ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾਸ ਕੀ ਜਵਾਬ ਦੇਂਦਾ ? ਉਸ ਨੇ ਕੁਝ ਸੋਚ ਕੇ ਕਿਹਾ-ਨਾ ਯਕੀਨ ਕਰਨ ਦੀ ਕੋਈ ਥਾਂ ਭੀ ਨਹੀਂ । ਚੰਗਾ, ਮਿਸਿਜ਼ ਵਾਦਨ ! ਤੁਸੀਂ ਕੀ ਚਾਹੁੰਦੇ ਹੋ ?'

ਮਿਸਿਜ਼ ਵਾਦਨ ਇਸ ਸਮੇਂ ਅਜੀਬ ਹਾਲਤ ਵਿਚ ਫਸੀ ਹੋਈ ਸੀ ਉਸ ਦਾ ਚਿਹਰਾ ਪੀਲਾ ਪੈ ਗਿਆ ਸੀ ਤੇ ਅੱਖਾਂ ਤੋਂ ਲਗਾਤਾਰ ਅਥਰੂਆਂ ਦੀ ਧਾਰਾ ਵਹਿ ਰਹੀ ਸੀ। ਉਸ ਨੇ ਹਿਚਕੀ ਲੈਂਦਿਆਂ ਹੋਇਆਂ ਕਿਹਾਪਿਆਰੇ ਦਾਸ ! ਇਹ ਸਭ ਝੂਠ ਤੇ ਬਿਲਕੁਲ ਹੀ ਝੂਠ ਹੈ । ਕੀ ਤੁਸੀਂ ਵੀ ਮੇਰੇ ਉਤੇ ਬੇਇਤਬਾਰੀ ਕਰਦੇ ਹੋ ?'

ਮਿ: ਦਾਸ ਨੇ ਕਿਹਾ-“ਕਿਸ ਤਰਾਂ ਮੰਨਾਂ ਕਿ ਝੂਠ ਹੈ ? ਇਹ ਤਸਵੀਰ, ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਹਾਡੀ ਹੈ । ਫ਼ਾਦਰ ਮੁਲਰ ਦਾ ਸਰਟੀਫੀਕੇਟ ਸਾਬਤ ਕਰ ਰਿਹਾ ਹੈ ਕਿ ਸਟਿਫਲ ਨਾਂ ਦੀ ਇਕ ਕੁੜੀ ਦਾ ਮਿਸਟਰ ਵਾਦਨ ਨਾਲ ਵਿਆਹ ਹੋਇਆ ।'

ਹੁਣ ਮਿਸਿਜ਼ ਵਾਦਨ ਨੇ ਗਰਦਨ ਟੇਢੀ ਕਰ ਕੇ ਕਿਹਾ-ਤਦ ਤੁਸੀਂ ਵੀ ਮੇਰੇ ਉੱਤੇ ਬੇਇਤਬਾਰੀ ਕਰਦੇ ਹੋ ? ਏਨੇ ਦਿਨਾਂ ਦਾ ਸਾਥ ਰਹਿਣ | ਪਰ ਵੀ ਤੁਸਾਂ ਨੇ ਮੈਨੂੰ ਭਰੋਸੇ ਯੋਗ ਨਹੀਂ ਜਾਣਿਆ । ਅਫਸੋਸ !

ਏਨਾਂ ਕਹਿ ਕੇ ਮਿਸਿਜ਼ ਵਾਦਨ ਫੁਟ ਫੁਟ ਕੇ ਰੋਣ ਲਗੀ। ਮਿ: ਦਾਸ ਹੁਣ ਉਸ ਦਾ ਰੋਣਾ ਵੇਖ ਨਾ ਸਕੇ । ਬੋਲੇ-ਮਿ ਪਕਲ ! ਮਲੂਮ ਹੁੰਦਾ ਹੈ ਤੁਸੀਂ ਧੋਖੇ ਵਿਚ ਹੋ । ਤੁਸੀਂ ਅਦਾਲਤ ਕੋਲ ਜਾਓ । ਮੈਂ ਆਪਣੇ ਸਾਹਮਣੇ ਇਸਤ੍ਰੀ ਦਾ ਇਹ ਅਪਮਾਨ ਨਹੀਂ ਵੇਖ ਸਕਦਾ ।'

ਮਿ: ਪੱਕਲ ਨੇ ਕਿਹਾ-ਵੇਖੋ, ਤੁਸੀਂ ਬਹੁਤ ਧੋਖਾ ਖਾਉਗੇ । ਮੈਂ ਇਸ ਨੂੰ ਚੰਗੀ ਤਰਾਂ ਜਾਣਦਾ ਹਾਂ ਕਿ ਇਹ ਨਾ ਕਿਸੇ ਦੀ ਹੋਈ ਹੈ ਤੇ ਨਾ ਹੋਏਗੀ । ਹਾਲੇ ਤਕ ਤਾਂ ਕੁਝ ਨਹੀਂ ਵਿਗੜਿਆ ਪਰ ਇਸ ਬਾਬਤ ਜੇਕਰ ਤੁਸੀਂ ਧਿਆਨ ਨਾ ਦਿਉਗੇ ਤਾਂ ਮੈਂ ਤੁਹਾਡੇ ਉਤੇ ਮੁਕਦਮਾ ਚਲਾਵਾਂਗਾ ।

ਮਿ: ਦਾਸ ਨੇ ਕੁਝ ਕ੍ਰੋਧ ਨਾਲ ਕਿਹਾ-'ਜੋ ਮਰਜ਼ੀ ਹੋਵੇ ਕਰੋ।

-੧੧੨-