ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਉਂ ਦੀ ਤਿਉਂ ਮੁਰਦੇ ਸਰੀਰ ਵਿਚ ਰਹਿ ਸਕੇ ਅਤੇ ਜੇ ਫੇਰ ਕਿਸੇ ਸਮੇਂ ਕਿਸੇ ਕਾਰਨ ਕੋਈ ਐਧਰ ਓਧਰ ਭਟਕ ਰਹੀ ਆਤਮਾ ਆ ਕੇ ਉਸ ਵਿਚ ਨਿਵਾਸ ਕਰ ਲਵੇ ਤਾਂ ਉਸ ਮਰੇ ਹੋਏ ਸਰੀਰ ਦੀ ਪੁਰਾਣੀ ਸੰਸਾਰੀ ਬੁਧੀ ਤੇ ਜੰਤ੍ਰ ਮੰਤ੍ਰ ਦੀ ਸ਼ਕਤੀ ਉਸ ਸਰੀਰ ਦੇ ਕੰਮ ਆ ਸਕੇ ਸਗੋਂ ਫੇਰ ਜਿਉਂਦਾ ਹੋ ਕੇ ਉਹਨਾਂ ਵਿਚ ਹੋਰ ਵਾਧਾ ਕਰ ਸਕੇ । ਐਹੋ ਜਹੇ ਜੰਤ੍ਰ ਮੰਤ੍ਰ ਦੀ ਸ਼ਕਤੀ ਵਾਲੇ ਜੀਵ ਦਾ ਮਰੇ ਹੋਏ ਸਰੀਰ ਦਾ ਢਾਂਚਾ ਕਈ ਕਈ ਵਰੇ ਖਰਾਬ ਹੀ ਨਹੀਂ ਹੋਇਆ ਕਰਦਾ । ਕਈ ਜੰਤ੍ਰ ਤੰਤ੍ਰ ਵਾਲੇ ਇਹੋ ਜਹੇ ਜੰਤ੍ਰ ਮੰਤ੍ਰ ਦੀ ਸ਼ਕਤੀ ਵਾਲੇ ਮਰੇ ਹੋਏ ਸਰੀਰ ਦੀਆਂ ਹੱਡੀਆਂ ਆਦਿ ਤੋਂ ਮਸਾਣ (ਫੈਨਟਮ) ਜਿਸ ਨੂੰ ਕਈ ਭੁਲੜ ਭੂਤ ਦੇ ਨਾਮ ਨਾਲ ਸਦਿਆ ਕਰਦੇ ਹਨ, ਬਣਾ ਕੇ ਆਪਣੇ ਸਾਰੇ ਸੁਆਲਾਂ ਦੀ ਪੁਛ ਗਿਛ ਉਸ ਤੋਂ ਕਰ ਲਿਆ ਕਰਦੇ ਹਨ ਇਹ ਮਸਾਣ (ਫੈਨਟਮ) ਬੁਲਾਉਣ ਦੀ ਸ਼ਕਤੀ ਇਕ ਅਡ ਹੀ ਸ਼ਕਤੀ ਹੈ ਭੂਤ ਸ਼ਕਤੀ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ ।

ਮੁਸਲਮਾਨ ਭਰਾਵਾਂ ਦਾ ਯਕੀਨ ਹੈ ਕਿ ਇਕ ਨਾ ਇਕ ਦਿਨ ਕਿਆਮਤ ਜ਼ਰੂਰ ਆਵੇਗੀ ਜਿਸਦੇ ਆਉਣ ਤੇ ਸੰਸਾਰੀ ਜੀਵ ਸਾਰੇ ਹੀ ਮਰ ਜਾਣਗੇ ਅਤੇ ਇਹਨਾਂ ਮਰੇ ਹੋਏ ਸਰੀਰਾਂ ਦੀਆਂ ਆਤਮਾਵਾਂ ਦਾ ਭਗਵਾਨ ਲਈ ਕੋਈ ਪ੍ਰਬੰਧ ਕਰਕੇ ਨਵਾਂ ਜਨਮ ਸਭ ਨੂੰ ਦੇਣਾ ਅਸੰਭਵ ਹੋ ਜਾਏਗਾ ਇਸੇ ਲਈ ਉਹ ਆਤਮਾਵਾਂ ਭਟਕਦੀਆਂ ਹੋਈਆਂ ਇਹਨਾਂ ਕਬਰਾਂ ਵਿਚ ਦਬੇ ਸਰੀਰਾਂ ਵਿਚ ਆਕੇ ਨਿਵਾਸ ਕਰ ਲੈਣ ਗੀਆਂ ਤੇ ਉਹ ਮੁਰਦੇ ਕਬਰਾਂ ਵਿਚੋਂ ਨਿਕਲ ਕੇ ਬਾਹਰ ਆ ਜਾਣਗੇ ਤੇ ਆਪਣੇ ਕਾਰ ਵਿਹਾਰ ਪਹਿਲੇ ਜੀਵਨ ਵਾਲੀ ਬੁਧੀ ਅਨੁਸਾਰ ਕਰਨ ਲੱਗ ਪੈਣਗੇ । ਹੁਣ ਜੰਤ੍ਰ ਮੰਤ੍ਰ ਦੀ ਸ਼ਕਤੀ ਕੇਵਲ ਉਸ ਮਰੇ ਸਰੀਰ ਵਿਚ ਹੀ ਮਰਨ ਤੋਂ ਬਾਦ ਰਹਿ ਸਕਦੀ ਹੈ ਜੋ ਮਰਨ ਤੋਂ ਪਹਿਲੋਂ ਇਸ ਸ਼ਕਤੀ ਵਿਚ ਮਾਹਰ ਹੁੰਦਾ ਹੈ ਏਸ ਲਈ ਕਿਆਮਤ ਤੋਂ ਬਾਦ ਜਾਨ

੫੦