ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਬੜਾ ਅਭਾਗਾ ਹਾਂ ਪਰ ਸਟਿਫਲ ! ਮੈਂ ਹੁਣ ਵੀ ਤੁਹਾਨੂੰ ਮਾਫ ਕਰਨ ਲਈ ਤਿਆਰ ਹਾਂ ਲੇਕਿਨ........'

ਓਸੇ ਸਮੇਂ ਮਿਸਿਜ਼ ਵਾਦਨ ਨੇ ਵਿਗੜ ਕੇ ਕਿਹਾ-'ਸਭ ਝੂਠੀਆਂ ਗੱਲਾਂ ਹਨ । ਮਿ: ਦਾਸ ! ਤੁਸੀਂ ਇਨ੍ਹਾਂ ਦੀਆਂ ਗੱਲਾਂ ਵਿਚ ਨਾ ਆ ਜਾਣਾ ।'

ਮਿ: ਪੱਕਲ ਨੇ ਕਿਹਾ- ਮੈਂ ਝੂਠਾ ਹਾਂ ? ਚੰਗਾ ਇਹ ਸਬੂਤ ਵੇਖੋ ।

ਏਨਾ ਕਹਿ ਕੇ ਆਪਣੇ ਵਿਆਹ ਦਾ ਸਰਟੀਫੀਕੇਟ ਕਢ ਕੇ ਉਸ ਨੇ ਮਿ: ਦਾਸ ਦੇ ਸਾਹਮਣੇ ਰਖ ਦਿਤਾ। ਨਾਲ ਹੀ ਮਿ: ਵਾਦਨ ਤੇ ਸਟਿਫਲ ਦੇ ਵਿਆਹ ਦਾ ਵੀ ਸਰਟੀਫੀਕੇਟ ਰਖ ਕੇ ਬੋਲਿਆ,ਇਹ ਸਭ ਫਾਦਰ ਮੁਲਰ ਦੇ ਜ਼ਰੀਏ ਹੀ ਪਰਾਪਤ ਹੋਏ ਹਨ । ਉਨ੍ਹਾਂ ਦੀ ਕਿਰਪਾ ਨਾਲ ਹੀ ਮੈਨੂੰ ਇਹ ਮਲੂਮ ਹੋਇਆ ਕਿ ਤੁਸੀਂ ਇਸ ਸਮੇਂ ਏਥੇ ਹੋ ਤੇ ਮੈਂ ਕਿਸੇ ਤਰਾਂ ਪਤਾ ਲਗਾਂਦਾ ਹੋਇਆ ਏਥੇ ਆਣ ਪੁਜਾ ਹਾਂ ।

ਹੁਣ ਮਿ: ਦਾਸ ਨੂੰ ਬੇਇਤਬਾਰੀ ਕਰਨ ਦੀ ਕੋਈ ਗੁੰਜਾਇਸ਼ ਨਾ ਰਹੀ। ਓਹ ਬੜੇ ਫੇਰ ਵਿਚ ਪੈ ਗਿਆ । ਉਸ ਦੀ ਸਮਝ ਵਿਚ ਨਹੀਂ ਸੀ ਆਉਂਦਾ ਕਿ ਇਹ ਕਿਸ ਤਰਾਂ ਦੀਆਂ ਗੱਲਾਂ ਹਨ । ਏਸੇ ਸਮੇਂ ਲਾਇਲਪੁਰ ਤੋਂ ਗੌਰੀ ਸ਼ੰਕਰ ਦੀ ਇਕ ਤਾਰ ਆ ਪਹੁੰਚੀ ਕਿ ਲਾਇਲਪੁਰ ਵਿਚ ਮਿਸਿਜ਼ ਵਾਦਨ ਬਾਰੇ ਬਹੁਤ ਗੱਲਾਂ ਫੈਲ ਰਹੀਆਂ ਹਨ । ਉਨ੍ਹਾਂ ਦਾ ਪਹਿਲਾ ਪਤੀ ਏਥੇ ਆਇਆ ਹੋਇਆ ਹੈ, ਜਿਸ ਨੂੰ ਓਹ ਮਰਿਆ ਹੋਇਆ ਦਸਦੀ ਸੀ । ਸਾਵਧਾਨ ! ਉਸ ਨੂੰ ਇਕ ਦਮ ਵੱਖ ਕਰ ਦਿਓ, ਨਹੀਂ ਤਾਂ ਤੁਹਾਨੂੰ ਝਮੇਲਿਆਂ ਵਿਚ ਫਸਣਾ ਪਏਗਾ।

ਇਹ ਤਾਰ ਵੇਖ ਕੇ ਮਿ: ਦਾਸ ਹੋਰ ਵੀ ਚਿੰਤਾਤੁਰ ਹੋ ਗਏ ।

ਉਸੇ ਵੇਲੇ ਮਿ: ਪੱਕਲ ਨੇ ਕਿਹਾ-“ਆਸ ਹੈ ਕਿ ਤੁਹਾਨੂੰ ਮੇਰੀਆਂ, ਗੱਲਾਂ ਤੇ ਯਕੀਨ ਆ ਗਿਆ ਹੋਵੇਗਾ | ਹੁਣ ਤੁਸੀਂ ਹੀ ਦਸੋ ਕਿ ਮੇਰਾ ਕੀ ਫਰਜ਼ ਹੈ ?'

-੧੧੧-