ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਮਾਤਮਾ ਦੀ ਜੋਤ ਵਿਚ ਮਿਲ ਜਾਇਆ ਕਰਦੀ ਹੈ ਤੇ ਜਾਂ ਦੂਜਾ ਜਨਮ ਲੈ ਲਿਆ ਕਰਦੀ ਹੈ । ਲਿਖਿਆ ਹੈ ਕਿ “ਜਿਉ ਜਲ ਮੇਂ ਜਲ ਜਲ ਆਏ ਖਟਾਨਾ । ਤਿਉਂ ਜੋਤੀ ਸੰਗ ਜੋਤ ਸਮਾਨਾ । ਦੁਜੇ ਅਜ ਕਲ ਦੇ ਭੂਤਾਂ ਦੀਆਂ ਸਾਖੀਆਂ ਲਿਖਣ ਵਾਲੇ ਮਨੁਖੀ ਜੀਵ ਹੀ ਹਨ ਕਿਸੇ ਨੇ ਹਡ ਬੀਤੀ ਨਹੀਂ ਲਿਖੀ ਸਗੋਂ ਇਕ ਜੀਵ ਦੀ ਲਿਖਤ ਨੂੰ ਹੀ ਦੂਜੀ ਵਾਰ ਲਿਖਿਆ ਹੈ ।

ਇਕ ਜੀਵ ਦੇ ਵਿਚਾਰ ਦੂਜੇ ਜੀਵ ਤਕ ਘਲਣੇ ਕਈ ਨਿਯਮਾਂ ਨਾਲ ਹੋ ਸਕਦੇ ਹਨ ਇਕ ਤਾਂ ਮੈਸ਼ਮੇਰਿਜ਼ਮ ਦੀ ਸ਼ਕਤੀ ਦੁਆਰਾ, ਦੂਜੇ ਮੰਤਰ ਜੰਤ੍ਰ ਜਾਂ ਕਿਸੇ ਹੋਰ ਸ਼ਕਤੀ ਦੁਆਰਾ ਜਿਸ ਦੀ ਸਾਨੂੰ ਅਜੇ ਸੋਝੀ ਹੀ ਨਹੀਂ ਹੈ । ਜੇਕਰ ਤਾਂ ਇਹ ਸਾਇੰਸ ਅਥਵਾ ਕੈਮਿਸਟਰੀ ਦੀ ਸ਼ਕਤੀ ਨਾਲ ਘਲੇ ਹੋਏ ਹੋਣ ਤਾਂ ਏਹਦਾ ਅੰਤ ਜਾਂ ਸਿਟਾ ਕੈਮੀਕਲ ਚਮਤਕਾਰ (ਇਲਮ ਕੰਮੀਆਈ) ਪਰਗਟ ਹੁੰਦਾ ਹੈ । ਜਿਦਾਂ ਕਿ ਸ਼ਾਇਦ ਏਸ ਭੂਤਾਂ ਵਾਲੇ ਘਰ ਵਿਚ ਹੋ ਰਿਹਾ ਹੈ ਪਰ ਅਸੀਂ ਸਾਰੇ ਸਮਝਦੇ ਤੇ ਕਹਿੰਦੇ ਹਾਂ ਕਿ ਭੂਤ ਕਰ ਰਹੇ ਹਨ ਪਰ ਵਾਸਤਵ ਵਿਚ ਇਹ ਭੁਤਾਂ ਤੋਂ ਵਖਰੀ ਸ਼ਕਤੀ ਦੁਆਰਾ ਕਰਾਏ ਜਾ ਰਹੇ ਹਨ। ਅਤੇ ਜੇ ਇਹ ਵਿਚਾਰ ਪਾਣੀ ਵਰਗੀ ਚੀਜ ਜਾਂ ਮੀਡੀਅਮ ਥਾਣੀ ਕਰੀਏ ਤਾਂ ਉਸ ਦਾ ਅੰਤ ਪਾਣੀ ਹੀ ਹੋਵੇਗਾ ਏਦਾਂ ਹੀ ਬਿਜਲੀ ਥਾਣੀ ਜਾਣ ਵਾਲੇ ਬਿਜਲੀ ਦੇ ਚਮਤਕਾਰ ਪਰਗਟ ਕਰਨਗੇ । ਪਰ ਇਹ ਸਾਰੇ ਰੱਬੀ ਜਾਂ ਕੁਦਰਤੀ ਸਾਇੰਸ ਦਾ ਟਾਕਰਾ ਨਹੀਂ ਕਰ ਸਕਦੇ ਕਿਉਂਕਿ ਕੁਦਰਤੀ ਚਮਤਕਾਰ ਦੁਸ਼ਮਣੀ ਕਰਨ ਦਾ ਭਾਵ ਕਦੇ ਵੀ ਨਹੀਂ ਹੁੰਦਾ ਅਤੇ ਉਹ ਆਪਣੇ ਆਪ ਤੇ ਇਕ ਹੀ ਭਾਂਤ ਦੇ ਸਦਾ ਹੁੰਦੇ ਹਨ |

ਸ: ਜਗਤ ਸਿੰਘ ਜੀ ਆਪ ਜੀ ਨੇ ਪਹਿਲੇ ਦਿਨ ਮੈਨੂੰ ਦਸਿਆ ਸੀ ਕਿ ਏਸ ਘਰ ਵਿਚ ਕਰਾਇਦਾਰਾਂ ਵਿਚੋਂ ਕਿਸੇ ਦੋ ਨੂੰ ਇਕ ਹੀ | ਭਾਂਤ ਦੇ ਸਾਕੇ ਨਹੀਂ ਸੀ ਹੋਏ (ਸਫਾ ੧੪) ਏਸ ਕਰਕੇ ਜੇ ਇਹ

੫੫