ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵਾਂਗ ਮਸਾਣ ਜਗਾਉਣ ਵਾਲੇ ਜੰਤ੍ਰ ਮੰਤ੍ਰ ਜਾਂ ਕਿਸੇ ਹੋਰ ਸ਼ਕਤੀ ਨਾਲ ਉਸ ਸਮੇਂ ਸਰੀਰ ਦੀ ਸੁਆਹ ਵਿਚੋਂ ਉਸ ਸਰੀਰ ਵਰਗੀ ਸੁਰਤ (ਸਪੈਕਟਰਮ ਮਸਾਣ (ਫੈਂਟਮ) ਬਣਾ ਕੇ ਵੇਖ ਜਾਂ ਵਿਖਾ ਸਕਦੇ ਹੋਣ ਇਹ ਵੀ ਹੋ ਸਕਦਾ ਹੈ ਕਿ ਦਬੇ ਮੁਰਦੇ ਦੀਆਂ ਹਡੀਆਂ ਵਿਚੋਂ ਵੀ ਮਸਾਣ (ਫੈਂਟਮ) ਜਗਾਉਣ ਵਾਲੇ ਸ਼ਾਇਦ ਸਪੈਕਟਰਮ ਬਣਾ ਕੇ ਦਿਖਾ ਸਕਦੇ ਹੋਣ । ਇਸ ਨਿਯਮ ਨਾਲ ਈਸਾਈ ਯਹੂਦੀ ਤੇ ਮੁਸਲਮਾਨ ਭਰਾਵਾਂ ਦੇ ਮੁਰਦੇ ਦਬਣ ਜਾਂ ਹਿੰਦੂਆਂ ਦੇ ਮੁਰਦੇ ਸਾੜਨ ਵਿਚ ਕੋਈ ਫਰਕ ਨਹੀਂ ਹੈ ਕਿਉਂਕਿ ਮਸਾਣ ਤਾਂ ਦੋਵਾਂ ਹੀ ਨਿਯਮਾਂ ਨਾਲ ਦਿਖਾਇਆ ਜਾ ਸਕਦਾ ਹੈ । ਹਾਂ ਹਿੰਦੂਆਂ ਦੇ ਮੁਰਦੇ ਸਾੜਨ ਨਾਲ ਜਦੋਂ ਕਿਆਮਤ ਆਵੇਗੀ ਤਾਂ ਭਟਕਦੀਆਂ ਆਤਮਾਵਾਂ ਨੂੰ ਸਰੀਰ ਨਹੀਂ ਮਿਲਣਗੇ ਇਹ ਘਾਟਾ ਜ਼ਰੂਰ ਰਹੇਗਾ । ਪਰ ( ਅਰਬ ਦੇਸ ਵਿਚ ਤਾਂ ਕੋਈ ਹਿੰਦੂ ਨਹੀਂ ਹੈ । ਅਤੇ ਦੂਜੇ ਦੇਸ਼ਾਂ ਵਿਚ ਤਾਂ ਦਬੇ ਮੁਰਦਿਆਂ ਦਾ ਮਾਸ ਇਕ ਪਾਸੇ ਰਿਹਾ ਸਗੋਂ ਹਡੀਆਂ ਵੀ ਮਿਟੀ ਖਾ ਜਾਂਦੀ ਹੈ। ਸੋ ਦਬੇ ਤੇ ਸੜੇ ਮਰਦੇ ਵਿਚ ਕੋਈ ਬਹੁਤਾ ਫਰਕ ਨਹੀਂ ਪੈਂਦਾ | ਹਿੰਦੂਆਂ ਦੇ ਸੜੇ ਮੁਰਦੇ ਦੀ ਸੁਆਹ ਵਿਚੋਂ ਮਸਾਣ ਜਗਾਉਣ ਵਾਲੇ ਜਦੋਂ ਤੇ ਜਿਥੇ ਵੀ ਚਾਹਣ ਮਸਾਣ ਜਗਾ ਸਕਦੇ ਹਨ ਪਰ ਦਬੇ ਮੁਰਦੇ ਨੂੰ ਪੁਟਕੇ ਹਡੀਆਂ ਹਰ ਲੋੜ ਸਮੇਂ ਕਢਣੀਆਂ ਪੈਂਦੀਆਂ ਹਨ ਜੋ ਸੌਖਾ ਕੰਮ ਨਹੀਂ ਹੁੰਦਾ ਤੇ ਖਤਰੇ ਵਾਲਾ ਕੰਮ ਹੈ। ਇਕ ਘਾਟਾ ਸੜੇ- ਮੁਰਦੇ ਦੀ ਸੁਆਹ ਵਿਚ ਵੀ ਹੈ ਕਿ ਇਹ ਮੁਕ ਸਕਦੀ ਹੈ ਪਰ ਮੁਰਦੇ ਦਬੇ ਦੀਆਂ ਹਡੀਆਂ ਬਹੁਤਾ ਚਿਰ ਸਦਾ ਹੀ ਕੰਮ ਆ ਸਕਦੀਆਂ ਹਨ ।

ਆਮ ਭੂਤਾਂ ਪਰੇਤਾਂ ਦੀਆਂ ਸਾਖੀਆਂ ਬਨਾਉਣ ਵਾਲੇ ਦਸਿਆ ਕਰਦੇ ਹਨ ਕਿ ਭੂਤਾਂ ਵਿਚ ਆਤਮਾ ਹੁੰਦੀ ਹੈ ਅਤੇ ਭਟਕ ਦੀ ਆਤਮਾਵਾਂ ਨੂੰ ਹੀ ਭੂਤ ਕਹਿੰਦੇ ਹਨ । ਅਸੀਂ ਤਾਂ ਇਸ ਤੇ ਯਕੀਨ ਨਹੀਂ ਕਰਦੇ ਕਿਉਂਕਿ ਸਰੀਰ ਵਿਚੋਂ ਅਡ ਹੋਣ ਦੇ ਸਮੇਂ ਆਤਮਾ ਜਾਂ ਤਾਂ ਉਸ

੫੪