ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨ੍ਹਾਂ ਵਿਚੋਂ ਇਕ ਫੋਟੋ ਉੱਤੇ ਲਿਖਿਆ ਸੀ, ਮਿਸ ਸਟਿਫਲ ਤੇ ਦੂਸਰੇ ਉਤੇ ਮਿ: ਪੱਕਲ ।

ਦੋਵੇਂ ਤਸਵੀਰਾਂ ਰਖ ਕੇ ਮਿ: ਪੱਕਲ ਨੇ ਕਿਹਾ- ਹੁਣ ਤੁਸੀਂ ਵੇਖੋ ਇਸ ਸਟਿਫਲ ਤੇ ਮਿਸਿਜ਼ ਵਾਦਨ ਵਿਚ ਕੀ ਫਰਕ ਹੈ ?

ਮਿ: ਦਾਸ ਨੇ ਧਿਆਨ ਨਾਲ ਦੋਵੇਂ ਤਸਵੀਰਾਂ ਵੇਖੀਆਂ । ਫੇਰ ਉਨਾਂ ਨੇ ਇਕ ਵਾਰੀ ਮਿਸਿਜ਼ ਵਾਦਨ ਵਲ ਤਕਿਆ। ਇਸ ਵੇਲੇ ਉਸ ਦਾ ਚਿਹਰਾ ਪੀਲਾ ਪੈ ਰਿਹਾ ਸੀ।

ਹੁਣ ਦਾਸ ਨੇ ਮਿ: ਪੱਕਲ ਵਲ ਤਕ ਕੇ ਕਿਹਾ-ਸੂਰਤ ਤਾਂ ਦੋਹਾਂ ਦੀ ਮਿਲਦੀ ਹੈ ਪਰ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਡਾ ਤੇ ਇਨ੍ਹਾਂ ਦਾ ਕੀ ਸੰਬੰਧ ਹੈ ?

ਮਿ: ਪੱਕਲ ਨੇ ਕਿਹਾ-'ਇਹ ਅਭਾਗਾ ਹੀ ਇਨਾਂ ਦਾ ਪਤੀ ਹੈ । ਏਨਾ ਸੁਣਦੇ ਹੀ ਦਾਸ ਦੀ ਹਰਾਨੀ ਦਾ ਟਿਕਾਣਾ ਨਾ ਰਿਹਾ। ਉਸ ਨੇ ਕਿਹਾ-ਪਰ ਮੈਂ ਤਾਂ ਸੁਣਿਆਂ ਹੈ ਕਿ ਇਨ੍ਹਾਂ ਦੇ ਪਤੀ ਦਾ ਨਾਂ ਮਿ ਵਾਦਨ ਸੀ ਤੇ ਓਹ ਲਾਇਲਪੁਰ ਦੇ ਇਕ ਵੱਡੇ ਇੰਜੀਨੀਅਰ ਸਨ ।

ਮਿ: ਪੱਕਲ ਨੇ ਕਿਹਾ-‘ਇਹ ਵੀ ਸਚ ਹੈ । ਨੌਜਵਾਨ ਵਾਦਨ ਅੰਗਰੇਜ਼ ਨਹੀਂ, ਸਗੋਂ ਹਿੰਦੁਸਤਾਨੀ ਹੈ ਤੇ ਏਸੇ ਸਟਿਫਲ ਦੇ ਪ੍ਰੇਮ ਵਿਚ ਪਾਗਲ ਹੋ ਕੇ ਉਸ ਨੇ ਈਸਾਈ ਧਰਮ ਤੇ ਈਸਾਈ ਨਾਂ ਧਾਰਨ ਕੀਤਾ ਸੀ। ਇਹ ਸਟਿਫਲ ਮੇਰੀ ਨਕਦੀ ਤੇ ਹੀਰੇ ਲੈ ਕੇ ਇਕ ਦਿਨ ਭਜ ਨਿਕਲੀ ਸੀ। ਉਸ ਸਮੇਂ ਅਸੀਂ ਕਰਾਚੀ ਸਾਂ । ਕਰਾਚੀ ਤੋਂ ਇਹ ਓਸ ਹਿੰਦੁਸਤਾਨੀ ਨਾਲ ਭਜੀ। ਇਸ ਦੇ ਬਾਦ ਓਹ ਈਸਾਈ ਹੋਇਆ ਤੇ ਓਥੇ ਹੀ ਇਸ ਨੇ ਆਪਣੇ ਆਪ ਨੂੰ ਅਣਵਿਆਹਿਆ ਕਹਿ ਕੇ ਉਸ ਨਾਲ ਵਿਆਹ ਕੀਤਾ । ਕਈ ਸਾਲਾਂ ਤੋਂ ਮੈਂ ਇਸ ਨੂੰ ਲਭ ਰਿਹਾ ਸਾਂ ਜੇ ਲਾਇਲਪੁਰ ਦੇ ਪਾਦਰੀ ਮੂਲਰ ਸਾਹਿਬ ਦਇਆ ਨਾ ਕਰਦੇ ਤਾਂ ਮੈਨੂੰ ਕਦੀ ਪਤਾ ਨਹੀਂ ਸੀ, ਲਗਣਾ । ਉਹ ! ਮੈਂ ਅਸਲ

-੧੧0-