ਇਹ ਸਫ਼ਾ ਪ੍ਰਮਾਣਿਤ ਹੈ

(੧੦)

ਘਾਟ ਲਏ ਸਭ ਪਿਓ ਥੀਂ ਚੌਕੀ ਦਾ ਬਹਾਈ। ਪਾਂਧੀ ਰਾਹ ਮੁਸਾਫਰ ਕੋਈ ਆਵੇ ਏਸ ਨਿਵਾਈ। ਹਾਸ਼ਮ ਪਾਰ ਉਰਾਰ ਨਾਂ ਜਾਵੇ ਮੈਂ ਬਿਨ ਖਬਰ ਪੁਚ ਈ।੪੫। ਬਰਸ ਹੋਯਾ ਜਦ ਫੇਰ ਸੱਸੀ ਨੂੰ ਮੇਹਨਤ ਬੇਹਦ ਉਠਾਏ। ਕੀਚ ਵਲੋਂ ਰਲ ਮਾਲ ਵਿਹਾਂਜਨ ਉਠ ਸੁਦਾਗਰ ਆਏ। ਸੁਰਤ ਨਾ ਚਨਿਆਜ਼ ਬਲੋਚਾਂ ਵੇਖ ਪਰੀ ਭੁਲ ਜਾਏ ਹਾਸ਼ਮ ਵੱਖ ਬਲੋਚ ਜ਼ੂਲੇਖਾਂ ਯੂਸਫ ਚਾ ਭੁਲਾਏ॥੪੬॥

ਨੌਕਰ ਨੇ ਸੱਸੀ ਨੂੰ ਖਬਰ ਦੇਣੀ

ਕਹਿਆ ਆਣ ਗੁਲਾਮ ਸਸੀ ਨੂੰ ਨਾਲ ਜ਼ਬਾਨ ਪਿਆਰੀ। ਘਾਟ ਉਤੇ ਇਕ ਰਾਹ ਮੁਸਾਫਰ ਉਤਰੇ ਆਨ ਵਪਾਰੀ। ਕੀਚ ਵਲੋਂ ਰਲ ਆਖਣ ਆਏ ਊਠ ਬੇਅੰਤ ਸੁਮਾਰੀ। ਹਾਸ਼ਮ ਤੌਰਲਿਬਾਸ ਭਰਾਵਾਂ ਹਰ ਹਰ ਚਾਲ ਨਿਆਰੀ॥੪੦॥ ਸੰਸੀ ਸਖਤ ਗਮੀ ਵਿਚ ਦਰਦ ਫਿਰਾਕ ਰੰਞਾਨੇ। ਨਾ ਕੁਝ ਸੁਰਤ ਆਵਾਜ਼ ਨਾ ਦੇਂਦੀ ਨਾ ਕੁਝ ਹੋਸ਼ ਟਿਕਾਨੇ। ਰੂਹ ਰੂਹਾਂ ਵਿਚ ਫਿਰੇ ਸੱਸੀ ਦਾ ਮਲ ਕਲ ਮੌਤ ਨਿਸ਼ਾਨੀ। ਹਾਸ਼ਮ ਮੇਲ ਬਲੋਚ ਸੱਸੀ ਨੂੰ ਫੇਰ ਦਿਤੀ ਜ਼ਿੰਦਗਾਠੀ॥੪੮॥

ਸਸੀ ਦਾ ਸੁਰਤ ਵਿਚ ਆਉਣਾ।

ਸੁਣੀ ਅਵਾਜ਼ ਸੱਸੀ ਉਠ ਬੈਠੀ ਸੁਰਤ ਸਰੀਰ ਸ਼ੰਭਾਲੀ। ਮਿਸਲ ਅਨਾਰ ਹੋਏ ਰਖ ਸਾਰ ਫੇਰ ਫਿਰੀ ਲਭ ਲਾਲੀ। ਹਾਰ ਸ਼ਿੰਗਾਰ ਲਗੇ ਮਨ ਭਵਨ ਖੂਬ ਹੋਈ ਖੁਸ਼ਹਾਲੀ ਹਾਸ਼ਮ ਆਖ ਭਰੀਫ ਬਲੋਚਾਂ ਆਬਹਯਾਤ ਪਿਆਲੀ॥੪੯॥ ਸ਼ਹਿਰ ਉਤਾਰ ਬਲੋਚ ਸੱਸੀ ਨੂੰ ਖਿਦਮਤ ਖੂਬ ਕਰਾਈ। ਹਾਲ ਹਕੀਕਤ ਪੁਨੂੰ ਵਾਲੀ ਪਾਸ ਬਿਠਾਲਪੁਛਾਈ ਖਾਤਰ ਵੇਖ ਕਹਿਓ ਨੇ ਸਾਡਾ ਹਤ ਪੁੰਨੂੰ ਹੈ ਭਾਈ ਹਾਸ਼ਮ ਬਲੋਚਾਂ ਸਾਮਤ ਆਨ ਦਿਖਾਈ॥੫੦॥ ਸੱਸੀ ਸਮਝ ਭਰਾ ਪੁੰਨੂੰ ਦੇ ਕੈਦ ਬਲੋਚ ਕਰਾਏ। ਹੁਣ ਖਾਲਸ ਜਾਨ