ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨0.


ਮਿਸਿਜ਼ ਵਾਦਨ ਦੀ ਵਧੇਰੇ ਸੰਗਤ ਤੇ ਚੰਚਲਾ ਦੇ ਇਕ ਈਸਾਈ ਨਾਲ ਵਿਆਹੇ ਜਾਣ ਕਰ ਕੇ ਲਾਇਲਪੁਰ ਵਿਚ ਮਿ: ਦਾਸ ਦੀ ਬੜੀ ਬਦਨਾਮੀ ਹੋਈ ਪਰ ਉਨਾਂ ਨੇ ਆਪਣੀ ਕੋਸ਼ਸ਼ ਨਾ ਛੱਡੀ । ਹੌਲੀ ਹੋਲੀ ਉਨਾਂ ਦੇ ਸਭ ਸਾਥੀ ਛਡ ਗਏ । ਇਕ ਮਿਸਿਜ਼ ਵਾਦਨ ਹੀ ਉਨ੍ਹਾਂ ਦੀ ਸਲਾਹਕਾਰ, ਉਨ੍ਹਾਂ ਦਾ ਦਲ, ਉਨ੍ਹਾਂ ਦਾ ਦੋਸਤ ਤੇ ਸਭ ਕੁਝ ਸੀ। ਇਸੇ ਹਾਲਤ ਵਿਚ ਮਿ: ਦਾਸ ਘਬਰਾ ਗਏ ਤੇ ਉਨ੍ਹਾਂ ਦੀ ਪ੍ਰੈਕਟਿਸ ਉਤੇ ਭੀ ਕੁਝ ਅਸਰ ਪੈਣ ਲਗਾ ਮਿਸਿਜ਼ ਵਾਦਨ ਦੀ ਧਨ ਨਾਲ ਹੁਣ ਉਹ ਉਤਨੀ ਸਹਾਇਤਾ ਨਹੀਂ ਸਨ ਕਰ ਸਕਦੇ, ਸਮਾਜ ਸੁਧਾਰਕ ਦਲ ਦੇ ਮੈਂਬਰਾਂ ਵਲੋਂ ਹੁਣ ਚੰਦਾ ਕੋਈ ਕੱਠਾ ਨਹੀਂ ਸੀ ਹੁੰਦਾ । ਸੋ ਦਲ ਵਲੋਂ ਜੋ ਸੌ ਰੁਪਈਆ ਮਿਸਿਜ਼ ਵਾਦਨ ਨੂੰ ਮਿਲਦਾ ਸੀ, ਉਹ ਭੀ ਬੰਦ ਹੋ ਗਿਆ ਤੇ ਮਿਸਿਜ਼ ਵਾਦਨ ਕੁਝ ਚਿੰਤਾਤੁਰ ਰਹਿਣ ਲੱਗੀ।

ਕੁਝ ਦਿਨ ਬੀਤਣ ਪਰ ਸਲਾਹ ਹੋਈ ਕਿ ਲਾਇਲਪੁਰ ਛੱਡਕੇ ਕਿਸੇ ਦੂਸਰੀ ਥਾਂ ਚਲਕੇ ਸੁਧਾਰ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ । ਸੋਚਕੇ ਮਿਸਿਜ਼ ਵਾਦਨ ਨੂੰ ਨਾਲ ਲੈ ਕੇ ਮਿ:ਦਾਸ ਸ਼ਕੁੰਤਲਾ ਦੇ ਬਹੁਤ ਕੁਝ ਸਮਝਾਉਣ ਤੇ ਮਨ੍ਹਾਂ ਕਰਨ ਪਰ ਵੀ ਇਕ ਦਿਨ ਸਰਗੋਦੇ ਤੁਰ ਪਏ ਤੇ ਓਥੇ ਸੁਧਾਰ ਦਾ ਕੰਮ ਸ਼ੁਰੂ ਕਰਨ ਦੀ ਕੋਸ਼ਿੰਸ਼ ਵਿਚ ਜਾ ਲਗੇ।

-੧੦੭ -