ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਜੀ ਜੰਤ੍ਰ ਮੰਤ੍ਰ ਠੀਕ ਇਕ ਵੇਰ ਅਰੰਭ ਕਰਨ ਨਾਲ ਆਪਣੇ ਆਪ ਇਕ ਤਾਰ ਹੀ ਹੁੰਦਾ ਰਹਿੰਦਾ ਹੈ । ਜੰਤ੍ਰ ਮੰਤ੍ਰ ਕਰਨ ਵਾਲਾ ਆਪ ਭਾਵੇਂ ਮਰ ਵੀ ਜਾਏ ਤਾਂ ਵੀ ਇਸ ਦੀ ਹੋਂਦ ਵਿਚ ਫਰਕ ਨਹੀਂ ਪੈਂਦਾ । ਏਹਨਾਂ ਦਲੀਲਾਂ ਕਰਕੇ ਮੈਂ ਕਹਿ ਰਿਹਾ ਹਾਂ ਕਿ ਇਹ ਜੰਤ੍ਰ ਮੰਤ੍ਰ ਦੀ ਸ਼ਕਤੀ ਨਾਲ ਸਭ ਕੁਝ ਹੋ ਰਿਹਾ ਸੀ। ਮੈਂ ਉਤ੍ਰ ਦਿਤਾ ।

ਐਨ ਉਸੇ ਸਮੇਂ ਜਦੋਂ ਅਸੀਂ ਇਹ ਗਲਾਂ ਕਰ ਰਹੇ ਸਾਂ ਤਾਂ ਇਕ ਆਦਮੀ ਜਿਸ ਦੀ ਸ਼ਕਲ ਸੂਰਤ ਹੁ-ਬਹੁ ਉਸ ਘਰ ਵਿਚੋਂ ਲਭੀ ਤਸਵੀਰ ਨਾਲ ਮਿਲਦੀ ਜੁਲਦੀ ਸੀ ਉਸ ਘਰ ਦੇ ਅਗੋਂ ਦੀ ਲੰਘਦਾ ਸਾਨੂੰ ਦਿਸਿਆ ਅਤੇ ਜਗਤ ਸਿੰਘ ਹੋਰਾਂ ਮੇਰੀ ਬਾਂਹ ਨੂੰ ਹੱਥ ਲਾ ਕੇ ਕਿਹਾ ਕਿ “ਹੇ ਭਗਵਾਨ ! ਆਹ ਸਾਹਮਣੇ ਵੇਖੋ । ਉਹੋ ਆਦਮੀ ਜਿਹੜਾ ਪੂਨੇ ਦੇ ਰਾਜੇ ਦਾ ਦੀਵਾਨ ਸੀ ਅਤੇ ਉਥੇ ਰਾਜ ਰੌਲਾ ਪੈ ਜਾਣ ਕਰਕੇ ਕਿਤੇ ਨਸ

ਕੇ ਚਲਾ ਗਿਆ ਸੀ ਆਪ ਜੀ ਦੇ ਸਾਹਮਣੇ ਖਲੋਤਾ ਹੋਇਆ ਹੈ । ਕੀ ਏਹਦੀ ਸ਼ਕਲ ਹੁ-ਬਹੁ ਏਸ ਤਸਵੀਰ ਨਾਲ ਨਹੀਂ ਮਿਲਦੀ ਜੁਲਦੀ ?

ਅਸੀਂ ਦੋਵੇਂ ਕਾਹਲੀ ਕਾਹਲੀ ਹੇਠ ਉਤਰ ਕੇ ਜਿਥੇ ਉਹ ਸੀ ਉਧਰ ਨੂੰ ਨਸਕੇ ਗਏ ਅਤੇ ਮੈਂ ਇਕੱਲਾ ਨੱਸ ਕੇ ਉਹਦੇ ਕੋਲ ਪੁਜ ਗਿਆ, ਮੈਂ ਪੁਜਾ ਤਾਂ ਏਸ ਕਰਕੇ ਸਾਂ ਕਿ ਉਸ ਦੇ ਕੋਲੋਂ ਕੋਈ ਪਛ ਗਿਛ ਕਰਾਂਗਾ, ਪਰ ਉਸ ਦੇ ਕੋਲ ਪੁਜ ਕੇ , ਗਲ ਪਛਣੀ ਤਾਂ ਇਕ ਪਾਸੇ ਰਹੀ ਮੈਂ ਉਹਦੇ ਰੋਹਬ ਦਾਬ ਵਾਲੇ ਚੇਹਰੇ ਵੱਲ ਵੀ ਨਹੀਂ ਸਾਂ ਤਕ ਸਕਿਆ ਕਿਉਂਕਿ ( ਕੋਈ ਐਹੋ ਜਹੀ ਸ਼ਕਤੀ ਉਹਦੇ ਚੇਹਰੇ ਤੇ ਜਾਪਦੀ ਸੀ । ਉਹਦੀਆਂ ਅੱਖਾਂ ਵਿਚ ਕੋਈ ਖਾਸ ਖਿਚ ਜਾਪਦੀ ਸੀ ਜਿਸ ਨੇ ਮੇਨੂੰ ਬੋਲਣ ਤੇ ਪੁਛ ਗਿਛ ਕਰਨ ਤੋਂ ਅਸਮਰਥ ਕਰ ਦਿਤਾ ਸੀ। ਉਹਦਾ ਪਹਿਰਾਵਾ,ਰੋਹਬਦਾਬ ਤੇ ਬੋਲਚਾਲ ਕੁਝ ਐਹੋ ਜਹੇ ਉੱਚ ਦਰਜੇ ਦੇ ਜੀਵਾਂ ਵਰਗਾ ਸੀ ਜਿਨ੍ਹਾਂ ਨਾਲ । ਆਦਮੀ ਗਲ ਕਰਨ ਤੋਂ ਕੁਝ ਝਿਜਕ ਜਹੇ ਜਾਇਆ ਕਰਦੇ ਹਨ । ਕਈ ਜੀਵਾਂ

੬੭