ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੇਰੇ ਕੁਤੇ ਨੇ ਇਕ ਹੀ ਵਾਰ ਰੋਣੀ ਜਹੀ ਭੋਂਕਨੀ ਲੰਮੀ ਸੁਰ ਵਿਚ ਭੋਂਕ ਕੇ ਦਸਿਆ ਸੀ ਕਿ ਭੂਤ ਵਰਗੀ ਕੋਈ ਸ਼ੈ ਘਰ ਵਿਚ ਹੈ ਇਸ ਲਈ ਭੂਤ ਤਾਂ ਇਸ ਘਰ ਵਿਚ ਨਹੀਂ ਹਨ ! ਹਾਂ ਮਸਾਣ ਜਾਂ ਫੈਨਟਮ ਜੋ ਮੈਨੂੰ ਵੀ | ਦਿਸੇ ਸਨ ਉਹ ਜ਼ਰੂਰ ਹਨ । ਜਦੋਂ ਮੈਂ ਪਹਿਲੀ ਵਾਰ ਉਹ ਵੇਖੇ ਸਨ ਓਦੋਂ ਕੁਤਾ ਜਿਉਂਦਾ ਸੀ ਪਰ ਜਦੋਂ ਮੈਂ ਤਿੰਨ ਜੀਵ ਇਕਠੇ ਵੇਖੇ ਸਨ ਓਦੋਂ ਕੁੱਤਾ ਸ਼ਾਇਦ ਮਰ ਚੁਕਾ ਹੋਇਆ ਸੀ ਨਹੀਂ ਤਾਂ ਉਹ ਹਰ ਵੇਲੇ ਮੈਨੂੰ ਰੋ ਕੇ ਦਸਣ ਦੇ ਯਤਨ ਕਰਦਾ । ਇਹ ਖੇਡਾਂ ਤਾਂ ਕੁੱਤੇ ਦੇ ਜਿਉਂਦਿਆਂ ਹੁੰਦੀਆਂ ਰਹੀਆਂ ਸਨ ਪਰ ਉਹਨੇ ਖਾਸ ਖਾਸ ਬੋਲੀ ਨਾਲ ਰੋ ਕੇ . ਨਹੀਂ ਸੀ ਦਸਿਆ । ਸੋ ਭੂਤ ਇਸ ਘਰ ਵਿਚ ਨਹੀਂ ਹਨ । ਕੀ ਆਪ ਜੀ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਕਿ ਨਹੀਂ ? ਮੈਂ ਪੁਛ ਕੀਤੀ ।

ਜੀ ਪਹਿਲੋਂ ਤਾਂ ਨਹੀਂ ਸਾਂ ਪਰ ਆਪ ਜੀ ਦੀਆਂ ਦਲੀਲਾਂ ਸੁਣ ਕੇ ਹੁਣ ਸਹਿਮਤ ਹੋ ਰਿਹਾ ਹਾਂ । ਪਰ ਹੁਣ ਮੈਂ ਏਸ ਘਰ ਦੇ ਬਾਰੇ ਕੀ ਕਰਾਂ ।’’ ਜਗਤ ਸਿੰਘ ਜੀ ਹੋਰਾਂ ਪੁਛ ਕੀਤੀ ।

ਮੈਂ ਬੇਨਤੀ ਕਰਦਾ ਹਾਂ ਕਿ ਉਸ ਘਰ ਦੀਆਂ ਪਉੜੀਆਂ ਦੇ ਲਾਗਦਾ ਛੋਟਾ ਜਿਹਾ ਕਮਰਾ ਜੋ ਹੈ ਮੇਰੀ ਵਿਚਾਰ ਅਨੁਸਾਰ ਉਹੋ ਹੀ ਏਸ ਸਾਰੀ ਕਾਰਵਾਈ ਦਾ ਮੁਢ ਜਾਪਦਾ ਹੈ ਕਿਉਂਕਿ ਉਸੇ ਵਿਚ ਹੀ ਅਸੀਂ ਕੈਦ ਹੋਏ ਸਾਂ ਤੇ ਉਸਦੇ ਅੰਦਰ ਖਲੋਣ ਨਾਲ ਹੀ ਦੁਰਗੰਧ ਜਹੀ ਆ ਕੇ ਕੰਬਣੀ ਆ ਜਾਂਦੀ ਸੀ ਇਸ ਲਈ ਸ਼ਾਇਦ ਸਾਰੀ ਕਾਰਵਾਈ ਉਥੋਂ ਹੀ ਅਰੰਭ ਹੁੰਦੀ ਹੈ ਸੋ ਜੇਕਰ ਅਸੀਂ ਉਹਦੀਆਂ ਕੰਧਾਂ ਤੇ ਫਰਸ਼ ਛਿਲ ਪੁਟਕੇ ਜਾਂ ਸਾਰਾ ਹੀ ਢਾਹਕੇ ਵੇਖੀਏ ਤਾਂ ਸ਼ਾਇਦ ਸਾਰਾ ਹੀ ਭੇਦ ਖੁਲ੍ਹ ਜਾਵੇਗਾ । ਇਹ ਕਮਰਾ ਦੁਜੇ ਹੋਰ ਸਾਰੇ ਘਰ ਨਾਲੋਂ ਅਡ ਤੇ ਵਖਰਾ ਬਣਾਇਆ ਜਾਪਦਾ ਹੈ ਇਸ ਲਈ ਇਸ ਦੇ ਢਾਹੁਣ ਨਾਲ ਘਰ ਦੇ ਦੂਜੇ ਹਿਸੇ ਨੂੰ ਕੋਈ ਘਾਟਾ ਨਹੀਂ ਪਵੇਗਾ।" ਮੈਂ ਉੱਤਰ ਦਿੱਤਾ ।

‘‘ਤਾਂ ਕੀ ਆਪ ਜੀ ਦਾ ਵਿਚਾਰ ਹੈ ਕਿ ਜੇ ਮੈਂ ਉਹ ਕਮਰਾ

੫੭