ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਢੁਹਾ ਦੇਵਾਂ ਤਾਂ..........? ਜਗਤ ਸਿੰਘ ਹੋਰਾਂ ਨੇ ਕਿਹਾ !

"ਜੀ ਮੇਰਾ ਵਿਚਾਰ ਹੈ ਕਿ ਏਸਦੇ ਵਾਹਣ ਨਾਲ ਤੁਸੀਂ ਟੈਲੀਫੋਨ ਐਕਸਚੇਂਜ ਨਾਲੋਂ ਕਟਣ ਵਾਂਗ ਏਸ ਕਮਰੇ ਦਾ ਸੰਬੰਧ ਘਰ ਦੇ ਬਾਕੀ ਦੇ ਹਿਸੇ ਨਾਲੋਂ ਕਟ ਦਿਓਗੇ । ਆਪ ਜੀ ਕਰਕੇ ਤਾਂ ਵੇਖੋ ਮੈਨੂੰ ਭਰੋਸਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ । ਜੇ ਆਪ ਜੀ ਸਵੀਕਾਰ ਕਰੋ ਤਾਂ ਏਹਦੇ ਢਾਹੁਣ ਦਾ ਖਰਚ ਮੈਂ ਦੇ ਦੇਵਾਂਗਾ ਕਿਉਂ ਕਿ ਇਸ ਕਾਰਵਾਈ ਦੀ ਫੋਲਾ ਫਾਲੀ ਕਰਕੇ ਅਸਲੀ ਕਾਰਨ ਲਭਣ ਲਈ ਮੈਂ ਸਾਰੇ ਯਤਨ ਕਰਨ ਨੂੰ ਤਿਆਰ ਹਾਂ । ਮੈਂ ਕਿਹਾ "ਨਹੀਂ ਜੀ ਸਾਰਾ ਖਰਚ ਮੈਂ ਆਪ ਹੀ ਕਰਾਂਗਾ ਅਤੇ ਇਹ ਕਰਨ ਲਗਿਆਂ ਮੈਂ ਆਪ ਜੀ ਨੂੰ ਪਤਾ ਦੇਵਾਂਗਾ।” ਜਗਤ ਸਿੰਘ ਹੋਰਾਂ ਕਿਹਾ ।

ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਘਰ ਨੂੰ ਤੁਰ ਆਇਆ ॥ ਏਸ ਮੇਲ ਮੁਲਾਕਾਤ ਤੋਂ ਕੋਈ ਦਸ ਕੁ ਦਿਨ ਪਿਛੋਂ ਮੈਨੂੰ ਸ: ਜਗਤ ਸਿੰਘ ਜੀ ਹੋਰਾਂ ਦੀ ਚਿਠੀ ਮਿਲੀ ਜਿਸ ਵਿਚ ਲਿਖਿਆ ਹੋਇਆ ਸੀ ਕਿ ਉਹ ਆਪ ਉਸ ਘਰ ਨੂੰ ਵੇਖਣ ਗਏ ਸਨ ਅਤੇ ਉਹ ਦੋਵੇਂ ਚਿਠੀਆਂ ਉਹਨਾਂ ਉਸੇ ਹੀ ਦਰਾਜ਼ ਵਿਚੋਂ ਕਢ ਕੇ ਪੜੀਆਂ ਸਨ ! ਪੁਛ ਗਿਛ ਕਰਨ ਤੋਂ ਪਤਾ ਲੱਗਾ ਹੈ ਕਿ ਕੋਈ ੪੦ ਕੁ ਸਾਲ ਹੋਏ ਹਨ ਕਿ ਇਸ ਚਿਠੀ ਦੇ ਲਿਖਣ ਤੋਂ ਕੋਈ ਇਕ ਸਾਲ ਪਹਿਲੋਂ ਉਸ ਘਰ ਵਿਚ ਮਰਨ ਵਾਲੀ ਬੁਢੀ ਨੇ ਆਪਣੇ ਮਾਂ ਪਿਉ ਦੀ ਇਛਾ ਦੇ ਉਲਟ ਇਕ ਅਨਪੜ੍ਹ 'ਤੇ ਅਵਾਰਾ ਜਹੇ ਮੁੰਡੇ ਨਾਲ ਚੋਰੀ ਚੋਰੀ ਵਿਆਹ ਕਰ ਲਿਆ ਹੋਇਆ ਸੀ। ਉਹ ਮੁੰਡਾ ਚੋਰ, ਡਾਕੂ, ਜੁਆਰੀਆ, ਸ਼ਰਾਬੀ ਤੇ ਧੋਖੇਬਾਜ਼ ਸੀ । ਉਹ ਬੁਢੀ ਇਕ ਉੱਚ ਘਰਾਣੇ ਦੀ ਤੇ ਧਨੀ ਦੀ ਧੀ ਸੀ। ਉਹਦਾ ਭਰਾ ਵੀ ਬੜਾ ਧਨੀ ਪਰ ਰੰਡਾ ਸੀ । ਉਹਦਾ ਇਕੋ ਇਕ ਮੁੰਡਾ ਸੀ । ਬੁਢੀ ਦੇ ਵਿਆਹ ਤੋਂ ਇਕ ਮਹੀਨਾ ਬਾਦ ਉਹਦੇ ਭਰਾ ਦੀ ਲਾਸ਼ ਜਮਨਾ ਨਦੀ ਵਿਚੋਂ ਤਰਦੀ ਹੋਈ ਮਿਲੀ ਸੀ। ਉਹਦੇ ਗਲ ਤੇ ਮਾਮੂਲੀ ਜਹੇ ਜ਼ਖਮ

੫੮