ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਰਿਜ ਐਕਟ ਦੇ ਅਨੁਸਾਰ ਵਿਆਹ ਕਰਾ ਲਿਆ ਹੋਇਆ ਸੀ ਅਤੇ ਕੋਈ ਦੋ ਕੁ ਹੀ ਵਰਿਆਂ ਵਿਚ ਦੋ ਕੁ ਬੱਚੇ ਵੀ ਹੋ ਗਏ ਹੋਏ ਸਨ । ਇਸ ਲਈ ਪੰਜਾਬੀ ਤੇ ਬੰਗਾਲੀ ਬਹੁਤੇ ਉਹਨਾਂ ਪਾਸ ਇਲਾਜ ਲਈ ਆਉਣ ਲੱਗ ਪਏ ਸਨ ।

ਪਹਿਲੋਂ ਪਹਿਲੋਂ ਤਾਂ ਡਾਕਟਰ ਮੇਰੇ ਨਾਲ ਮੇਲ-ਜੋਲ ਕਰਨ ਲੱਗਾ ਕੁਝ ਝਿਜਕ ਜਹੀ ਕਰਦਾ ਰਿਹਾ, ਪਰ ਫੇਰ ਪਤਾ ਨਹੀਂ, ਉਹਨੂੰ ਕੀ ਸੋਚ ਵਿਚਾਰ ਆ ਗਈ ਕਿ ਮੇਰੇ ਤੇ ਮੇਰੇ ਪਰਵਾਰ ਨਾਲ ਓਹਦਾ ਬੜਾ ਹੀ ਗੁੜਾ ਪ੍ਰੇਮ ਹੋ ਗਿਆ ਸੀ । ਐਥੋਂ ਤਕ ਕਿ ਮੇਰੀ ਪਤਨੀ ਤੇ ਉਨਾਂ ਦੀ ਸੁਪਤਨੀ ਇਕ ਦੂਜੇ ਨੂੰ ਰੋਜ਼ ਵੇਖ ਕੇ ਹੀ ਰੋਟੀ ਖਾਂਦੀਆਂ ਹੁੰਦੀਆਂ ਸਨ । ਹੌਲੀ ਹੌਲੀ ਅਸੀਂ ਦੋਵੇਂ ਡਾਕਟਰ ਵੀ ਇਕੱਠੇ ਹੀ ਇਕ ਦੂਜੇ ਦੀਆਂ ਦੁਆਈਆਂ ਦੀ ਜਾਂ ਰੋਗ ਦੀ ਆਪਸ ਵਿਚ ਸਲਾਹ ਲੈਣ ਦੇਣ ਵੀ ਲਗ ਪਏ ਸਾਂ ਡਾਕਟਰ ਹੁਸ਼ਿਆਰ ਸਿੰਘ ਜੀ ਜਦੋਂ ਵੀ ਕੋਈ ਦੁਆਈ ਬਣਾਉਂਦੇ ਸਨ ਤਾਂ ਮੈਨੂੰ ਪੁਛ ਗਿਛ ਕਰਕੇ ਹੀ ਖੋਜ ਸਿਰੇ ਚਾੜਦੇ ਹੁੰਦੇ ਹਨ।

ਉਹਨਾਂ ਨੇ ੨੯ ਮਾਰਚ ੧੬੫੭ ਦੀ ਰਾਤ ਨੂੰ ਪ੍ਰੀਤੀ-ਭੋਜਨ ਪ੍ਰਾਂਤ ਦੇ ਚੀਫ਼ ਮਨਿਸਟਰ ਜੀ ਦੀ ਆਉ-ਭਗਤ ਲਈ ਕੀਤਾ ਅਤੇ ਉਸ ਵਿਚ ਪ੍ਰਾਂਤ ਦੇ ਰਾਜ ਪਰਮੁਖ, ਸਾਰੇ ਮਨਿਸਟਰ, ਮੈਂਬਰ ਪਾਰਲੀਮੈਂਟ, ਮੈਂਬਰ ਅਸੈਂਬਲੀ, ਬਾਹਰ ਦੇ ਦੇਸ਼ਾਂ ਦੇ ਦਸੌਰੀ ਰਾਜਦੂਤ, ਹਾਈ ਕਮਿਸ਼ਨਰ, ਜੱਜ, ਪ੍ਰਾਂਤ ਦੇ ਵਡੇ ਵਡੇ ਅਫ਼ਸਰ ਤੇ ਹੋਰ ਪਤਵੰਤੇ ਸ਼ਹਿਰ ਵਾਸੀ ਸਾਰੇ ਹੀ ਸਦੇ ਹੋਏ ਸਨ। ਮੈਂ ਵੀ ਉਥੇ ਪੁਜਾ ਹੋਇਆ ਸਾਂ, ਪ੍ਰੀਤੀ-ਭੋਜਨ ਇਕ ਉੱਚ ਦਰਜੇ ਦਾ ਸੀ ਅਤੇ ਖਾਣੇ ਵੀ ਬੜੇ ਸੁਆਦਲੇ ਸਨ । ਗੱਲਾਂ ਬਾਤਾਂ ਕਰਦਿਆਂ ਉਥੇ ਬਹੁਤਾ ਚਿਰ ਲੱਗ ਗਿਆ ਅਤੇ ਜਦੋਂ ਮੈਂ ਘਰ ਪੁੱਜਾ ਅਤੇ ਕੱਪੜੇ ਲਾਹ ਕੇ ਮੰਜੀ ਤੇ ਲੰਮਾ ਪਿਆ ਹੀ ਸਾਂ ਤਾਂ ਕਮਰੇ ਦੀ ਘੜੀ ਨੇ ਦੋ ਵਜੇ ਦਾ ਘੰਟਾ


੮੧