ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਿਆਂ ਦੀ ਜਾਪਦੀ ਸੀ।

ਤਸਵੀਰ ਵਲ ਵੇਖਣ ਤੋਂ ਜਾਪਦਾ ਸੀ ਕਿ ਇਹ ਤਸਵੀਰ ਵਾਲਾ ਆਦਮੀ ਰੋਹਬ ਦਾਬ ਤੇ ਜ਼ਾਲਮ ਚੇਹਰੇ ਵਾਲਾ ਹੈ । ਭਾਵੇਂ ਉਹ ਮਨੁਖੀ ਜੀਵ ਸੀ ਪਰ ਉਹ ਏਦਾਂ ਦਾ ਜਾਪਦਾ ਸੀ ਕਿ ਉਹ ਕੋਈ ਜ਼ਹਿਰੀ ਕਾਲਾ ਨਾਗ ਮਨੁਖੀ ਜੀਵ ਬਣਿਆ ਹੋਇਆ ਹੈ। ਹੋਰ ਤਾਂ ਕਿਧਰੇ ਰਿਹਾ ਕੇਵਲ ਉਹਦੀ ਤਸਵੀਹ ਹੀ ਵੇਖ ਕੇ ਕੰਬਣੀ ਤੇ ਤਰੇਲੀ ਜਹੀ ਛਿੜ ਪੈਂਦੀ ਸੀ। ਮੈਨੂੰ ਇਹ ਤਸਵੀਰ ਵੇਖ ਕੇ ਚੇਤਾ ਆ ਗਿਆ ਕਿ ਇਹ ਦੀ ਸੁਰਤ ਸ਼ਕਲ ਹੁ-ਬਹੂ ਇਕ ਮੁਗਲਾਂ ਦੇ ਰਾਜ ਘਰਾਣੇ ਦੇ ਇਕ ਬੜੇ ਫਰੇਬੀ ਜ਼ਾਲਮ ਤੇ ਉੱਚ ਦਰਜੇ ਦੇ ਮੰਤ੍ਰ ਜੰਤ੍ਰ ਕਰਨ ਵਾਲੇ ਨਾਲ ਮਿਲਦੀ ਜੁਲਦੀ ਹੈ | ਏਸ ਆਦਮੀ ਦੇ ਬਾਰੇ ਮੁਗਲ ਰਾਜ ਘਰਾਣੇ ਨੇ ਉਹਦੇ ਮੰਤ੍ਰ ਜੰਤ੍ਰ ਦੇ ਜ਼ੁਲਮ ਤੋਂ ਤੰਗ ਆ ਕੇ ਵੇਲੇ ਦੀ ਸਰਕਾਰ ਤੋਂ ਉਹਨੂੰ ਮੌਤ ਦਾ ਦੰਡ ਦਵਾ ਦਿਤਾ ਹੋਇਆ ਸੀ ਪਰ ਉਹ ਆਪਣਾ ਦੇਸ ਹੀ ਛੱਡ ਕੇ ਕਿਧਰੇ ਚਲਾ ਗਿਆ ਹੋਇਆ ਸੀ । ਫੇਰ ਪਤਾ ਲਗਾ ਸੀ ਕਿ ਉਹ ਮਰ ਗਿਆ ਹੋਇਆ ਹੈ ਅਤੇ ਜਦੋਂ ਉਹਦੀ ਕਬਰ ਦੀ ਖੋਜ ਕੀਤੀ ਗਈ ਤਾਂ ਪਤਾ ਲਗਾ ਕਿ ਉਹ ਠੀਕ ਹੀ ਈਰਾਨ ਦੇਸ ਦੇ ਦਮੰਸ਼ਕ ਸ਼ਹਿਰ ਵਿਚ ਮਰਿਆ ਸੀ ਤੇ ਉਹਦੀ ਕਬਰ ਠੀਕ ਉਥੇ ਹੀ ਸੀ! ਉਹਦੀ ਜਾਇਦਾਦ ਘਰ ਘਾਟ ਆਦਿ ਸਾਰੇ ਹੀ ਜਬਤ ਕਰ ਲੀਤੇ ਗਏ ਸਨ । ਇਥੋਂ ਤਕ ਕਿ ਰਾਜ ਘਰਾਣੇ ਨੇ ਉਹ ਦੀਆਂ ਸਾਰੀਆਂ ਹੀ ਤਸਵੀਰਾਂ ਵੀ ਲਭ ਲਭ ਕੇ ਸੜਵਾ ਦਿਤੀਆਂ ਹੋਈਆਂ ਸਨ ਤਾਕਿ ਕੋਈ ਉਹਦੀ ਯਾਦ ਹੀ ਨਾ ਰਹਿ ਜਾਵੇ। ਪਰ ਇਕ ਛੋਟੀ ਜਹੀ ਤਸਵੀਰ ਕਿਸੇ ਨਾ ਕਿਸੇ ਤਰ੍ਹਾਂ ਬਚ ਗਈ ਸੀ ਜਿਸ ਨੂੰ ਲਭਣ ਦੇ ਰਾਜ ਘਰਾਣੇ ਨੇ ਬੜੇ ਯਤਨ ਕੀਤੇ ਸਨ ਪਰ ਉਹ ਲਭੀ ਹੀ ਨਹੀਂ ਅਤੇ ਨਾ ਹੀ ਨਕਦ ਧਨ ਲਿਆ ਸੀ । ਇਕ ਇਹੋ ਜਹੀ ਤਸਵੀਰ ਮੈਂ ਆਪਣੇ ਖੇਤਰ ਦੇ ਘਰ ਵੇਖੀ ਸੀ ਪਰ ਉਸ ਵਿਚ ਤੇ


੬੨