ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖ਼ ਕੇ ਉਸ ਦੀਆਂ ਅਖਾਂ ਵਿਚ ਅਥਰ ਭਰ ਆਏ। ਓਹ ਭਰੇ ਹੋਏ ਗਲੇ ਨਾਲ ਬੋਲਿਆ-ਤੂੰ ਤਾਂ ਕੋਈ ਦੇਵੀ ਹੈਂ, ਭੈਣ, ਪਰ ਵਿਧਵਾ ਆਸ਼ਰਮ ਲਈ ਵੀ ਤਾਂ ਕਿਸੇ ਤੇਰੇ ਜਿਹੀ ਤਿਆਗ ਵਾਲੀ ਭੈਣ ਦੀ ਸੇਵਾ ਦੀ ਲੋੜ ਹੈ । ਸੋ ਜੇ ਇਸ ਮਕਾਨ ਵਿਚ ਨਹੀਂ ਤਾਂ ਵਿਧਵਾ ਆਸ਼ਰਮ ਵਾਲੇ ਮਕਾਨ ਵਿਚ ਸਹੀ, ਉਥੋਂ ਦੀ ਪ੍ਰਬੰਧਕ ਬਣ ਕੇ ਰਹੋ । ਮੋਹਨ ਲਾਲ ਦਾ ਰੁਪਈਆ ਵੀ ਏਸੇ ਕੰਮ ਵਿਚ ਲਗੇਗਾ । ਜਦ ਤਕ ਇਹ ਪ੍ਰਬੰਧ ਨਹੀਂ ਹੁੰਦਾ ਤਦ ਤਕ ਤਾਂ ਏਥੇ ਹੀ ਰਹੋ।

ਸ਼ੀਲਾ ਨੇ ਕਿਹਾ-'ਇਹ ਘਰ ਵਿਚ ਤਾਂ ਮੈਂ ਇਕ ਪਲ ਵੀ ਨਹੀਂ ਰਹਾਂਗੀ। ਇਕ ਵਾਰੀ ਕੁਝ ਦੇਰ ਲਈ ਮਾਤਾ ਦੇ ਕੋਲ ਜਾ ਕੇ ਉਨ੍ਹਾਂ ਤੋਂ ਵੀ ਵਿਦਾ ਲਵਾਂਗੀ। ਤੁਸੀਂ ਜੇਕਰ ਏਨੀ ਦੇਰ ਵਿਚ ਕੋਈ ਪ੍ਰਬੰਧ ਕਰ ਸਕੇ ਤਾਂ ਤੁਹਾਡੇ ਨੀਯਤ ਕੀਤੇ ਹੋਏ ਮਕਾਨ ਵਿਚ ਹੀ ਚਲੀ ਜਾਵਾਂਗੀ । ਨਹੀਂ ਤਾਂ ਵਾਹਿਗੁਰੂ ਦੀ ਮਰਜ਼ੀ।

ਨੇਕ ਮਨੁਖਾਂ ਤੇ ਬਿਪਤਾ ਢੇਰ ਚਿਰ ਨਹੀਂ ਰਹਿੰਦੀ ਹੁੰਦੀ। ਇਸ ਦੇ ਬਾਦ ਉਸ ਨੇ ਮਦਨ ਲਾਲ ਵਲ ਤਕ ਕੇ ਕਿਹਾ-ਬੇਸ਼ਕ ਮਰੀ ਵੀ ਨਹੀਂ ਕਿ ਇਹ ਤੁਹਾਡਾ ਘਰ ਤਿਆਗੇ ਪਰ ਇਸ ਦੀ ਦ੍ਰਿੜਤਾ ਵੇਖਕੇ ਮਲੂਮ ਹੁੰਦਾ ਹੈ ਕਿ ਇਸ ਕੰਮ ਦੇ ਵਿਚ ਵਾਹਿਗਰ ਦਾ ਵੀ ਕੁਝ ਹਥ ਇਸ ਰਾਹੀਂ ਉਹ ਸੰਸਾਰ ਦਾ ਕੋਈ ਭਲਾ ਹੀ ਕਰਨਾ ਚਾਹੁੰਦਾ ਹੈ | ਮਕਾਨ ਦੇ ਪ੍ਰਬੰਧ ਵਿਚ ਜਾਂਦਾ ਹਾਂ । ਤੁਸੀਂ ਜਿਵੇਂ ਠੀਕ ਸਮਜੋ ਕਰੋ |'

ਮਦਨ ਲਾਲ ਨੇ ਕੋਈ ਜਵਾਬ ਨਾ ਦਿਤਾ । ਉਸ ਦੀਆਂ ਅੱਖਾਂ ਸਾਵਣ ਭਾਦਰੋਂ ਦੀ ਝੜੀ ਲਗ ਰਹੀ ਸੀ ਤੇ ਉਸ ਦਾ ਗਲਾ ਭਰ ਗਿਆ ਸੀ । ਮੇਵਾ ਸਿੰਘ ਚਲਾ ਗਿਆ । ਇਸ ਤੋਂ ਬਾਦ ਸ਼ੀਲਾ ਨੇ ਮਦਨ ਲਾਲ ਦੇ ਪੈਰਾਂ ਉਤੇ ਮਥਾ ਰੱਖ ਕੇ ਉਸ ਤੋਂ ਮਾਫੀ ਮੰਗੀ ਤੇ ਫੇਰ ਉਸ ਨੂੰ ਬਹੁਤ ਕੁੱਜ ਵੇਖਕ ਸਮਝਾ ਕੇ ਉਸਦੇ ਰੋਕਦਿਆਂ ਹੀ ਪੇਕੇ ਚਲੀ ਗਈ।

-੧੦੬-