ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੦ ਵਰੇ ਪਹਿਲੋਂ ਦੇ ਰਵਾਜ ਦੀਆਂ ਪਈਆਂ ਹੋਈਆਂ ਸਨ । ਇਹਨਾਂ ਉਤੇ ਉੱਲੀ ਦੀ ਤਹਿ ਲਗੀ ਹੋਈ ਸੀ । ਇਕ ਵਡੀ ਸਾਰੀ ਅਲਮਾਰੀ ਵਿਚ ੪੦-੫੦ ਵਰੇ ਪਹਿਲੋਂ ਦੇ ਸਮੇਂ ਦੇ ਰਵਾਜ ਦੇ ਆਦਮੀਆਂ ਦੇ ਪਾਉਣ ਵਾਲੇ ਕਪੜੇ ਪਏ ਹੋਏ ਸਨ । ਪਰ ਏਦਾਂ ਦੇ ਦਿਸ ਰਹੇ ਸਨ ਜਿਵੇਂ ਕਿਸੇ ਰਾਜੇ ਦੇ ਰਾਜ ਦਰਬਾਰੀ ਤੇ ਉੱਚ ਦਰਜੇ ਦੇ ਭਦਰ ਪੁਰਸ਼ ਦੇ ਹੁੰਦੇ ਹਨ ਕਿਉਂਕਿ ਕੋਟ ਆਦਿ ਦੇ ਕੰਢਿਆਂ ਤੇ ਚਾਰ ਚੁਫੇਰੇ ਤਿੰਨ ਇੰਚ ਚੌੜਾ ਸੋਨੇ ਸਿਲਮੇ ਦੀ ਕਿਨਾਰੀ ਦਾ ਕੰਮ ਕੀਤਾ ਹੋਇਆ ਸੀ । ਕੋਟ ਦੇ ਬੋਝੇ ਵਿਚ ਮੁਗਲਾਂ ਦੇ ਵੇਲੇ ਦੇ ਪੰਜ ਛੇ ਸੋਨੇ ਚਾਂਦੀ ਦੇ ਸਿਕੇ ਵੀ ਪਏ ਹੋਏ ਸਨ।

ਕਮਰੇ ਦੀ ਇਕ ਨੁਕਰ ਵਿਚ ਲੋਹੇ ਦੀ ਪੇਟੀ ਕੰਧ ਵਿਚ ਗੱਡ ਹੋਈ ਸੀ। ਜਦੋਂ ਅਸੀਂ ਉਹਨੂੰ ਖੋਲ ਕੇ ਵੇਖਿਆ ਤਾਂ ਉਸ ਵਿਚ ਤਿੰਨ ਖਾਨੇ ਸਨ । ਸਭ ਤੋਂ ਉਤਲੇ ਵਿਚ ਛੋਟੀਆਂ ਛੋਟੀਆਂ ਸ਼ੀਸ਼ੀਆਂ ਚੰਗੀ ਤਰ੍ਹਾਂ ਲਾਖ ਨਾਲ ਮੂੰਹ ਬੰਦ ਕਰ ਕੇ ਰਖੀਆਂ ਹੋਈਆਂ ਸਨ ! ਉਹਨਾਂ ਵਿਚ ਚਿੱਟੇ ਰੰਗ ਦੀਆਂ ਜੰਮੀਆਂ ਹੋਈਆਂ ਦਵਾਈਆਂ ਸਨ | ਇਕ ਨੂੰ ਖੋਲ ਕੇ ਸੰਘਣ ਤੋਂ ਪਤਾ ਲਗਾ ਕਿ ਉਹ ਕੋਈ ਖਾਸ ਹੀ ਭਾਂਤ ਦੀ ਬੋ ਵਾਲੀ ਦਵਾਈ ਸੀ । ਉਹਨਾਂ ਉਤੇ ਜ਼ਹਿਰ ਹੋਣ ਦਾ ਕੋਈ ਕਾਗਜ਼ ਜਾਂ ਲਿਖਤ ਨਹੀਂ ਸੀ ਇਹਨਾਂ ਤੋਂ ਅੱਡ ਕਈ ਸ਼ੀਸ਼ੇ ਦੀਆਂ ਨਾਲੀਆਂ ਤੋਂ ਲੋਹੇ ਤੇ ਤਾਂਬੇ ਦੀਆਂ ਤਾਰਾਂ ਵੀ ਸਨ ਜਿਨ੍ਹਾਂ ਨਾਲ ਕਈ ਤਰਾਂ ਦੀਆਂ ਦਵਾਈਆਂ ਲਗੀਆਂ ਹੋਈਆਂ ਸਨ।

ਇਕ ਖਾਨੇ ਵਿਚ ਇਕ ਛੋਟੇ ਜਹੇ ਸੁਨਹਿਰੀ ਫਰੇਮ ਵਿਚ ਜੜੀ ਹਈ ਇਕ ਆਦਮੀ ਦੀ ਤਸਵੀਰ ਵੀ ਸੀ ਜੋ ਏਦਾਂ ਜਾਪ ਰਹੀ ਸੀ ਕਿ ਕਿਸੇ ਨੇ ਹੁਣੇ ਹੀ ਉਥੇ ਰਖੀ ਹੁੰਦੀ ਹੈ ਕਿਉਂਕਿ ਉਹਦਾ ਰੰਗ ਤੇ ਝਲਕ ਅਜੇ ਤਕ ਨਹੀਂ ਸੀ ਵਿਗੜੀ ਅਤੇ ਨਾ ਹੀ ਮਿਟੀ ਘਟਾ ਹੀ ਉਤੇ ਪਿਆ ਦਿਸਦਾ ਸੀ ਤਸਵੀਰ ਵਾਲੇ ਆਦਮੀ ਦੀ ਆਯੂ ਕੋਈ ੪੦-੫੦

੬੧