ਜਾਨਕੀ ਦਾਸ ਨੇ ਕਿਹਾ-“ਫੇਰ ਮੈਨੂੰ ਕੀ ਆਗਯਾ ਹੈ ? ਇਸ ਸਮਾਜ ਦੇ ਮਨੁਖ ਤਾਂ ਗਰੀਬ ਦੀ ਕੰਨਿਆ ਗ੍ਰਹਿਣ ਨਹੀਂ ਕਰਨਗੇ ।

ਸੇਵਾ ਸਿੰਘ ਨੇ ਕਿਹਾ-'ਤੁਸੀਂ ਘਬਰਾਓ ਨਹੀਂ, ਤੁਹਾਡਾ ਪ੍ਰਬੰਧ ਹੋ ਗਿਆ ਹੈ। ਮਦਨ ਲਾਲ ਅੰਦਰ ਆਓ ।'

ਮਦਨ ਲਾਲ ਝਟ ਹੀ ਅੰਦਰ ਆ ਪਹੁੰਚਾ । ਉਸ ਨੂੰ ਵੇਖਦਿਆਂ ਹੀ ਸਭ ਹਰਾਨ ਰਹਿ ਗਏ । ਇਹ ਓਥੋਂ ਦੇ ਇਕ ਧੁਨੀ ਦਾ ਪਤਰ ਸੀ । ਸ਼ੀਲਾ ਦੇ ਪਿਉ ਨੇ ਇਸ ਨਾਲ ਵਿਆਹ ਕਰਨ ਦੇ ਕਈ ਉਪਰਾਲੇ ਕੀਤੇ ਸਨ ਪਰ ਨਿਸਫਲ । ਅਜ ਉਸ ਨੂੰ ਮੰਨਦਾ ਵੇਖ ਕੇ ਸਾਰਿਆਂ ਦੀ ਹਰਾਨੀ ਦੀ ਹੱਦ ਨਾਂ ਰਹੀ । ਸਾਰਿਆਂ ਤੋਂ ਵਧੇਰੇ ਹਰਾਨੀ ਸਰਦਾਰ ਸਿੰਘ ਨੂੰ ਹੋਈ ।

ਸੇਵਾ ਸਿੰਘ ਨੇ ਕਿਹਾ- 'ਸ਼ੀਲਾ ਦੇ ਵਿਆਹ ਦੀ ਗੱਲ ਪਹਿਲਾਂ ਇਨ੍ਹਾਂ ਨਾਲ ਹੀ ਚਲ ਰਹੀ ਸੀ ਤੇ ਅਸਲ ਵਿਚ ਇਨ੍ਹਾਂ ਨਾਲ ਹੀ ਹੋਣਾ ਚਾਹੀਦਾ ਹੈ ।'

ਮਦਨ ਲਾਲ ਨੇ ਅਗੇ ਵਧ ਕੇ ਕਿਹਾ, 'ਪਿਤਾ ਜੀ! ਤੁਸੀਂ

-੧੪-