ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਕਿ ਆਪ ਜੀ ਪੁਜ ਗਏ ਹੋ । ਨਹੀਂ ਤਾਂ ਮੈਨੂੰ ਆਪ ਜੀ ਦੇ ਬਾਰੇ ਪੁਛ ਗਿਛ ਬਹੁਤੀ ਕਰਨੀ ਪੈਣੀ ਸੀ । ਜਦੋਂ ਚਿਠੀ ਮੈਂ ਖੋਲ ਕੇ ਪੜੀ ਤਾਂ ਉਸ ਵਿਚ ਲਿਖਿਆ ਹੋਇਆ ਸੀ ਕਿ ‘ਸਰਦਾਰ ਸਾਹਿਬ ਜੀਉ !ਸਤਿ ਸ੍ਰੀ ਅਕਾਲ । ਮੈਂ ਆਪ ਜੀ ਦੇ ਮਨ ਦੇ ਵਿਚਾਰ ਆਪਣੀ - ਹਿਪਨੋਟਿਜ਼ਮ ਦੀ ਸ਼ਕਤੀ ਦੁਆਰਾ ਜਾਣ ਲਏ ਸਨ, ਏਸੇ ਕਰਕੇ ਮੈਂ ਆਪ ਜੀ ਤੇ ਮੈਸਮੇਰਿਜ਼ਮ ਦੀ ਸ਼ਕਤੀ ਦਾ ਅਸਰ ਪਾ ਕੇ ਆਪ ਜੀ ਨੂੰ ਛਡ ਕੇ ਉਥੋਂ ਆ ਗਿਆ ਸੀ। ਆਪ ਜੀ ਦੇ ਵਿਚਾਰ ਤੇ ਪੁਛ ਗਿਛ ਮੇਰੇ ਨਿਜੀ ਜੀਵਨ ਨਾਲ ਸੰਬੰਧ ਰੱਖਦੇ ਹਨ, ਇਸ ਲਈ ਮੈਂ ਨਹੀਂ ਚਾਹੁੰਦਾ ਕਿ ਆਪ ਜੀ ਇਸ ਬਾਰੇ ਕੁਝ ਪੁਛ ਗਿਛ ਵਧੇਰੇ ਕਰਦੇ ਫਿਰੋ । ਦੁਜੇ ਅਜੇ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਕਿਸੇ ਨੂੰ ਮੇਰੇ ਬਾਰੇ ਪਤਾ ਲਗੇ ਕਿ ਮੈਂ ਕੌਣ ਸਾਂ ਤੇ ਕੌਣ ਹਾਂ । ਏਸ ਲਈ ਮੈਂ ਆਪ ਜੀ ਨੂੰ ਸਾਵਧਾਨ ਕਰਦਾ ਹਾਂ ਕਿ ਆਪ ਜੀ ਜੋ ਕੁਝ ਵੀ ਮੇਰੇ ਪਿਛਲੇ ਜਾਂ ਹੁਣ ਦੇ ਜੀਵਨ ਦੇ ਬਾਰੇ ਜਾਣਦੇ ਹੋ ਉਹ ਅਗੇ ਕਿਸੇ ਨੂੰ ਅਜ ਤੋਂ ਤਿੰਨ ਮਹੀਨੇ ਤਕ ਨਾ ਦਸਣੇ ਅਤੇ ਨਾ ਹੀ ਇਹ ਮੇਰੀ ਚਿਠੀ ਹੀ ਕਿਸੇ ਨੂੰ ਵਿਖਾਉਣੀ। ਜੇਕਰ ਆਪ ਜੀ ਨੇ ਇਸ ਦੀ ਉਲੰਘਣਾ ਕੀਤੀ ਤਾਂ ਮੇਰੇ ਨਾਲੋਂ ਬੜਾ ਜ਼ਾਲਮ ਤੇ ਬੁਰਾ ਆਦਮੀ ਕੋਈ ਨਹੀਂ ਹੋਵੇਗਾ । ਹਾਂ ਤਿੰਨਾਂ ਮਹੀਨਿਆਂ ਤੋਂ ਪਿਛੋਂ ਆਪ ਜੀ ਨੂੰ ਖੁਲ ਹੋਵੇਗੀ ਕਿ ਆਪ ਜੀ ਜਿਦਾਂ ਵੀ ਜੀਅ ਵਿਚ ਆਵੇ ਕਰ ਲੈਣਾ । ਕਿਉਂ ਕਿ ਏਹਨਾਂ ਹੀ ਤਿੰਨਾਂ ਨਹੀਨਿਆਂ ਵਿਚ ਫੇਰ ' ਮੈਂ ਆਪਣੇ ਸਰੀਰ ਦਾ ਵਟਾਂਦਰਾ ਕਰ ਲੈਣਾ ਹੈ। ਮੈਂ ਆਪ ਜੀ ਨੂੰ ਦਸ ਦੇਣਾ ਚਾਹੁੰਦਾ ਹਾਂ ਕਿ ਮੈਂ ਹੁਣ ' ਆਪਣੇ ਈਰਾਨ ਵਿਚ ਦਮੱਸ਼ਕ ਵਾਲੇ ਆਪਣੇ ਘਰ ਨਹੀਂ ਜਾ ਰਿਹਾ ਸਗੋਂ ਕਿਧਰੇ ਹੋਰ ਪਾਸੇ ਜਾਵਾਂਗਾ ਏਸ ਲਈ ਮੇਰੀ ਮੇਰੇ ਘਰ ਵਲ ਜਾ ਕੇ ਪੁਛ ਗਿਛ ਕਰਨੀ ਫਜ਼ੂਲ ਹੈ । ਮੈਂ ਆਪ ਜੀ ਨੂੰ ਮਿਤ੍ਰ ਜਾਣ ਕੇ ਆਪ ਜੀ ਦੇ ਭਲੇ ਵਾਸਤੇ


੭੭