ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਚਿਠੀ ਪੜ੍ਹ ਕੇ ਮੈਨੂੰ ਡਾਕਟਰ ਹੁਸ਼ਿਆਰ ਸਿੰਘ ਜੀ ਹੋਰਾਂ ਦੀ ਇਕ ਮੇਲ ਮੁਲਾਕਾਤ, ਜੋ ਕਿ ਮੇਰੇ ਹੀ ਘਰ ਵਿਚ ਹੋਈ ਸੀ, ਯਾਦ ਆ ਗਈ, ਜੋ ਪਾਠਕਾਂ ਦੀ ਗਿਆਤਾ ਲਈ ਅਸੀਂ ਹੇਠ ਲਿਖਦੇ ਹਾਂ :-

'ਇਕ ਰਾਤ ਕੋਈ ਦਸ ਕੁ ਵਜੇ ਦੇ ਲਾਗੇ ਛਾਗੇ ਮੈਂ ਆਪਣੀ ਬੈਠਕ ਵਿਚ ਆਪਣੀ ਪੋਥੀ “ਅਨੋਖਾ ਪਰਦੇਸੀਂ ਦੇ ਅੰਤਲੇ ਕਾਂਡ ਪੂਰੇ ਕਰਨ ਵਿਚ ਰੁੱਝਾ ਹੋਇਆ ਸੀ ਕਿ ਡਾਕਟਰ ਹੁਸ਼ਿਆਰ ਸਿੰਘ ਜੀ ਵੀ ਅਚਨਚੇਤ ਹੀ ਮੇਰੇ ਕੋਲ ਚੁੱਪ ਕਰਕੇ ਆ ਕੇ ਬੈਠ ਗਏ । ਉਹ ਜਦੋਂ ਵੀ ਕੋਈ ਨਵੀਂ ਖੋਜ ਸਿਰੇ ਚਾੜੇ ਹੋਏ ਹੁੰਦੇ ਸਨ ਤਾਂ ਠੀਕ ਏਸੇ ਹੀ ਵੇਲੇ ਆ ਕੇ ਮੇਰੀ ਸਲਾਹ ਲਿਆ ਕਰਦੇ ਸਨ । ਉਹਨਾਂ ਨੇ ਦੋ ਸ਼ੀਸ਼ੀਆਂ ਮੇਰੇ ਸਾਹਮਣੇ ਪਏ ਮੇਜ਼ ਤੇ ਰਖ ਦਿਤੀਆਂ ਉਹਨਾਂ ਵਿਚੋਂ ਇਕ ਤੇ 'ਓ' ਲਿਖਿਆ ਹੋਇਆ ਸੀ ਤੇ ਉਸ ਵਿਚ ਕਿਰਮਚੀ ਰੰਗ ਦਾ ਪੌਡਰ ਸੀ ਤੇ ਦੂਜੀ ਤੇ “ਅ” ਅੱਖਰ ਸੀ ਪਰ ਉਸ ਵਿਚ ਚਿਟੇ ਰੰਗ ਦਾ ਪੌਡਰ ਸੀ। ਮੈਂ ਵੀ ਤਾੜ ਗਿਆ ਸਾਂ ਕਿ ਅੱਜ ਫੇਰ ਕੋਈ ਨਵੀਂ ਖੋਜ ਸਿੱਧ ਕਰ ਕੇ ਡਾਕਟਰ ਮੇਰੀ ਸਲਾਹ ਲੈਣ ਲਈ ਆਇਆ ਹੈ। ਹੁਣ ਜਦੋਂ ਵੀ ਕੋਈ ਆਪ ਜੀ ਡੂੰਘੀ ਸੋਚ ਵਿਚਾਰ ਵਾਲਾ ਕੰਮ ਕਰਨਾ ਚਾਹੋ ਉਹ ਚੰਗੀ ਤਰ੍ਹਾਂ ਪੂਰਾ ਨਹੀਂ ਹੋਇਆ ਕਰਦਾ ਜਿਨਾਂ ਚਿਰ ਕਿ ਉਸ ਦੀ ਸੋਚ ਵਿਚਾਰ ਲਈ ਖੁਲਾ ਸਮਾਂ ਨਾਂ ਦਿੱਤਾ ਜਾਏ । ਹੁਣ ਮੈਂ ਤਾਂ ਕਿਤਾਬ ਲਿਖਣ ਲੱਗਾ ਹੋਇਆ ਸਾਂ ਅਤੇ ਮੇਰੇ ਸਾਹਮਣੇ ਇਕ ਹੋਰ ਜੀਵ ਚੁਪ ਕਰਕੇ ਬੈਠਾ ਹੋਇਆ ਸੀ ਅਤੇ ਮੇਰੀ ਰੂਚੀ ਉਹਦੇ ਵਲ ਆਪਣੇ ਕੰਮ ਵਿਚੋਂ ਹਟ ਕੇ ਚਲੀ ਜਾਂਦੀ ਸੀ, ਜੋ ਆਪਣੀ ਰੁਚੀ ਨੂੰ ਇਕਾਗਰ ਕਰਨ ਲਈ ਮੈਂ ਡਾਕਟਰ ਸਾਹਿਬ ਨਾਲ ਉਹਦਾ ਕੰਮ, | ਜਿਸ ਲਈ ਕਿ ਉਹ ਆਇਆ ਸੀ, ਪਹਿਲੋਂ ਹੀ ਪੂਰਾ ਕਰਨ ਲਈ ਕਿਹਾ ਕਿ :-


੧੦੩