ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਡਾਕਟਰ ਸਾਹਿਬ ਜੀਉ ! ਕੀ ਕੋਈ ਨਵੀਂ ਖੋਜ ਪੂਰੀ ਕਰ ਕੇ ਲਆਏ ਹੋ?

"ਜੀ ਹਾਂ, ਬਿਲਕੁਲ ਨਵੀਂ ਤੇ ਅਸਰਚਜ ਕਰ ਦੇਣ ਵਾਲੀ ! ਡਾਕਟਰ ਨੇ ਉੱਤਰ ਦਿੱਤਾ ।

“ਤਾਂ ਕੀ ਭਗਵਾਨ ਦੇ ਦਰਸ਼ਨ ਛੇਤੀ ਕਰਾਉਣ ਦੇ ਉਪਾ ਕਰਕੇ ਆਏ ਹੋ ? ਅਸੀਂ ਪੁਛਿਆ |

“ਨਹੀਂ ਜੀ ! ਸਗੋਂ ਭਗਵਾਨ ਤੋਂ ਸਦਾ ਹੀ ਦੂਰ ਰਹਿਣ ਲਈ ਖੋਜ ਖੋਜੀ ਹੈ | ਇਹ ਮੇਰੀਆਂ ਦੋ ਰੰਗ ਬਰੰਗੀਆਂ ਦੁਆਈਆਂ ਹਨ ਅਤੇ ਇਕ ਤਰ੍ਹਾਂ ਦੀਆਂ ਕਾਇਆਂ ਪਲਟ ਹਨ । ਇਹਨਾਂ ਦਾ ਆਪਸ ਵਿਚ ਐਨਾ ਸੰਬੰਧ ਹੈ ਕਿ ਜੇ ਇਕੋ ਜਹੇ ਤੋਲ ਦੀਆਂ ਦੋਵਾਂ ਸ਼ੀਸ਼ੀਆਂ ਵਿਚੋਂ ਅਡ ਅਡ ਪਾਣੀ ਵਿਚ ਘੋਲ ਕੇ ਦੋ ਮਨੁਖੀ ਜੀਵਾਂ ਨੂੰ ਪਿਲਾ ਦਿਤੀਆਂ ਜਾਣ ਤਾਂ ਕੁਝ ਥੋੜੇ ਜਹੇ ਸਮੇਂ ਦੇ ਵਿਚ ਹੀ ਉਹਨਾਂ ਦਾ ਆਪਸ ਵਿਚ ਸਰੀਰਾਂ ਦਾ ਇਕ ਦੂਜੇ ਨਾਲ ਵਟਾਂਦਰਾ ਹੋ ਜਾਵੇਗਾ । ਮੈਂ ਆਪ ਜੀ ਨੂੰ ਜ਼ਰਾ ਵਿਸਥਾਰ ਨਾਲ ਸਮਝਾਉਂਦਾ ਹਾਂ ।

"ਸਮਝ ਲੌ ਕਿ ਅਸੀਂ ਦੋਵੇਂ ਜਣੇ ਇਕਠੇ ਹੀ ਇਕ ਥਾਂ ਬੈਠੇ ਹੋਏ ਹਾਂ ਅਤੇ ਮੈਂ ਆਪ ਜੀ ਨਾਲ ਆਪਣੇ ਸਰੀਰ ਦੀ ਅਦਲ ਬਦਲ ਕਰਨੀ ਲੋੜਦਾ ਹਾਂ ਅਤੇ ਮੈਂ ਆਪ ਜੀ ਨੂੰ ਪੰਜ ਗਰੇਨ ਕਿਰਮਚੀ ਰੰਗ ਦਾ ਪੌਡਰ ਏਸ ਸਾਹਮਣੇ ਪਈ ਹੋਈ ਸ਼ੀਸ਼ੀ 'ਓ' ਵਿਚੋਂ ਪਾਣੀ ਵਿਸਕੀ ਲਾਈਮਜੂਸ ਜਾਂ ਦੁਧ ਵਿਚ ਘੋਲ ਕੇ ਪੀਣ ਲਈ ਦੇਵਾਂਗਾ ਅਤੇ ਠੀਕ ਉਸੇ ਹੀ ਸਮੇਂ ਆਪ ਵੀ ਪੰਜ ਗਰੇਨ ਚਿਟਾ ਪੌਡਰ ਸ਼ੀਸ਼ੀ ‘ਅ' ਵਿਚੋਂ ਘੋਲ ਕੇ ਪੀਵਾਂਗਾ ਤਾਂ ਕੋਈ ਦੋ ਜਾਂ ਤਿੰਨ ਘੰਟਿਆਂ ਦੇ ਅੰਦਰ ਅੰਦਰ ਹੀ ਸਾਡੇ ਦੋਵਾਂ ਦੇ ਸਰੀਰਾਂ ਦਾ ਐਦਾਂ ਆਪਸ ਵਿਚ ਵਟੋ ਸਟਾਂ ਹੋ ਜਾਵੇਗਾ ਕਿ ਪਛਾਣ ਹੋਣੀ ਅਸੰਭਵ ਹੋਵੇਗੀ। ਸਾਡੀ ਸੋਚ ਵਿਚਾਰ ਸ਼ਕਤੀਆਂ ਪਹਿਲੇ ਆਪੋ ਆਪਣੇ ਸਰੀਰਾਂ ਵਾਲੀਆਂ

੧੦੪