ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਖਿਆ ਸੀ ਕਿ ਉਹ ਮੈਨੂੰ ਆਪਣੇ ਬਾਰੇ ਲਿਖਦੇ ਰਹਿਣਗੇ ਪਰ ਅਜ ਪੰਜ ਛੇ ਸਾਲ ਹੋ ਗਏ ਹੋਏ ਹਨ ਉਹਨਾਂ ਦੀ ਕੋਈ ਦਸ ਧੁਖ ਹੀ ਨਹੀਂ ਪਈ।" ਮੈਂ ਉੱਤ੍ਰ ਦਿਤਾ !

“ਹਾਂ ਜੀ ਮੈਨੂੰ ਉਹਨਾਂ ਦੇ ਬਾਰੇ ਪਤਾ ਤਾਂ ਲਗਾ ਹੈ ਪਰ ਬੜਾ ਸ਼ੋਕ ਹੈ ਕਿ ਮੈਂ ਪਤਾ ਲਗਣ ਤੇ ਵੀ ਇਸ ਵੇਰ ਕੁਝ ਨਹੀਂ ਹਾਂ ਕਰ ਸਕਿਆ । ਸਾਡੇ ਮਿਤ੍ਰ ਨੇ ਕਿਹਾ।

“ਮਿਤ੍ਰ ਜੀ ! ਕ੍ਰਿਪਾ ਕਰਕੇ ਸਾਰੀ ਵਿਥਿਆ ਨੂੰ ਵਿਸਥਾਰ ਨਾਲ ਦਸਣ ਦੀ ਖੇਚਲ ਕਰੋ।” ਮੈਂ ਕਿਹਾ|

"ਜੀ ਮੈਂ ਵਿਸਥਾਰ ਨਾਲ ਆਪ ਦੀ ਸੇਵਾ ਵਿਖੇ ਦਸਦਾ ਹਾਂ । ਉਹਨਾਂ ਉਤ੍ਰ ਦਿਤਾ |

"ਕਲਕਤੇ ਵਿਚ ਭਵਾਨੀਪੁਰ ਦੇ ਇਲਾਕੇ ਤੇ ਰਾਸ਼ ਬਿਹਾਰੀ ਐਵੇਨੀਉ, ਜੋ ਸਿੱਖਾਂ ਦੇ ਗੁਰਦਵਾਰੇ ਜਗਤ ਸੁਧਾਰ ਦੇ ਲਾਗੇ ਹੈ, ਇਕ ਪੰਜਾਬੀ ਡਾਕਟਰ ਹੁਸ਼ਿਆਰ ਸਿੰਘ ਜੀ ਹੋਰਾਂ ਨੇ ਕੋਈ ,ਚਾਰ ਪੰਜ ਸਾਲ ਹੋਏ ਹਨ ਆਪਣੀ ਡਾਕਟਰੀ ਪਰੈਕਟਿਸ ਅਰੰਭ ਕੀਤੀ ਸੀ । ਉਹਨਾਂ ਹੌਲੀ ੨ ਦੁਆਈਆਂ ਵੇਚਣੀਆਂ ਤੇ ਵੇਹਲੇ ਸਮੇਂ ਦੁਆਈਆਂ ਦਾ ਰੋਗਾਂ ਤੇ ਖੋਜ ਕਰਕੇ ਚੰਗਾ ਮੰਦਾ ਹੋਣਾ ਵੀ ਖੋਜਣਾ ਅਰੰਭ ਕਰ ਦਿਤਾ ਸੀ। ਹੁਣ ਏਸ ਇਲਾਕੇ ਵਿਚ ਸਾਰੇ ਪੰਜਾਬੀ ਭਰਾ ਹੀ ਵਸ ਰਸ ਰਹੇ ਹਨ ਅਤੇ ਪੰਜਾਬੀ ਵੀ ਰਜੇ ਹੋਏ ਘਰਾਂ ਵਾਲੇ ਹਨ ਕਿਉਂਕਿ ਹਰ ਇਕ ਪੰਜਾਬੀ ਪਾਸ ਜੋ ਆਪਣੀ ਨਿਜੀ ਬੱਸ ਨਹੀਂ ਹੈ ਤਾਂ ਉਹ ਟੈਕਸੀ ਇਕ ਜਾਂ ਦੋ ਦਾ ਜ਼ਰੂਰ ਹੀ ਮਾਲਕ ਹੁੰਦਾ ਹੈ । ਇਸ ਲਈ ਡਾਕਟਰ ਸਾਹਿਬ ਦੀ ਪਰੈਕਟਸ ਕੋਈ ਥੋੜੇ ਜਹੇ ਹੀ ਸਮੇਂ ਵਿਚ ਚੰਗੀ ਚਲ ਪਈ ਦੂਜਾ ਕਾਰਣ ਉਹਨਾਂ ਦੀ ਪ੍ਰੈਕਟਸ ਕੋਈ ਥੋੜੇ ਜਹੇ ਹੀ ਚਿਰ ਵਿਚ ਉੱਚ ਦਰਜੇ ਦੀ ਹੋ ਜਾਣ ਦਾ ਇਹ ਸੀ ਕਿ ਉਹਨਾਂ ਨੇ ਇਕ ਉੱਚ ਧਨਾਢ ਬੰਗਾਲੀ ਘਰਾਣੇ ਦੀ ਪੜੀ ਲਿਖੀ ਸੁਸ਼ੀਲ ਕੁੜੀ ਨਾਲ ਸਿਵਲ


੮੦